DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Nightclub Fire: ਲੂਥਰਾ ਭਰਾਵਾਂ ਨੂੰ ਦਿੱਲੀ ਤੋਂ ਗੋਆ ਲਿਆਂਦਾ

ਗੋਆ ਪੁਲੀਸ ਮੁਲਜ਼ਮਾਂ ਨੂੰ ਸਥਾਨਕ ਕੋਰਟ ਵਿਚ ਪੇਸ਼ ਕਰਕੇ ਨਿਯਮਤ ਰਿਮਾਂਡ ਕਰੇਗੀ ਹਾਸਲ

  • fb
  • twitter
  • whatsapp
  • whatsapp
Advertisement

ਗੋਆ ਪੁਲੀਸ ਲੰਘੇ ਦਿਨ ਥਾਈਲੈਂਡ ਤੋਂ ਡਿਪੋਰਟ ਕੀਤੇ ਲੂਥਰਾ ਭਰਾਵਾਂ ਗੌਰਵ ਲੂਥਰਾ ਤੇ ਸੌਰਭ ਲੂਥਰਾ ਨੂੰ ਦਿੱਲੀ ਤੋਂ ਲੈ ਕੇ ਗੋਆ ਪਹੁੰਚ ਗਈ ਹੈ। ਲੂਥਰਾ ਭਰਾ ‘ਬਿਰਚ ਬਾਈ ਰੋਮੀਓ ਲੇਨ’ ਕਲੱਬ ਦੇ ਸਹਿ ਮਾਲਕ ਹਨ, ਜਿੱਥੇ 6 ਦਸੰਬਰ ਦੀ ਰਾਤ ਨੂੰ ਅੱਗ ਲੱਗਣ ਕਰਕੇ 25 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਕ ਅਧਿਕਾਰੀ ਨੇ ਕਿਹਾ ਕਿ ਦੋਵਾਂ ਭਰਾਵਾਂ ਤੋਂ ਉੱਤਰੀ ਗੋਆ ਦੇ ਅਰਪੋਰਾ ਵਿਚਲੇ ਨਾਈਟ ਕਲੱਬ ਵਿਚ ਲੱਗੀ ਅੱਗ ਬਾਰੇ ਪੁੱਛ ਪੜਤਾਲ ਕੀਤੀ ਜਾਵੇਗੀ। ਗੋਆ ਪੁਲੀਸ ਦੀ ਟੀਮ ਲੂਥਰਾ ਭਰਾਵਾਂ ਨੂੰ ਲੈ ਕੇ ਅੱਜ ਸਵੇਰੇ 10:45 ਵਜੇ ਉੱਤਰੀ ਗੋਆ ਦੇ ਮਨੋਹਰ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੀ। ਉਨ੍ਹਾਂ ਨੂੰ ਪੁੱਛਗਿੱਛ ਲਈ ਅੰਜੁਨਾ ਪੁਲੀਸ ਥਾਣੇ ਲਿਜਾਏ ਜਾਣ ਦੀ ਸੰਭਾਵਨਾ ਹੈ। ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਉਨ੍ਹਾਂ ਦੇ ਨਿਯਮਤ ਰਿਮਾਂਡ ਲਈ ਮਾਪੁਸਾ ਸ਼ਹਿਰ ਦੀ ਇੱਕ ਅਦਾਲਤ ਵਿੱਚ ਵੀ ਪੇਸ਼ ਕੀਤਾ ਜਾਵੇਗਾ।

ਨਾਈਟ ਕਲੱਬ ਵਿਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਅੰਜੁਨਾ ਪੁਲੀਸ ਨੇ ਲੂਥਰਾ ਭਰਾਵਾਂ ਖਿਲਾਫ਼ ਵੱਖ-ਵੱਖ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ, ਜਿਸ ਵਿੱਚ ਗੈਰ-ਇਰਾਦਤਨ ਕਤਲ ਦੀਆਂ ਧਾਰਾਵਾਂ ਵੀ ਸ਼ਾਮਲ ਸੀ। ਥਾਈਲੈਂਡ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਲੂਥਰਾ ਭਰਾਵਾਂ ਨੂੰ ਮੰਗਲਵਾਰ ਨੂੰ ਦਿੱਲੀ ਪਹੁੰਚਦੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਸਥਾਨਕ ਅਦਾਲਤ ਨੇ ਗੋਆ ਪੁਲੀਸ ਨੂੰ ਉਨ੍ਹਾਂ ਦੇ ਦੋ ਦਿਨਾ ਟਰਾਂਜ਼ਿਟ ਰਿਮਾਂਡ ਦੀ ਇਜਾਜ਼ਤ ਦੇ ਦਿੱਤੀ। ਲੂਥਰਾ ਭਰਾ ਗੋਆ ਦੇ ਨਾਈਟ ਕਲੱਬ ਵਿਚ ਅੱਗ ਲੱਗਣ ਮੌਕੇ ਦਿੱਲੀ ਵਿਚ ਇਕ ਵਿਆਹ ਵਿਚ ਮੌਜੂਦ ਸਨ। ਜਿਵੇਂ ਹੀ ਦੋਵਾਂ ਭਰਾਵਾਂ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਮਿਲੀ, ਉਹ ਕੁਝ ਘੰਟਿਆਂ ਵਿਚ ਹੀ ਟਿਕਟਾਂ ਕਰਵਾ ਕੇ ਥਾਈਲੈਂਡ ਦੇ ਸ਼ਹਿਰ ਫੁਕੇਟ ਭੱਜ ਗਏ। ਭਾਰਤੀ ਅਥਾਰਿਟੀਜ਼ ਦੇ ਕਹਿਣ ’ਤੇ ਉਨ੍ਹਾਂ ਖਿਲਾਫ਼ ਬਲੂ ਕਾਰਨਰ ਨੋਟਿਸ ਜਾਰੀ ਕਰਕੇ ਦੋਵਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਗਏ ਸਨ। ਭਾਰਤ ਸਰਕਾਰ ਦੀ ਅਪੀਲ ’ਤੇ ਥਾਈਲੈਂਡ ਪੁਲੀਸ ਨੇ 11 ਦਸੰਬਰ ਨੂੰ ਲੂਥਰਾ ਭਰਾਵਾਂ ਨੂੰ ਫੁਕੇਟ ਤੋਂ ਹਿਰਾਸਤ ਵਿਚ ਲੈ ਲਿਆ ਸੀ। ਇਸ ਕੇਸ ਵਿਚ ਕਲੱਬ ਦੇ ਪੰਜ ਮੈਨੇਜਰ ਤੇ ਸਟਾਫ ਮੈਂਬਰ ਪਹਿਲਾਂ ਹੀ ਗੋਆ ਪੁਲੀਸ ਦੀ ਗ੍ਰਿਫ਼ਤ ਵਿਚ ਹਨ।

Advertisement

Advertisement
Advertisement
×