DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਈਜੀਰੀਆ: 31 ਕਿੱਲੋ ਤੋਂ ਵੱਧ ਕੋਕੀਨ ਦੀ ਬਰਾਮਦਗੀ ਮਾਮਲੇ ’ਚ 22 ਭਾਰਤੀ ਹਿਰਾਸਤ ’ਚ

ਨਾਈਜੀਰੀਆ ਦੀ ਨਸ਼ਾ ਵਿਰੋਧੀ ਏਜੰਸੀ ਨੇ ਲਾਗੋਸ ਦੇ ਅਪਾਪਾ ਬੰਦਰਗਾਹ 'ਤੇ ਵਪਾਰਕ ਜਹਾਜ਼ ਐੱਮ ਵੀ ਅਰੁਣਾ ਹੁਲਿਆ (MV Aruna Hulya) ਤੋਂ 31.5 ਕਿਲੋਗ੍ਰਾਮ ਕੋਕੀਨ ਦੀ ਬਰਾਮਦਗੀ ਦੇ ਸਬੰਧ ਵਿੱਚ ਜਹਾਜ਼ ਦੇ 22 ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਨਾਈਜੀਰੀਆ ਦੀ ਨਸ਼ਾ ਵਿਰੋਧੀ ਏਜੰਸੀ ਨੇ ਲਾਗੋਸ ਦੇ ਅਪਾਪਾ ਬੰਦਰਗਾਹ 'ਤੇ ਵਪਾਰਕ ਜਹਾਜ਼ ਐੱਮ ਵੀ ਅਰੁਣਾ ਹੁਲਿਆ (MV Aruna Hulya) ਤੋਂ 31.5 ਕਿਲੋਗ੍ਰਾਮ ਕੋਕੀਨ ਦੀ ਬਰਾਮਦਗੀ ਦੇ ਸਬੰਧ ਵਿੱਚ ਜਹਾਜ਼ ਦੇ 22 ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਹੈ। ਨੈਸ਼ਨਲ ਡਰੱਗ ਲਾਅ ਇਨਫੋਰਸਮੈਂਟ ਏਜੰਸੀ (NDLEA) ਦੇ ਅਨੁਸਾਰ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਅਪਾਪਾ ਬੰਦਰਗਾਹ ਦੇ ਜੀ ਡੀ ਐੱਨ ਐੱਲ ਟਰਮੀਨਲ 'ਤੇ ਇਹ ਨਸ਼ੀਲੇ ਪਦਾਰਥ ਬਰਾਮਦ ਕੀਤੇ।

 ਏਜੰਸੀ ਦੇ ਮੀਡੀਆ ਅਤੇ ਐਡਵੋਕੇਸੀ ਡਾਇਰੈਕਟਰ ਫੇਮੀ ਬਾਬਾਫੇਮੀ ਨੇ ਐਤਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਦੱਸਿਆ ਕਿ ਮਾਰਸ਼ਲ ਆਈਲੈਂਡਸ ਤੋਂ ਆਏ ਇਸ ਜਹਾਜ਼ ਦੇ ਹੇਠਲੇ ਹਿੱਸੇ (Hatch three) ਵਿੱਚੋਂ ਕੋਕੀਨ ਮਿਲਣ ਤੋਂ ਬਾਅਦ ਜਹਾਜ਼ ਦੇ ਕਪਤਾਨ ਸ਼ਰਮਾ ਸ਼ਸ਼ੀ ਭੂਸ਼ਣ ਸਮੇਤ ਚਾਲਕ ਦਲ ਦੇ 21 ਹੋਰ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਤੋਂ ਇਲਾਵਾ ਏਜੰਸੀ ਨੇ ਬੋਰਨੋ ਵਿੱਚ ਵੀ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਲੜੀ ਦਾ ਪਰਦਾਫਾਸ਼ ਕਰਦਿਆਂ ਦੋ ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ।

Advertisement

Advertisement
Advertisement
×