DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਿਕੋਬਾਰ ਪ੍ਰਾਜੈਕਟ ਖਾਸ ਕਾਰੋਬਾਰੀ ਦੇ ਫ਼ਾਇਦੇ ਲਈ: Rahul Gandhi

ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੇ ਦੌਰੇ ਦੀ ਵੀਡੀਓ ਜਾਰੀ; ਪਟੀਸ਼ਨ ’ਤੇ ਦਸਤਖ਼ਤ ਕਰਨ ਦੀ ਅਪੀਲ

  • fb
  • twitter
  • whatsapp
  • whatsapp
featured-img featured-img
ਕਾਂਗਰਸ ਆਗੂ ਰਾਹੁਲ ਗਾਂਧੀ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਦੌਰੇ ਦੌਰਾਨ ਸਕੂਬਾ ਡਾਈਵਿੰਗ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸਰਕਾਰ ਦਾ ਇਹ ਤਰਕ ਝੂਠ ਹੈ ਕਿ ਗਰੇਟ ਨਿਕੋਬਾਰ ਟਾਪੂ ਪ੍ਰਾਜੈਕਟ ਰੱਖਿਆ ਅਤੇ ਮਾਲਵਾਹਕ ਬੰਦਰਗਾਹ ਲਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਅਸਲ ਵਿੱਚ ਇੱਕ ਕਾਰੋਬਾਰੀ ਨੂੰ ਫ਼ਾਇਦਾ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਭਾਰਤ ਦੀ ਸਭ ਤੋਂ ਅਨਮੋਲ ਵਾਤਾਵਰਨੀ ਭੂਮੀ ’ਤੇ ਹੋਟਲ ਅਤੇ ਕੈਸੀਨੋ ਬਣਾ ਸਕੇ।

ਗਾਂਧੀ ਨੇ ਅਪਰੈਲ ਦੇ ਅਖ਼ੀਰ ਵਿੱਚ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੇ ਆਪਣੇ ਦੌਰੇ ’ਤੇ ਆਧਾਰਿਤ 15 ਮਿੰਟ ਤੋਂ ਵੱਧ ਦੀ ਵੀਡੀਓ ਜਾਰੀ ਕੀਤੀ ਅਤੇ ਲੋਕਾਂ ਨੂੰ ਪਟੀਸ਼ਨ ’ਤੇ ਦਸਤਖ਼ਤ ਕਰਨ ਦੀ ਅਪੀਲ ਕੀਤੀ ਤਾਂ ਕਿ ਸਰਕਾਰ ਨੂੰ ਦੱਸਿਆ ਜਾ ਸਕੇ, ‘‘ਅਸੀਂ ਲਾਲਚ ਨਾਲੋਂ ਹਰਿਆਵਲ (ਕੁਦਰਤ) ਨੂੰ ਚੁਣਦੇ ਹਾਂ।’’ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਲਿਖਿਆ, ‘‘ਇਸ ਵਿਸ਼ਵ ਵਾਤਾਵਰਨ ਦਿਵਸ ਮੌਕੇ, ਮੈਂ ਹਰ ਨੌਜਵਾਨ ਭਾਰਤੀ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ: ਤੁਸੀਂ ਕਿਸ ਤਰ੍ਹਾਂ ਦਾ ਭਾਰਤ ਵਿਰਾਸਤ ਵਿੱਚ ਲੈਣਾ ਚਾਹੁੰਦੇ ਹੋ? ਉਹ ਭਾਰਤ ਜਿੱਥੇ ਕੈਸੀਨੋ ਬਣਾਉਣ ਲਈ ਸਦਾਬਹਾਰ ਜੰਗਲਾਂ ’ਤੇ ਬੁਲਡੋਜ਼ਰ ਚਲਾਏ ਜਾਣ, ਮੂੰਗਾ ਚੱਟਾਨਾਂ (ਕੋਰਲ ਰੀਫਜ਼) ਨੂੰ ਨਕਸ਼ਿਆਂ ਤੋਂ ਮਿਟਾ ਦਿੱਤਾ ਜਾਵੇ, ਕਬਾਇਲੀ ਭਾਈਚਾਰਿਆਂ ਨੂੰ ਉਨ੍ਹਾਂ ਦੀ ਜ਼ਮੀਨ ਤੋਂ ਬੇਦਖ਼ਲ ਕਰ ਦਿੱਤਾ ਜਾਵੇ ਅਤੇ ਜਿਸ ਹਵਾ ਵਿੱਚ ਅਸੀਂ ਸਾਹ ਲੈਂਦੇ ਹਾਂ, ਉਹ ਜ਼ਹਿਰ ਬਣ ਜਾਵੇ? ਜਾਂ ਉਹ ਭਾਰਤ ਜਿੱਥੇ ਦੇਸ਼ ਦੀ ਕੁਦਰਤੀ ਵਿਰਾਸਤ ਸੁਰੱਖਿਅਤ ਹੋਵੇ, ਸਾਡੇ ਕਬਾਇਲੀ ਭਾਈਚਾਰੇ ਸੁਰੱਖਿਅਤ ਹੋਣ ਅਤੇ ਵਿਕਾਸ ਕੁਦਰਤ ਦੇ ਵਿਰੁੱਧ ਨਹੀਂ ਬਲਕਿ ਉਸ ਦੇ ਨਾਲ ਮਿਲ ਕੇ ਕੰਮ ਕਰੇ।’’ ਉਨ੍ਹਾਂ ਦੋਸ਼ ਲਾਇਆ ਕਿ ਇਸ ਸਮੇਂ ਸਰਕਾਰ ਗਰੇਟ ਨਿਕੋਬਾਰ ਟਾਪੂ ਨੂੰ ਤਬਾਹ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ, ‘‘ਇੱਕ ਕਾਰੋਬਾਰੀ ਨੂੰ ਮੁਨਾਫ਼ਾ ਪਹੁੰਚਾਉਣ ਲਈ 1.5 ਕਰੋੜ ਤੋਂ ਵੱਧ ਰੁੱਖ, ਪ੍ਰਾਚੀਨ ਮੂੰਗਾ ਚੱਟਾਨਾਂ ਅਤੇ ਅਨਮੋਲ ਸਦਾਬਹਾਰ ਜੰਗਲ ਤਬਾਹ ਕੀਤੇ ਜਾ ਰਹੇ ਹਨ।’’

Advertisement

Advertisement
Advertisement
×