ਮੁੰਬਈ, 17 ਜੂਨ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਦੇ ਨਜ਼ਦੀਕ ਇਕ ਵਾਹਨ ਵਿਚ ਧਮਾਕੇਖੇਜ਼ ਸਮੱਗਰੀ ਮਿਲਣ ਅਤੇ ਕਾਰੋਬਾਰੀ ਮਨਸੁਖ ਹਿਰੇਨ ਦੀ ਹੱਤਿਆ ਦੀ ਜਾਂਚ ਦੇ ਮਾਮਲੇ ਵਿਚ ਉਪਨਗਰ ਅੰਧੇਰੀ ਵਿਚ ਵੀਰਵਾਰ ਸਵੇਰੇ ‘ਐਨਕਾਊਂਟਰ ਸਪੈਸ਼ਲਿਸਟ’ ਪੁਲੀਸ ਅਧਿਕਾਰੀ ਪ੍ਰਦੀਪ ਸ਼ਰਮਾ ਦੀ ਰਿਹਾਇਸ਼ ‘ਤੇ ਛਾਪਾ ਮਾਰਿਆ। ਅਧਿਕਾਰੀ ਨੇ ਦੱਸਿਆ ਕਿ ਐੱਨਆਈਏ ਦੀ ਇਕ ਟੀਮ ਨੇ ਸੀਆਰਪੀਐਫ ਦੇ ਜਵਾਨਾਂ ਨਾਲ ਸਵੇਰੇ 6 ਵਜੇ ਅੰਧੇਰੀ ਵੈਸਟ ਦੇ ਜੇਬੀ ਨਗਰ ਸਥਿਤ ਸ਼ਰਮਾ ਦੇ ਘਰ ਛਾਪਾ ਮਾਰਿਆ।