ਨਵੀਂ ਦਿੱਲੀ / ਕੋਲਕਾਤਾ, 19 ਸਤੰਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਸ਼ਨਿਚਰਵਾਰ ਨੂੰ ਕੇਰਲ ਅਤੇ ਪੱਛਮੀ ਬੰਗਾਲ ਵਿਚ ਕਈ ਥਾਵਾਂ ’ਤੇ ਛਾਪਿਆਂ ਦੌਰਾਨ ਪਾਕਿਸਤਾਨ ਵੱਲੋਂ ਸਪਾਂਸਰ ਅਲ ਕਾਇਦਾ ਦੇ 9 ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐੱਨਆਈਏ ਨੇ ਅੱਜ ਸਵੇਰੇ ਕੇਰਲਾ ਦੇ ਏਰਨਾਕੁਲਮ ਅਤੇ ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਵਿੱਚ ਛਾਪੇ ਮਾਰੇ। ਐੱਨਆਈਏ ਨੇ ਅਲ ਕਾਇਦਾ ਦੇ ਪੱਛਮੀ ਅਤੇ ਕੇਰਲ ਸਮੇਤ ਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਚੱਲ ਰਹੀਆਂ ਅੰਤਰ-ਰਾਸ਼ਟਰੀ ਸਰਗਰਮੀਆਂ ਦਾ ਪਰਦਾਫਾਸ਼ ਕੀਤਾ। ਸਮੂਹ ਨਿਰਦੋਸ਼ਾਂ ਨੂੰ ਮਾਰਨ ਦੇ ਉਦੇਸ਼ ਨਾਲ ਦੇਸ਼ ਦੇ ਵੱਡੇ ਅਦਾਰਿਆਂ ’ਤੇ ਹਮਲੇ ਦੀ ਸਾਜ਼ਿਸ਼ ਬਣਾ ਰਿਹਾ ਸੀ। ਐੱਨਆਈਏ ਨੇ 11 ਸਤੰਬਰ ਨੂੰ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਛਾਪਿਆਂ ਦੌਰਾਨ ਪੱਛਮੀ ਬੰਗਾਲ ਤੋਂ ਛੇ ਅਤੇ ਕੇਰਲ ਤੋਂ ਤਿੰਨ ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ।