DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Gold ਵੇਚਣ ਦੀਆਂ ਖ਼ਬਰਾਂ ਗ਼ਲਤ ਕਰਾਰ

ਰਿਜ਼ਰਵ ਬੈਂਕ ਨੇ ਸੋਨੇ ਦਾ ਅਸਲ ਭੰਡਾਰ 880.52 ਟਨ ’ਤੇ ਬਰਕਰਾਰ ਹੋਣ ਦਾ ਭਰੋਸਾ ਦਿੱਤਾ

  • fb
  • twitter
  • whatsapp
  • whatsapp
Advertisement

ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਨੇ ਅੱਜ ਸੋਨਾ ਵੇਚਣ ਦੀਆਂ ਰਿਪੋਰਟਾਂ ਖਾਰਜ ਕਰਦਿਆਂ ਅੱਜ ਕਿਹਾ ਕਿ ਸੋਨੇ ਦੇ ਅਸਲ ਭੰਡਾਰ ’ਚ ਕੋਈ ਤਬਦੀਲੀ ਨਹੀਂ ਹੋਈ ਹੈ ਅਤੇ ਇਹ 880.52 ਟਨ ’ਤੇ ਬਰਕਰਾਰ ਹੈ। ਆਰ ਬੀ ਆਈ ਨੇ ਇਹ ਸਪੱਸ਼ਟੀਕਰਨ ਉਨ੍ਹਾਂ ਖ਼ਬਰਾਂ ਤੋਂ ਬਾਅਦ ਦਿੱਤਾ ਹੈ ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਪੱਛਮੀ ਏਸ਼ੀਆ ’ਚ ਜਾਰੀ ਸੰਘਰਸ਼ ਦੇ ਅਸਰ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਦੀ ਰਾਖੀ ਲਈ ਕੇਂਦਰੀ ਬੈਂਕ ਨੇ ਤਕਰੀਬਨ 12 ਅਰਬ ਡਾਲਰ ਮੁੱਲ ਦਾ ਸੋਨਾ ਵੇਚ ਦਿੱਤਾ ਹੈ।

ਕੇਂਦਰੀ ਬੈਂਕ ਨੇ ਕਿਹਾ, ‘‘ਆਰ ਬੀ ਆਈ ਜ਼ੋਰ ਦੇ ਕੇ ਕਹਿੰਦਾ ਹੈ ਕਿ ਇਹ ਖ਼ਬਰਾਂ ਸਹੀ ਨਹੀਂ ਹਨ।’’ ਉਨ੍ਹਾਂ ਜਨਤਾ ਨੂੰ ਸਲਾਹ ਦਿੱਤੀ ਕਿ ਅਜਿਹੇ ਮਾਮਲਿਆਂ ’ਚ ਆਰ ਬੀ ਆਈ ਵੱਲੋਂ ਸਮੇਂ-ਸਮੇਂ ’ਤੇ ਜਾਰੀ ਅਧਿਕਾਰਤ ਜਾਣਕਾਰੀ ’ਤੇ ਭਰੋਸਾ ਕਰਨ। ਇਸੇ ਦੌਰਾਨ ਪ੍ਰੈੱਸ ਸੂਚਨਾ ਦਫ਼ਤਰ (ਪੀ ਆਈ ਬੀ) ਨੇ ਵੀ ਇਨ੍ਹਾਂ ਖ਼ਬਰਾਂ ’ਤੇ ਤੱਥ ਆਧਾਰਿਤ ਜਾਂਚ ਰਿਪੋਰਟ ਜਾਰੀ ਕੀਤੀ ਹੈ। ਆਰ ਬੀ ਆਈ ਮੁਤਾਬਕ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਸੋਨੇ ਦੀ ਹਿੱਸੇਦਾਰੀ ਸਤੰਬਰ 2025 ਦੇ ਅਖੀਰ ’ਚ 13.92 ਫੀਸਦ ਤੋਂ ਵੱਧ ਕੇ 31 ਮਾਰਚ 2026 ਨੂੰ 16.70 ਫੀਸਦ ਅਤੇ ਮਈ 2026 ਤੱਕ 16.85 ਫੀਸਦ ਹੋ ਗਈ ਹੈ। ਆਰ ਬੀ ਆਈ ਕੋਲ 31 ਮਾਰਚ 2026 ਤੱਕ ਸੋਨੇ ਦਾ ਕੁੱਲ ਭੰਡਾਰ 880.52 ਟਨ ਸੀ ਜੋ ਮਾਰਚ 2025 ਦੇ 879.58 ਟਨ ਮੁਕਾਬਲੇ 0.94 ਫੀਸਦ ਵੱਧ ਹੈ।

Advertisement

ਸੋਨਾ-ਚਾਂਦੀ ਦੇ ਭਾਅ ਡਿੱਗੇ

ਨਵੀਂ ਦਿੱਲੀ: ਆਲਮੀ ਬਾਜ਼ਾਰਾਂ ’ਚ ਕਮਜ਼ੋਰੀ ਅਤੇ ਅਮਰੀਕਾ-ਇਰਾਨ ਜੰਗਬੰਦੀ ਸਮਝੌਤੇ ਨੂੰ ਲੈ ਕੇ ਬੇਯਕੀਨੀ ਦਰਮਿਆਨ ਕੌਮੀ ਰਾਜਧਾਨੀ ਦੇ ਸਰਾਫਾ ਬਾਜ਼ਾਰ ’ਚ ਸੋਨੇ ਦੀ ਕੀਮਤ 1,850 ਰੁਪਏ ਘਟ ਕੇ 1,59,600 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵੀ 1500 ਰੁਪਏ ਘਟ ਕੇ 2,69,500 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ ਹੈ।

Advertisement

Advertisement
×