DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਵੇਂ ਚੁਣੇ ਰਾਜ ਸਭਾ ਮੈਂਬਰਾਂ ਨੇ ਸਹੁੰ ਚੁੱਕੀ

ਰਾਜ ਸਭਾ ਦੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਦੀ ਮੌਜੂਦਗੀ ’ਚ ਅੱਜ ਐੱਨ ਸੀ ਪੀ-ਐੱਸ ਸੀ ਪੀ ਆਗੂ ਸ਼ਰਦ ਪਵਾਰ ਅਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਸਣੇ 19 ਨਵੇਂ ਚੁਣੇ ਗਏ ਰਾਜ ਸਭਾ ਮੈਂਬਰਾਂ ਨੇ ਸਹੁੰ ਚੁੱਕੀ। ਇਸ ਸਬੰਧੀ ਸਮਾਰੋਹ ਦੌਰਾਨ ਡਿਪਟੀ...

  • fb
  • twitter
  • whatsapp
  • whatsapp
featured-img featured-img
ਸੰਸਦ ਭਵਨ ਵਿੱਚ ਸਹੁੰ ਚੁੱਕਦੇ ਹੋਏ ਐੱਨ ਸੀ ਪੀ (ਐੱਸ ਪੀ) ਆਗੂ ਸ਼ਰਦ ਪਵਾਰ
Advertisement

ਰਾਜ ਸਭਾ ਦੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਦੀ ਮੌਜੂਦਗੀ ’ਚ ਅੱਜ ਐੱਨ ਸੀ ਪੀ-ਐੱਸ ਸੀ ਪੀ ਆਗੂ ਸ਼ਰਦ ਪਵਾਰ ਅਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਸਣੇ 19 ਨਵੇਂ ਚੁਣੇ ਗਏ ਰਾਜ ਸਭਾ ਮੈਂਬਰਾਂ ਨੇ ਸਹੁੰ ਚੁੱਕੀ। ਇਸ ਸਬੰਧੀ ਸਮਾਰੋਹ ਦੌਰਾਨ ਡਿਪਟੀ ਚੇਅਰਮੈਨ ਹਰਿਵੰਸ਼ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਮੌਜੂਦ ਸਨ। ਇਕ ਮੌਕੇ ਰਾਜ ਸਭਾ ’ਚ ਸਬੰਧਤ ਪਾਰਟੀਆਂ ਦੇ ਸੰਸਦ ਮੈਂਬਰ ਵੀ ਹਾਜ਼ਰ ਸਨ। ਨਵੇਂ ਚੁਣੇ ਗਏ ਮੈਂਬਰਾਂ ਵਿੱਚ ਪੰਜ ਮਹਾਰਾਸ਼ਟਰ, ਛੇ ਤਾਮਿਲ ਨਾਡੂ, ਪੰਜ ਪੱਛਮੀ ਬੰਗਾਲ ਅਤੇ ਉੜੀਸਾ ਤੋਂ ਤਿੰਨ ਮੈਂਬਰ ਹਨ। ਜਾਣਕਾਰੀ ਅਨੁਸਾਰ ਮਹਾਰਾਸ਼ਟਰ ਵਿੱਚ ਭਾਜਪਾ ਇਕਾਈ ਦੀ ਮਾਇਆ ਚਿੰਤਾਮਨ ਇਵਨਾਤੇ ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ। ਉਨ੍ਹਾਂ ਮਗਰੋਂ ਸ਼ਰਦ ਪਵਾਰ ਨੇ ਹਲਫ਼ ਲਿਆ, ਜੋ ਇੱਥੇ ਵੀਲ੍ਹਚੇਅਰ ’ਤੇ ਆਏ ਸਨ। ਇਸ ਦੌਰਾਨ ਭਾਜਪਾ ਦੇ ਰਾਮਰਾਓ ਸਖਾਰਾਮ ਵੜਕੁਟੇ, ਜਯੋਤੀ ਨਾਗਨਾਥ ਵਾਘਮਾਰੇ (ਐੱਸ ਐੱਸ) ਅਤੇ ਅਠਾਵਲੇ (ਆਰ ਪੀ ਆਈ-ਏ) ਨੇ ਵੀ ਉਪਰਲੇ ਸਦਨ ਵਿੱਚ ਮਹਾਰਾਸ਼ਟਰ ਦੀ ਨੁਮਾਇੰਦਗੀ ਕਰਨ ਵਾਲੇ ਮੈਂਬਰਾਂ ਵਜੋਂ ਸਹੁੰ ਚੁੱਕੀ।

ਭਾਜਪਾ ਦੇ ਮਨਮੋਹਨ ਸਮਾਲ, ਬੀ ਜੇ ਡੀ ਦੇ ਸਨਰੁਪਤ ਮਿਸ਼ਰਾ, ਆਜ਼ਾਦ ਦਿਲੀਪ ਕੁਮਾਰ ਰੇਅ ਨੇ ਉੜੀਸਾ, ਜਦੋਂ ਕਿ ਕਾਂਸਟੈਂਡਾਈਨ ਰਵਿੰਦਰਨ (ਡੀ ਐੱਮ ਕੇ), ਕ੍ਰਿਸਟੋਫਰ ਮਨੀਕਮ (ਕਾਂਗਰਸ), ਐੱਲ ਕੇ ਸੁਧੀਸ਼ (ਡੀ ਐੱਮ ਡੀ ਕੇ), ਐੱਮ ਥੰਬੀਦੁਰਈ (ਅੰਨਾ ਡੀ ਐੱਮ ਕੇ), ਤਿਰੁਚੀ ਸ਼ਿਵਾ (ਡੀ ਐੱਮ ਕੇ) ਅਤੇ ਅੰਬੂਮਨੀ ਰਾਮਦਾਸ (ਪੀ ਐੱਮ ਕੇ) ਨੇ ਤਾਮਿਲ ਨਾਡੂ ਤੋਂ ਰਾਜ ਸਭਾ ਮੈਂਬਰਾਂ ਵਜੋਂ ਸਹੁੰ ਚੁੱਕੀ। ਪੱਛਮੀ ਬੰਗਾਲ ਤੋਂ ਬਾਬੁਲ ਸੁਪ੍ਰੀਆ ਬਰਾਲ (ਤ੍ਰਿਣਮੂਲ ਕਾਂਗਰਸ), ਬਿਸਵਾਜੀਤ ਸਿਨਹਾ (ਭਾਜਪਾ), ਮੇਨਕਾ ਗੁਰੂਸਵਾਮੀ (ਤ੍ਰਿਣਮੂਲ ਕਾਂਗਰਸ), ਰਾਜੀਵ ਕੁਮਾਰ (ਤ੍ਰਿਣਮੂਲ ਕਾਂਗਰਸ) ਅਤੇ ਰੁਕਮਣੀ ਮਲਿਕ (ਤ੍ਰਿਣਮੂਲ ਕਾਂਗਰਸ) ਨੇ ਸਹੁੰ ਚੁੱਕੀ। ਜ਼ਿਆਦਾਤਰ ਮੈਂਬਰਾਂ ਨੇ ਆਪੋ-ਆਪਣੀਆਂ ਖੇਤਰੀ ਭਾਸ਼ਾਵਾਂ ਵਿੱਚ ਸਹੁੰ ਚੁੱਕੀ। ਇਸ ਦੌਰਾਨ ਚੇਅਰਮੈਨ ਰਾਧਾਕ੍ਰਿਸ਼ਨਨ ਨੇ ਸਾਰੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਵਧਾਈ ਦਿੱਤੀ।

Advertisement

Advertisement
Advertisement
×