
ਨਵੀਂ ਦਿੱਲੀ, 26 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਨ ਨੂੰ ਖ਼ਤਰਾ ਹੋਣ ਦਾ ਦਾਅਵਾ ਕਰਦਿਆਂ ਪੁਲੀਸ ਕੰਟਰੋਲ ਰੂਮ 'ਤੇ ਕਾਲ ਕਰਨ ਦੇ ਦੋਸ਼ 'ਚ 48 ਸਾਲਾ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ| ਪੁਲੀਸ ਮੁਤਾਬਕ ਕੰਟਰੋਲ ਰੂਮ ਨੂੰ ਵੀਰਵਾਰ ਰਾਤ ਨੂੰ ਕਾਲ ਆਈ ਅਤੇ ਫੋਨ ਕਰਨ ਵਾਲੇ ਦੀ ਪਛਾਣ ਹੇਮੰਤ ਕੁਮਾਰ ਵਜੋਂ ਹੋਈ। ਉਸ ਨੂੰ ਲੱਭ ਕੇ ਜਾਂਚ ਲਈ ਚਾਣਕਿਆਪੁਰੀ ਥਾਣੇ ਲਿਆਂਦਾ ਗਿਆ। ਪੁਲੀਸ ਨੇ ਦੱਸਿਆ ਕਿ ਹੇਮੰਤ ਬੇਰੁਜ਼ਗਾਰ ਹੈ ਅਤੇ ਜਦੋਂ ਉਸ ਨੇ ਫ਼ੋਨ ਕੀਤਾ ਤਾਂ ਉਹ ਸ਼ਰਾਬ ਦੇ ਨਸ਼ੇ ਵਿੱਚ ਸੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ