ਨਵੀਂ ਦਿੱਲੀ: ਫੁੱਟਪਾਥ ’ਤੇ ਸੁੱਤੇ ਬੇਘਰਾਂ ’ਤੇ ਟਰੱਕ ਚੜ੍ਹਿਆ, 3 ਦੀ ਮੌਤ
ਨਵੀਂ ਦਿੱਲੀ, 26 ਅਗਸਤ ਉੱਤਰ-ਪੂਰਬੀ ਦਿੱਲੀ ਦੇ ਸ਼ਾਸਤਰੀ ਪਾਰਕ ਇਲਾਕੇ 'ਚ ਅੱਜ ਤੜਕੇ ਟਰੱਕ ਫੁੱਟਪਾਥ 'ਤੇ ਸੁੱਤੇ ਪੰਜ ਵਿਅਕਤੀਆਂ ’ਤੇ ਚੜ੍ਹ ਗਿਆ, ਜਿਸ ਕਾਰਨ ਤਿੰਨ ਦੀ ਮੌਤ ਹੋ ਗਈ। ਘਟਨਾ ਤੜਕੇ ਸਾਢੇ ਪੰਜ ਵਜੇ ਹੋਈ। ਇਹ ਸਾਰੇ ਲੋਕ ਬੇਘਰ ਸਨ...
Advertisement
ਨਵੀਂ ਦਿੱਲੀ, 26 ਅਗਸਤ
ਉੱਤਰ-ਪੂਰਬੀ ਦਿੱਲੀ ਦੇ ਸ਼ਾਸਤਰੀ ਪਾਰਕ ਇਲਾਕੇ 'ਚ ਅੱਜ ਤੜਕੇ ਟਰੱਕ ਫੁੱਟਪਾਥ 'ਤੇ ਸੁੱਤੇ ਪੰਜ ਵਿਅਕਤੀਆਂ ’ਤੇ ਚੜ੍ਹ ਗਿਆ, ਜਿਸ ਕਾਰਨ ਤਿੰਨ ਦੀ ਮੌਤ ਹੋ ਗਈ। ਘਟਨਾ ਤੜਕੇ ਸਾਢੇ ਪੰਜ ਵਜੇ ਹੋਈ। ਇਹ ਸਾਰੇ ਲੋਕ ਬੇਘਰ ਸਨ ਤੇ ਫੁੱਟਪਾਥ 'ਤੇ ਸੌਂ ਰਹੇ ਸਨ। ਪੀੜਤਾਂ ਨੂੰ ਜਗ ਪ੍ਰਵੇਸ਼ ਚੰਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਤਿੰਨ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂ ਕਿ ਦੋ ਜ਼ਖ਼ਮੀਆਂ ਨੂੰ ਜੀਟੀਬੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਟਰੱਕ ਡਰਾਈਵਰ ਨੂੰ ਫੜਨ ਲਈ ਟੀਮ ਬਣਾਈ ਗਈ ਹੈ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ।
Advertisement
Advertisement