DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Nepal ਨੂੰ ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਇਤਰਾਜ਼; ਭਾਰਤ ਨਾਲ ਗੱਲਬਾਤ ਦੀ ਕੀਤੀ ਮੰਗ

ਨੇਪਾਲ ਨੇ ਸੋਮਵਾਰ ਨੂੰ ਲਿਪੁਲੇਖ 'ਤੇ ਆਪਣੇ ਖੇਤਰੀ ਦਾਅਵੇ ਨੂੰ ਦੁਹਰਾਇਆ ਹੈ ਅਤੇ ਇਸ ਮੁੱਦੇ ਨੂੰ ਸੁਲਝਾਉਣ ਲਈ ਭਾਰਤ ਨਾਲ ਗੱਲਬਾਤ ਦੀ ਵਕਾਲਤ ਕੀਤੀ ਹੈ। ਇਹ ਕਦਮ ਨਵੀਂ ਦਿੱਲੀ ਵੱਲੋਂ ਇਸ ਖੇਤਰ 'ਤੇ ਕਾਠਮੰਡੂ ਦੇ ਸਟੈਂਡ ਨੂੰ ਸਖ਼ਤੀ ਨਾਲ ਖਾਰਜ...

  • fb
  • twitter
  • whatsapp
  • whatsapp
featured-img featured-img
ਚੀਨ ਦੇ ਤਿੱਬਤ ਸਵਾਧੀਨ ਖੇਤਰ ਵਿੱਚ ਸਥਿਤ ਮਾਊਂਟ ਕੈਲਾਸ਼ ਅਤੇ ਮਾਨਸਰੋਵਰ ਝੀਲ ਦੀ ਯਾਤਰਾ ਹਿੰਦੂਆਂ, ਜੈਨੀਆਂ ਅਤੇ ਬੋਧੀਆਂ ਲਈ ਬਹੁਤ ਧਾਰਮਿਕ ਮਹੱਤਤਾ ਰੱਖਦੀ ਹੈ।
Advertisement

ਨੇਪਾਲ ਨੇ ਸੋਮਵਾਰ ਨੂੰ ਲਿਪੁਲੇਖ 'ਤੇ ਆਪਣੇ ਖੇਤਰੀ ਦਾਅਵੇ ਨੂੰ ਦੁਹਰਾਇਆ ਹੈ ਅਤੇ ਇਸ ਮੁੱਦੇ ਨੂੰ ਸੁਲਝਾਉਣ ਲਈ ਭਾਰਤ ਨਾਲ ਗੱਲਬਾਤ ਦੀ ਵਕਾਲਤ ਕੀਤੀ ਹੈ। ਇਹ ਕਦਮ ਨਵੀਂ ਦਿੱਲੀ ਵੱਲੋਂ ਇਸ ਖੇਤਰ 'ਤੇ ਕਾਠਮੰਡੂ ਦੇ ਸਟੈਂਡ ਨੂੰ ਸਖ਼ਤੀ ਨਾਲ ਖਾਰਜ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਆਇਆ ਹੈ। ਭਾਰਤ ਨੇ ਐਤਵਾਰ ਨੂੰ ਉੱਤਰਾਖੰਡ ਦੇ ਲਿਪੁਲੇਖ ਦਰਰੇ ਰਾਹੀਂ ਹੋਣ ਵਾਲੀ ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਨੇਪਾਲ ਦੇ ਇਤਰਾਜ਼ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ। ਭਾਰਤ ਨੇ ਨੇਪਾਲ ਦੇ ਖੇਤਰੀ ਦਾਅਵਿਆਂ ਨੂੰ "ਇੱਕਤਰਫ਼ਾ ਬਣਾਵਟੀ ਵਾਧਾ" ਕਰਾਰ ਦਿੱਤਾ ਹੈ।

ਨਵੀਂ ਦਿੱਲੀ ਦੀ ਇਹ ਤਿੱਖੀ ਪ੍ਰਤੀਕਿਰਿਆ ਨੇਪਾਲ ਦੇ ਵਿਦੇਸ਼ ਮੰਤਰਾਲੇ ਦੇ ਉਸ ਬਿਆਨ ਤੋਂ ਕੁਝ ਘੰਟੇ ਬਾਅਦ ਆਈ, ਜਿਸ ਵਿੱਚ ਭਾਰਤ ਅਤੇ ਚੀਨ ਵੱਲੋਂ ਲਿਪੁਲੇਖ ਰਾਹੀਂ ਸਾਲਾਨਾ ਯਾਤਰਾ ਦੀਆਂ ਤਿਆਰੀਆਂ 'ਤੇ ਇਤਰਾਜ਼ ਜਤਾਇਆ ਗਿਆ ਸੀ। ਨੇਪਾਲ ਸਰਕਾਰ ਦੇ ਬੁਲਾਰੇ ਸਸਮਿਤ ਪੋਖਰੈਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੇਪਾਲ ਆਪਣੀ ਸਰਹੱਦ ਵਧਾਉਣ ਦਾ ਇਰਾਦਾ ਨਹੀਂ ਰੱਖਦਾ, ਇਹ ਇਲਾਕਾ ਨੇਪਾਲ ਦਾ ਹੈ ਅਤੇ ਸਰਕਾਰ ਆਪਣੇ ਸਟੈਂਡ 'ਤੇ ਕਾਇਮ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਅਤੇ ਕੂਟਨੀਤਕ ਗੱਲਬਾਤ ਰਾਹੀਂ ਸੁਲਝਾਉਣ ਦੀ ਲੋੜ ਹੈ।

Advertisement

ਪੋਖਰੈਲ, ਜੋ ਕਿ ਸਿੱਖਿਆ, ਵਿਗਿਆਨ ਅਤੇ ਤਕਨਾਲੋਜੀ ਮੰਤਰੀ ਵੀ ਹਨ, ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਨੇ ਪਹਿਲਾਂ ਹੀ ਰਸਮੀ ਪੱਤਰ ਰਾਹੀਂ ਭਾਰਤ ਨੂੰ ਇਸ ਮਾਮਲੇ ਬਾਰੇ ਸੂਚਿਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਤਿੱਬਤ ਖੇਤਰ ਵਿੱਚ ਸਥਿਤ ਮਾਊਂਟ ਕੈਲਾਸ਼ ਅਤੇ ਮਾਨਸਰੋਵਰ ਝੀਲ ਦੀ ਯਾਤਰਾ ਹਿੰਦੂਆਂ, ਜੈਨੀਆਂ ਅਤੇ ਬੋਧੀਆਂ ਲਈ ਬਹੁਤ ਧਾਰਮਿਕ ਮਹੱਤਤਾ ਰੱਖਦੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ 30 ਅਪਰੈਲ ਨੂੰ ਐਲਾਨ ਕੀਤਾ ਸੀ ਕਿ ਇਸ ਸਾਲ ਦੀ ਯਾਤਰਾ ਜੂਨ ਤੋਂ ਅਗਸਤ ਤੱਕ ਦੋ ਰਸਤਿਆਂ, ਉੱਤਰਾਖੰਡ ਵਿੱਚ ਲਿਪੁਲੇਖ ਦਰਰੇ ਅਤੇ ਸਿੱਕਮ ਵਿੱਚ ਨਾਥੂ ਲਾ ਰਾਹੀਂ ਹੋਵੇਗੀ।

Advertisement

Advertisement
×