DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nepal Floods: ਨੇਪਾਲ ਵਿੱਚ ਹੜ੍ਹ ਤੋਂ ਬਾਅਦ ਮੁੰਬਈ ਦੇ ਤੀਰਥ ਯਾਤਰੀਆਂ ਦਾ ਜਥਾ ਲਾਪਤਾ; ਪਰਿਵਾਰ ਚਿੰਤਤ

25 ਅਗਸਤ ਦੀ ਸ਼ਾਮ ਤੋਂ ਬਾਅਦ ਜਥੇ ਨਾਲ ਨਹੀਂ ਹੋ ਸਕਿਆ ਕੋਈ ਸੰਪਰਕ; 26 ਅਗਸਤ ਨੂੰ ਇਮੀਗ੍ਰੇਸ਼ਨ ਢਾਂਚਾ ਹੋਇਆ ਸੀ ਤਬਾਹ

  • fb
  • twitter
  • whatsapp
  • whatsapp
featured-img featured-img
People rescued and airlifted from flood-affected areas arrive at Maithili Barrack, an army training centre that serves as a primary base for airlifting survivors, following flash floods and a mudslide in Trishuli, Nuwakot district, Nepal, August 29, 2026. REUTERS/Adnan Abidi
Advertisement

ਨੇਪਾਲ-ਤਿੱਬਤ ਸਰਹੱਦੀ ਖੇਤਰ ਵਿੱਚ ਅਚਾਨਕ ਆਏ ਹੜ੍ਹ ਕਾਰਨ ਮਚੀ ਤਬਾਹੀ ਤੋਂ ਬਾਅਦ ਡਾਕਟਰ-ਪਰਬਤਾਰੋਹੀ ਮਿਲਿੰਦ ਚਿਤਲੇ ਦੀ ਅਗਵਾਈ ਵਾਲਾ 61 ਮੈਂਬਰੀ ਕੈਲਾਸ਼ ਮਾਨਸਰੋਵਰ ਤੀਰਥ ਯਾਤਰੀਆਂ ਦਾ ਜਥਾ ਲਾਪਤਾ ਹੈ, ਜਿਸ ਨਾਲ ਮੁੰਬਈ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਚਿੰਤਾ ਵਧ ਗਈ ਹੈ।

ਡਾ. ਚਿਤਲੇ ਅਤੇ ਉਨ੍ਹਾਂ ਦੀ ਪਤਨੀ ਜਾਨ੍ਹਵੀ ਦੀ ਅਗਵਾਈ ਵਾਲਾ ਇਹ ਜਥਾ 23 ਅਗਸਤ ਨੂੰ ਮੁੰਬਈ ਤੋਂ ਕਾਠਮੰਡੂ ਲਈ ਰਵਾਨਾ ਹੋਇਆ ਸੀ। ਉਨ੍ਹਾਂ ਨਾਲ ਆਖਰੀ ਵਾਰ 25 ਅਗਸਤ ਦੀ ਸ਼ਾਮ ਨੂੰ ਸੰਪਰਕ ਹੋਇਆ ਸੀ, ਜਿਸ ਤੋਂ ਕੁਝ ਘੰਟੇ ਬਾਅਦ 26 ਅਗਸਤ ਦੀ ਸਵੇਰ ਨੂੰ ਭਿਆਨਕ ਹੜ੍ਹ ਨੇ ਪ੍ਰਮੁੱਖ ਇਮੀਗ੍ਰੇਸ਼ਨ ਢਾਂਚੇ ਨੂੰ ਤਬਾਹ ਕਰ ਦਿੱਤਾ।

Advertisement

ਡਾ. ਚਿਤਲੇ ਦੇ ਰਿਸ਼ਤੇਦਾਰ ਸੰਦੀਪ ਪਾਧੇ ਨੇ 'ਪੀ ਟੀ ਆਈ-ਭਾਸ਼ਾ' ਨਾਲ ਗੱਲਬਾਤ ਕਰਦਿਆਂ ਕਿਹਾ, “ਅਸੀਂ 25 ਅਗਸਤ ਤੱਕ ਮੇਰੀ ਭੈਣ ਦੇ ਸੰਪਰਕ ਵਿੱਚ ਸਨ, ਪਰ 26 ਅਗਸਤ ਨੂੰ ਭੇਜੇ ਗਏ ਸੁਨੇਹੇ ਹੁਣ ਤੱਕ ਪੜ੍ਹੇ ਨਹੀਂ ਗਏ ਹਨ।” ਪਾਧੇ ਨੇ ਕਿਹਾ ਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਹੜ੍ਹ ਆਉਣ ਤੋਂ ਪਹਿਲਾਂ ਜਾਂ ਉਸ ਦੌਰਾਨ ਇਹ ਜਥਾ ਚੀਨ ਵਿੱਚ ਦਾਖ਼ਲ ਹੋ ਸਕਿਆ ਸੀ ਜਾਂ ਨਹੀਂ।

Advertisement

ਪ੍ਰੋਗਰਾਮ ਅਨੁਸਾਰ, ਇਹ ਜਥਾ 26 ਅਗਸਤ ਦੀ ਸਵੇਰ ਨੂੰ ਤਿਮੁਰੇ ਤੋਂ ਚੀਨ ਸਰਹੱਦ ਲਈ ਰਵਾਨਾ ਹੋਣ ਵਾਲਾ ਸੀ ਅਤੇ ਸ਼ਨਿੱਚਰਵਾਰ ਨੂੰ ਮਾਨਸਰੋਵਰ ਪਹੁੰਚਣਾ ਸੀ।

ਪਾਧੇ ਨੇ ਕਿਹਾ, “ਸਾਨੂੰ ਅਧਿਕਾਰੀਆਂ ਵੱਲੋਂ ਕੋਈ ਜਾਣਕਾਰੀ ਨਹੀਂ ਮਿਲੀ ਹੈ। ਡਾ. ਚਿਤਲੇ ਵੱਲੋਂ ਸਥਾਪਿਤ ਯਾਤਰਾ ਕੰਪਨੀ 'ਹਿੱਲਜ਼ ਐਂਡ ਟਰੇਲਜ਼' ਦਾ ਇੱਕ ਅਧਿਕਾਰੀ ਸਥਿਤੀ ਦਾ ਪਤਾ ਲਗਾਉਣ ਲਈ ਨੇਪਾਲ ਗਿਆ ਹੈ। ਤਦ ਤੱਕ ਅਸੀਂ ਉਮੀਦ ਲਗਾ ਕੇ ਬੈਠੇ ਹਾਂ। ਸਾਨੂੰ ਜੋ ਵੀ ਸਥਿਤੀ ਹੋਵੇਗੀ, ਉਸ ਨੂੰ ਸਵੀਕਾਰ ਕਰਨਾ ਪਵੇਗਾ।”

ਇਹ ਜਥਾ 2 ਦੋ ਸਤੰਬਰ ਨੂੰ ਕੈਲਾਸ਼ ਪਰਿਕਰਮਾ ਪੂਰੀ ਕਰਨ ਤੋਂ ਬਾਅਦ 6 ਸਤੰਬਰ ਨੂੰ ਮੁੰਬਈ ਪਰਤਣ ਵਾਲਾ ਸੀ।

‘ਹਿੱਲਜ਼ ਐਂਡ ਟਰੇਲਜ਼’ ਦੀ ਸਥਾਪਨਾ ਕਰਨ ਵਾਲੇ ਡਾ. ਚਿਤਲੇ ਨੇ ਆਪਣੇ ਕਲੀਨਿਕ ਦੇ ਬਾਹਰ ਇੱਕ ਪੋਸਟਰ ਲਗਾਇਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਇਹ 6 ਸਤੰਬਰ ਤੱਕ ਬੰਦ ਰਹੇਗਾ।

ਡਾ. ਚਿਤਲੇ ਕਰੀਬ ਤਿੰਨ ਦਹਾਕਿਆਂ ਤੋਂ ਪਹਾੜਾਂ ਵਿੱਚ ਟ੍ਰੈਕਿੰਗ ਮੁਹਿੰਮਾਂ ਦੀ ਅਗਵਾਈ ਕਰ ਰਹੇ ਹਨ।

ਲਾਪਤਾ ਜਥੇ ਵਿੱਚ ਪੀ ਡੀ ਹਿੰਦੁਜਾ ਹਸਪਤਾਲ ਦੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਦੇ ਸਲਾਹਕਾਰ ਡਾ. ਆਨੰਦ ਦੇਸ਼ਪਾਂਡੇ ਅਤੇ ਉਨ੍ਹਾਂ ਦੀ ਪਤਨੀ ਡਾ. ਗਾਇਤਰੀ ਦੇਸ਼ਪਾਂਡੇ ਵੀ ਸ਼ਾਮਲ ਹਨ, ਜੋ ਕਿ ਨਾਨਾਵਤੀ ਮੈਕਸ ਹਸਪਤਾਲ ਵਿੱਚ ਪ੍ਰਸੂਤੀ ਅਤੇ ਇਸਤਰੀ ਰੋਗ ਵਿਭਾਗ ਦੀ ਮੁਖੀ ਹਨ।

ਮੁੰਬਈ ਦੇ ਰਹਿਣ ਵਾਲੇ ਸਤੀਸ਼ ਪਾਟਣਕਰ ਵੀ ਯਾਤਰਾ 'ਤੇ ਨਿਕਲੇ ਸਨ। ਪਾਟਣਕਰ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਦਾ ਪਤਾ ਲਗਾਉਣ ਵਿੱਚ ਮਦਦ ਲਈ ਸੂਬਾ ਸਰਕਾਰ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ।

Advertisement
×