DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nepal Floods: ਮ੍ਰਿਤਕਾਂ ਦੀ ਗਿਣਤੀ 600 ਤੋਂ ਪਾਰ; 2,300 ਤੋਂ ਵੱਧ ਜ਼ਖ਼ਮੀਆਂ ਨੂੰ ਬਚਾਇਆ

ਮੁਰਦਾਘਰਾਂ ’ਚ ਥਾਂ ਪਈ ਘੱਟ, ਅਸਥਾਈ ਕੇਂਦਰ ਬਣਾਉਣ ਲਈ ਮਜਬੂਰ ਹੋਇਆ ਪ੍ਰਸ਼ਾਸਨ

  • fb
  • twitter
  • whatsapp
  • whatsapp
featured-img featured-img
ਮ੍ਰਿਤਕਾਂ ਦੀ ਗਿਣਤੀ 600 ਤੋਂ ਪਾਰ; 2,300 ਤੋਂ ਵੱਧ ਜ਼ਖ਼ਮੀਆਂ ਨੂੰ ਬਚਾਇਆ
Advertisement

ਨੇਪਾਲ ਦੇ ਰਸੂਵਾ ਜ਼ਿਲ੍ਹੇ ਵਿੱਚ 26 ਅਗਸਤ ਨੂੰ ਭੋਟੇਕੋਸ਼ੀ ਨਦੀ ਵਿੱਚ ਆਏ ਭਿਆਨਕ ਹੜ੍ਹ ਤੋਂ ਬਾਅਦ ਤਬਾਹੀ ਦਾ ਮੰਜ਼ਰ ਬਰਕਰਾਰ ਹੈ। ਨੇਪਾਲ ਪੁਲੀਸ ਅਨੁਸਾਰ ਹੁਣ ਤੱਕ 616 ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦੋਂ ਕਿ 2,301 ਲੋਕਾਂ ਨੂੰ ਜ਼ਖ਼ਮੀ ਹਾਲਤ ਵਿੱਚ ਰੈਸਕਿਊ ਕਰਕੇ ਬਚਾਇਆ ਗਿਆ ਹੈ। ਸਭ ਤੋਂ ਵੱਧ 233 ਮੌਤਾਂ ਚਿਤਵਨ ਜ਼ਿਲ੍ਹੇ ਵਿੱਚ ਹੋਈਆਂ ਹਨ। ਇਸ ਤੋਂ ਇਲਾਵਾ ਨਵਲਪਰਾਸੀ (ਪੂਰਬ) ਵਿੱਚ 158, ਗੋਰਖਾ ਵਿੱਚ 48, ਨਵਲਪਰਾਸੀ (ਪੱਛਮ) ਵਿੱਚ 47, ਧਾਦਿੰਗ ਵਿੱਚ 45, ਨੁਵਾਕੋਟ ਵਿੱਚ 41, ਤਨਹੂੰ ਵਿੱਚ 31 ਅਤੇ ਰਸੂਵਾ ਵਿੱਚ 13 ਲੋਕਾਂ ਦੀ ਜਾਨ ਗਈ ਹੈ।

ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਪੁਲੀਸ ਨੇ ਨੁਵਾਕੋਟ ਤੋਂ 1,422, ਰਸੂਵਾ ਤੋਂ 676 ਅਤੇ ਧਾਦਿੰਗ ਤੋਂ 3 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਰਾਹਤ ਅਤੇ ਬਚਾਅ ਕਾਰਜਾਂ ਲਈ ਕੁੱਲ 4,811 ਪੁਲੀਸ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਹਾਲਾਂਕਿ, ਦੇਸ਼ ਭਰ ਦੇ ਮੁਰਦਾਘਰਾਂ ਵਿੱਚ ਸਿਰਫ਼ 350 ਲਾਸ਼ਾਂ ਰੱਖਣ ਦੀ ਸਮਰੱਥਾ ਹੋਣ ਕਾਰਨ ਲਾਸ਼ਾਂ ਦੀ ਸ਼ਨਾਖਤ ਅਤੇ ਸੰਭਾਲ ਵਿੱਚ ਭਾਰੀ ਦਿੱਕਤਾਂ ਆ ਰਹੀਆਂ ਹਨ। ਚਿਤਵਨ ਅਤੇ ਪੋਖਰਾ ਦੇ ਹਸਪਤਾਲਾਂ 'ਚ ਥਾਂ ਘਟਣ ਕਾਰਨ ਪ੍ਰਸ਼ਾਸਨ ਨੂੰ ਏਸੀ ਵਾਤਾਵਰਨ ਵਾਲੇ ਅਸਥਾਈ ਕੇਂਦਰ ਬਣਾਉਣੇ ਪਏ ਹਨ।

Advertisement

ਕਈ ਖੇਤਰਾਂ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਅਤੇ ਨਦੀ ਦੇ ਵਧਦੇ ਪੱਧਰ ਕਾਰਨ ਬਚਾਅ ਕਾਰਜਾਂ ਨੂੰ ਅਸਥਾਈ ਤੌਰ ’ਤੇ ਰੋਕਣਾ ਪਿਆ ਹੈ, ਜਦੋਂਕਿ ਹੈਲੀਕਾਪਟਰ ਸੇਵਾਵਾਂ ਵੀ ਠੱਪ ਹੋ ਗਈਆਂ ਹਨ। ਖ਼ਰਾਬ ਮੌਸਮ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਨਦੀ ਦੇ ਆਸ-ਪਾਸ ਦੇ ਇਲਾਕਿਆਂ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ, ਕਾਠਮਾਂਡੂ ਅਤੇ ਮੁਗਲਿੰਗ ਵਿਚਕਾਰ ਸੜਕੀ ਆਵਾਜਾਈ ਨੂੰ ਪੂਰੀ ਤਰ੍ਹਾਂ ਬਹਾਲ ਕਰ ਦਿੱਤਾ ਗਿਆ ਹੈ।

Advertisement

Advertisement
×