DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nepal floods ’ਚੋਂ ਬਚੇ ਲੋਕਾਂ ਦਾ ਚੇਨੱਈ ਪੁੱਜਣ ’ਤੇ ਹੰਝੂਆਂ ਨਾਲ ਸਵਾਗਤ

ਆਪਣੇ ਜੱਦੀ ਇਲਾਕਿਆਂ ’ਚ ਪਰਤੇ 21 ਤੀਰਥ ਯਾਤਰੀ

  • fb
  • twitter
  • whatsapp
  • whatsapp
featured-img featured-img
ਨੇਪਾਲ ਤੋਂ ਪਰਤੇ ਲੋਕ ਮੁੰਬਈ ’ਚ ਆਪਣੇ ਪਰਿਵਾਰਾਂ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ
Advertisement
ਨੇਪਾਲ ਹੜ੍ਹ ’ਚੋਂ ਬਚੇ ਹੋਏ ਲੋਕਾਂ ਦਾ ਇੱਥੇ ਹਵਾਈ ਅੱਡੇ ’ਤੇ ਸੁਰੱਖਿਅਤ ਪਹੁੰਚਣ ’ਤੇ ਹੰਝੂਆਂ ਭਰੀਆਂ ਜੱਫੀਆਂ ਨਾਲ ਸਵਾਗਤ ਹੋਣ ਅਤੇ ਉਨ੍ਹਾਂ ਦੇ ਵਾਲ-ਵਾਲ ਬਚਣ ’ਤੇ ਪ੍ਰਾਰਥਨਾਵਾਂ ਕੀਤੇ ਜਾਣ ਦੇ ਦ੍ਰਿਸ਼ ਦੇਖਣ ਨੂੰ ਮਿਲੇ। ਤਾਮਿਲ ਨਾਡੂ ਦੇ 21 ਤੀਰਥ ਯਾਤਰੀ ਜੋ ਨੇਪਾਲ ਵਿੱਚ ਹੋਈ ਭਿਆਨਕ ਤਬਾਹੀ ਦੀ ਲਪੇਟ ਵਿੱਚ ਆ ਗਏ ਸਨ, ਆਪਣੀ ਜੱਦੀ ਧਰਤੀ ’ਤੇ ਪਹੁੰਚ ਗਏ, ਉਹ ਵੀ ਆਪਣੇ ਨਾਲ ਡਰ ਦੀਆਂ ਯਾਦਾਂ ਅਤੇ ਬਚਣ ਦੀ ਹੈਰਾਨੀ ਲੈ ਕੇ।

ਇਹ ਸਮੂਹ ਵੱਡੇ ਜਥੇ ਦਾ ਹਿੱਸਾ ਸੀ ਜੋ ਕੈਲਾਸ਼ ਮਾਨਸਰੋਵਰ ਯਾਤਰਾ ’ਤੇ ਗਿਆ ਸੀ, ਜਦੋਂ 26 ਅਗਸਤ ਨੂੰ ਇਹ ਤਬਾਹੀ ਆਈ। ਨੇਪਾਲ-ਚੀਨ ਸਰਹੱਦ ਦੇ ਨੇੜੇ ਪਹਾੜੀ ਰਸੁਵਾਗੜ੍ਹੀ ਖੇਤਰ ਵਿੱਚ ਅਚਾਨਕ ਤੇਜ਼ ਹੜ੍ਹਾਂ ਅਤੇ ਢਿੱਗਾਂ ਡਿੱਗਣ ਨੇ ਸ਼ਾਂਤ ਅਧਿਆਤਮਕ ਯਾਤਰਾ ਨੂੰ ਜ਼ਿੰਦਗੀ ਲਈ ਸੰਘਰਸ਼ ਵਿੱਚ ਬਦਲ ਦਿੱਤਾ। ਬਚੇ ਹੋਏ ਵਿਅਕਤੀ ਨੇ ਰੋਂਦੇ ਹੋਏ ਆਪਣੇ ਪਰਿਵਾਰ ਨੂੰ ਗਲ਼ੇ ਲਾਉਂਦਿਆਂ ਕੰਬਦੇ ਹੋਏ ਕਿਹਾ, ‘‘ਉਹ ਪਹਾੜਾਂ ਤੋਂ ਸੁਨਾਮੀ ਡਿੱਗਣ ਵਰਗਾ ਮਹਿਸੂਸ ਹੋ ਰਿਹਾ ਸੀ।’’ ਉਸ ਨੇ ਕਿਹਾ, ‘‘ਕੁਝ ਸੈਕਿੰਡਾਂ ਵਿੱਚ, ਪਾਣੀ ਸਭ ਕੁਝ ਰੋੜ੍ਹ ਕੇ ਲੈ ਗਿਆ। ਤਿਮੁਰੇ ਵਿੱਚ ਪੂਰਾ ਬਾਜ਼ਾਰ ਖੇਤਰ ਸਾਡੀਆਂ ਅੱਖਾਂ ਦੇ ਸਾਹਮਣੇ ਗ਼ਾਇਬ ਹੋ ਗਿਆ।’’

Advertisement

ਇਸ ਤਬਾਹੀ ਵਿੱਚ ਕਈ ਜਾਨਾਂ ਗਈਆਂ ਅਤੇ ਇਸ ਖੇਤਰ ਵਿੱਚ ਸੈਂਕੜੇ ਲੋਕ ਲਾਪਤਾ ਹੋ ਗਏ, ਜਿਸ ਵਿੱਚ ਕਈ ਹੋਰ ਭਾਰਤੀ ਯਾਤਰੀ ਵੀ ਸ਼ਾਮਲ ਹਨ। ਤਾਮਿਲ ਨਾਡੂ ਦੇ ਤੀਰਥ ਯਾਤਰੀਆਂ ਨੂੰ ਸਰਹੱਦੀ ਪੁਲੀਸ ਚੌਕੀ ਤੱਕ ਔਖੀ ਪੈਦਲ ਯਾਤਰਾ ਰਾਹੀਂ ਸੁਰੱਖਿਆ ਮਿਲੀ, ਜਿੱਥੇ ਸਥਾਨਕ ਅਧਿਕਾਰੀਆਂ ਨੇ ਕਾਠਮੰਡੂ ਲਈ ਉਨ੍ਹਾਂ ਦੀ ਯਾਤਰਾ ਦਾ ਪ੍ਰਬੰਧ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਪਨਾਹ ਦਿੱਤੀ। ਕੇਂਦਰ ਅਤੇ ਸੂਬੇ ਦੇ ਅਧਿਕਾਰੀਆਂ ਵਿਚਕਾਰ ਤਾਲਮੇਲ ਵਾਲੇ ਯਤਨਾਂ ਰਾਹੀਂ, ਇਸ ਸਮੂਹ ਨੂੰ ਕਾਠਮੰਡੂ ਤੋਂ ਨਵੀਂ ਦਿੱਲੀ ਰਾਹੀਂ ਵਾਪਸ ਭੇਜਿਆ ਗਿਆ ਅਤੇ ਸ਼ੁੱਕਰਵਾਰ ਰਾਤ ਨੂੰ ਏਅਰ ਇੰਡੀਆ ਦੀ ਉਡਾਣ ਰਾਹੀਂ ਉਨ੍ਹਾਂ ਨੂੰ ਚੇਨੱਈ ਵਿੱਚ ਉਤਰਿਆ ਗਿਆ।

Advertisement

ਉੱਤਰ ਪ੍ਰਦੇਸ਼: ਕੁਸ਼ੀਨਗਰ ’ਚ ਨਦੀ ’ਚੋਂ 3 ਲਾਸ਼ਾਂ ਬਰਾਮਦ

ਕੁਸ਼ੀਨਗਰ (ਯੂ ਪੀ): ਗੁਆਂਢੀ ਦੇਸ਼ ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਨੇਪਾਲ ਤੋਂ ਭਾਰਤੀ ਖੇਤਰ ਵਿੱਚ ਰੁੜ੍ਹ ਕੇ ਆਉਣ ਮਗਰੋਂ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਵਿੱਚ ਗੰਡਕ ਨਦੀ ਵਿੱਚੋਂ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਲਾਸ਼ਾਂ ਸ਼ੁੱਕਰਵਾਰ ਨੂੰ ਖੱਡਾ ਦੇ ਮਦਨਪੁਰ-ਸਕਰੌਲੀ ਖੇਤਰ ਵਿੱਚ ਬੈਰਾਜ ਪੀਅਰ ਨੰਬਰ 3 ਨੇੜੇ ਦੇਖੀਆਂ ਗਈਆਂ, ਜਿਸ ਮਗਰੋਂ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਦੀ ਪਛਾਣ ਯਕੀਨੀ ਬਣਾਉਣ ਲਈ ਯਤਨ ਸ਼ੁਰੂ ਕੀਤੇ। ਖੱਡਾ ਦੇ ਐੱਸ ਐੱਚ ਓ ਸੰਦੀਪ ਸਿੰਘ ਨੇ ਕਿਹਾ ਕਿ ਰਾਜ ਆਫ਼ਤ ਕਾਰਵਾਈ ਬਲ (ਐੱਸ ਡੀ ਆਰ ਐੱਫ) ਦੀਆਂ ਨਿਗਰਾਨੀ ਟੀਮਾਂ ਵੱਲੋਂ ਲਾਸ਼ਾਂ ਨੂੰ ਨਦੀ ਵਿੱਚ ਤੈਰਦਿਆਂ ਦੇਖਿਆ ਗਿਆ ਅਤੇ ਬਾਅਦ ਵਿੱਚ ਬਾਹਰ ਕੱਢਿਆ ਗਿਆ।

Advertisement
×