DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nepal flash floods: ਨੇਪਾਲ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,344 ਹੋਈ, ਲਗਪਗ 4,900 ਲਾਪਤਾ

Nepal flash floods: ਹੜ੍ਹ ਕਾਰਨ ਪ੍ਰਭਾਵਿਤ ਜ਼ਿਲ੍ਹਿਆਂ ਵਿੱਚੋਂ ਹੋਰ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਨੇਪਾਲ ਵਿੱਚ ਭਿਆਨਕ ਅਚਾਨਕ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਸ਼ਨੀਵਾਰ ਨੂੰ ਵਧ ਕੇ 1,344 ਹੋ ਗਈ ਹੈ। ਬਚਾਅ ਟੀਮਾਂ ਲਗਪਗ 4,900 ਲੋਕਾਂ ਦੀ ਭਾਲ...

  • fb
  • twitter
  • whatsapp
  • whatsapp
featured-img featured-img
REUTERS
Advertisement

Nepal flash floods: ਹੜ੍ਹ ਕਾਰਨ ਪ੍ਰਭਾਵਿਤ ਜ਼ਿਲ੍ਹਿਆਂ ਵਿੱਚੋਂ ਹੋਰ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਨੇਪਾਲ ਵਿੱਚ ਭਿਆਨਕ ਅਚਾਨਕ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਸ਼ਨੀਵਾਰ ਨੂੰ ਵਧ ਕੇ 1,344 ਹੋ ਗਈ ਹੈ। ਬਚਾਅ ਟੀਮਾਂ ਲਗਪਗ 4,900 ਲੋਕਾਂ ਦੀ ਭਾਲ ਕਰ ਰਹੀਆਂ ਹਨ ਜੋ ਅਜੇ ਵੀ ਲਾਪਤਾ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਬਰਾਮਦ ਕੀਤੀਆਂ ਗਈਆਂ ਕੁੱਲ ਲਾਸ਼ਾਂ ਵਿੱਚੋਂ 758 ਬਾਲਗ, 85 ਬੱਚੇ ਸਨ ਅਤੇ 501 ਲਾਸ਼ਾਂ ਅਜਿਹੀਆਂ ਸਨ ਜਿਨ੍ਹਾਂ ਦੇ ਅੰਗ ਗਾਇਬ ਸਨ। ਉਨ੍ਹਾਂ ਨੇ ਲਾਸ਼ਾਂ ਦੀ ਇਸ ਹਾਲਤ ਦਾ ਕਾਰਨ ਲੰਮੇ ਸਮੇਂ ਤੱਕ ਪਾਣੀ ਵਿੱਚ ਰਹਿਣਾ ਅਤੇ ਮਲਬੇ ਦਾ ਭਾਰ ਦੱਸਿਆ ਹੈ।

Advertisement

26 ਅਗਸਤ ਨੂੰ ਨੇਪਾਲ-ਤਿਬਤ ਸਰਹੱਦ ਨੇੜੇ ਆਏ ਬਰਫ਼-ਚੱਟਾਨ ਦੇ ਤੋਦੇ(ਐਵਾਲਾਂਚ) ਕਾਰਨ ਆਏ ਅਚਾਨਕ ਹੜ੍ਹਾਂ ਨੇ ਉੱਤਰੀ ਅਤੇ ਮੱਧ ਨੇਪਾਲ ਦੇ ਕਸਬਿਆਂ ਅਤੇ ਪਿੰਡਾਂ ਨੂੰ ਤਬਾਹ ਕਰ ਦਿੱਤਾ। ਭੋਤੇਕੋਸ਼ੀ ਨਦੀ, ਜੋ ਕਿ ਹਿਮਾਲੀਅਨ ਸਰਹੱਦੀ ਖੇਤਰ ਤੋਂ ਦੱਖਣ ਵੱਲ ਵਹਿੰਦੀ ਹੈ, ਹੜ੍ਹ ਦੇ ਪਾਣੀ ਨੂੰ ਹੇਠਾਂ ਵੱਲ ਲੈ ਗਈ, ਜਿਸ ਨਾਲ ਘਰ, ਵਾਹਨ, ਸੜਕਾਂ ਅਤੇ ਪੁਲ ਰੁੜ੍ਹ ਗਏ ਅਤੇ ਹਾਈਡ੍ਰੋਪਾਵਰ ਪ੍ਰੋਜੈਕਟਾਂ ਨੂੰ ਨੁਕਸਾਨ ਪਹੁੰਚਿਆ।

Advertisement

ਚੀਨੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਸ ਤਬਾਹੀ ਕਾਰਨ ਚੀਨੀ ਵਾਲੇ ਪਾਸੇ ਵੀ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿਬਤ ਵਿੱਚ 500 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।

ਨੇਪਾਲ ਵਿੱਚ, ਸਭ ਤੋਂ ਵੱਧ ਲਗਪਗ 360 ਲਾਸ਼ਾਂ ਇਕੱਲੇ ਚਿਤਵਨ ਜ਼ਿਲ੍ਹੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਹਨ। ਹੋਰ ਜ਼ਿਲ੍ਹੇ ਜਿਨ੍ਹਾਂ ਵਿੱਚੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਰਸੂਵਾ, ਨੁਵਾਕੋਟ, ਧਾਡਿੰਗ, ਗੋਰਖਾ, ਤਨਹੂੰ, ਨਵਲਪਾਰਸੀ ਪੂਰਬ ਅਤੇ ਨਵਲਪਾਰਸੀ ਪੱਛਮੀ ਸ਼ਾਮਲ ਹਨ।

ਹੁਣ ਤੱਕ 1,030 ਲਾਸ਼ਾਂ ਨੂੰ ਡੀ.ਐੱਨ.ਏ. (DNA) ਇਕੱਠਾ ਕਰਨ ਸਮੇਤ ਸਾਰੀਆਂ ਲੋੜੀਂਦੀਆਂ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਅਸਥਾਈ ਤੌਰ 'ਤੇ ਦਫ਼ਨਾ ਦਿੱਤਾ ਗਿਆ ਹੈ।

ਅਧਿਕਾਰੀਆਂ ਨੇ ਕੋਸ਼ੀ, ਨਾਰਾਇਣੀ, ਬਾਗਮਤੀ, ਕਰਣਾਲੀ, ਮਹਾਕਾਲੀ, ਕੰਕਈ, ਕਮਲ, ਕਮਲਾ, ਬਾਬਈ, ਪੂਰਬੀ ਰਪਤੀ ਅਤੇ ਪੱਛਮੀ ਰਪਤੀ ਸਮੇਤ ਕਈ ਨਦੀਆਂ ਵਿੱਚ ਪਾਣੀ ਦੇ ਪੱਧਰ ਦੀ ਨਿਗਰਾਨੀ ਜਾਰੀ ਰੱਖੀ ਹੈ, ਜਦੋਂ ਕਿ ਨੇਪਾਲ ਆਰਮੀ ਦੀ ਅਗਵਾਈ ਹੇਠ ਸਾਂਝੀ ਬਚਾਅ ਟੀਮਾਂ ਗਿਆਰਵੇਂ ਦਿਨ ਵੀ ਭਾਲ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।

ਲਾਪਤਾ ਲੋਕਾਂ ਦੀ ਗਿਣਤੀ 4,898 ਅੰਦਾਜ਼ੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਲੋਕਾਂ ਵਿੱਚ ਰਸੂਵਾ ਅਤੇ ਨੁਵਾਕੋਟ ਜ਼ਿਲ੍ਹਿਆਂ ਦੇ 600 ਤੋਂ ਵੱਧ ਬੱਚੇ ਵੀ ਸ਼ਾਮਲ ਹਨ।

Advertisement
×