DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nayab Singh Saini ਦੀ ਸੁਰੱਖਿਆ ’ਚ ਲਾਪਰਵਾਹੀ : ਦੋ ਡੀ ਸੀ ਪੀਜ਼ ਨੂੰ ਨੋਟਿਸ; ਕਈ ਪੁਲੀਸ ਮੁਲਾਜ਼ਮ ਮੁਅੱਤਲ

Nayab Saini Security: ਛੇ ਖ਼ਿਲਾਫ਼ ਵਿਭਾਗੀ ਕਾਰਵਾੲੀ ਦੇ ਹੁਕਮ

  • fb
  • twitter
  • whatsapp
  • whatsapp
Advertisement

Nayab Saini Security: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸੁਰੱਖਿਆ ’ਚ ਲਾਪਰਵਾਹੀ ਦੇ ਮਾਮਲੇ ’ਚ ਦੋ ਡਿਪਟੀ ਕਮਿਸ਼ਨਰਜ਼ ਆਫ ਪੁਲੀਸ (ਡੀ ਸੀ ਪੀਜ਼) ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਗੁਰੂਗ੍ਰਾਮ ਦੇ ਸ਼ੁੱਕਰਵਾਰ ਨੂੰ ਦੌਰੇ ਦੌਰਾਨ ਕਾਂਗਰਸ ਵਰਕਰਾਂ ਨੇ ਕਾਲੀਆਂ ਝੰਡੀਆਂ ਦਿਖਾਉਂਦਿਆਂ ਸੈਣੀ ਦੇ ਕਾਫ਼ਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਪੁਲੀਸ ਨੇ ਕਾਂਗਰਸ ਦੇ ਅੱਠ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲੀਸ ਤਰਜਮਾਨ ਸੰਦੀਪ ਕੁਮਾਰ ਨੇ ਦੱਸਿਆ ਕਿ ਵੀ ਆਈ ਪੀ ਸੁਰੱਖਿਆ ’ਚ ਕੋਤਾਹੀ ਕਾਰਨ ਜਵਾਬਦੇਹੀ ਤੈਅ ਕਰਦਿਆਂ ਪੱਛਮੀ ਅਤੇ ਕ੍ਰਾਈਮ ਦੇ ਡੀ ਸੀ ਪੀਜ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਸਿਵਲ ਲਾਈਨਜ਼ ਦੇ ਐੱਸ ਐੱਚ ਓ ਅਤੇ ਸਬੰਧਤ ਜ਼ੋਨ ਦੇ ਸੁਰੱਖਿਆ ਇੰਚਾਰਜ ਸਮੇਤ ਕਈ ਪੁਲੀਸ ਮੁਲਾਜ਼ਮਾਂ ਨੂੰ ਫ਼ੌਰੀ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲੀਸ ਕਮਿਸ਼ਨਰ ਨੇ ਇੰਟੈਲੀਜੈਂਸ ਅਫਸਰ ਸਮੇਤ ਛੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਕਾਰਵਾਈ ਦੇ ਵੀ ਹੁਕਮ ਦਿੱਤੇ ਹਨ। ਪੁਲੀਸ ਕਮਿਸ਼ਨਰ ਨੇ ਦੋ ਪੁਲੀਸ ਸਟੇਸ਼ਨਾਂ ਦੇ ਐੱਸ ਐੱਚ ਓਜ਼ ਦੇ ਤਬਾਦਲਾ ਹੁਕਮ ਜਾਰੀ ਕੀਤੇ ਹਨ।

Advertisement

ਕਈ ਕਾਂਗਰਸ ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਕੇਸ ਦਰਜ

ਗੁਰੂਗ੍ਰਾਮ: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਦੌਰੇ ਦੌਰਾਨ ਉਨ੍ਹਾਂ ਦੇ ਕਾਫਲੇ ਦੀ ਸੁਰੱਖਿਆ ’ਚ ਅੜਿੱਕਾ ਡਾਹੁਣ ਅਤੇ ਪੁਲੀਸ ਮੁਲਾਜ਼ਮਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਕਈ ਕਾਂਗਰਸ ਆਗੂਆਂ ਅਤੇ ਪਾਰਟੀ ਵਰਕਰਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਸਿਵਲ ਲਾਈਨਜ਼ ਥਾਣਾ ਪੁਲੀਸ ਨੇ ਏ ਐੱਸ ਆਈ ਚਾਂਦ ਰਾਮ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਰਾਜੀਵ ਚੌਕ ਵੱਲ ਨੂੰ ਅਚਾਨਕ ਹੀ ਕੁਝ ਲੋਕ ਸੜਕ ’ਤੇ ਆ ਗਏ ਅਤੇ ਕਾਫਲੇ ਅੱਗੇ ਪਹੁੰਚ ਕੇ ਰਾਹ ਰੋਕ ਦਿੱਤਾ। ਸੁਰੱਖਿਆ ਕਾਰਨਾਂ ਕਰ ਕੇ ਮੁੱਖ ਮੰਤਰੀ ਦੇ ਕਾਫਲੇ ਨੂੰ ਤੁਰੰਤ ਦੂਜੇ ਪਾਸੇ ਵੱਲ ਨੂੰ ਕੱਢਿਆ ਗਿਆ। ਇਹ ਵੀ ਦੋਸ਼ ਲਾਏ ਗਏ ਹਨ ਕਿ ਕੁਝ ਲੋਕਾਂ ਨੇ ਏ ਐੱਸ ਆਈ ਅਤੇ ਕਿਊ ਆਰ ਟੀ ਜਵਾਨਾਂ ਨਾਲ ਧੱਕਾ-ਮੁੱਕੀ ਅਤੇ ਹੱਥੋਪਾਈ ਕੀਤੀ। ਝੜਪ ’ਚ ਏ ਐੱਸ ਆਈ ਚਾਂਦ ਰਾਮ ਅਤੇ ਈ ਐੱਚ ਸੀ ਕਰਮਬੀਰ ਦੇ ਜ਼ਖ਼ਮੀ ਹੋਣ ਦਾ ਦਾਅਵਾ ਹੈ। ਦੋਹਾਂ ਦਾ ਹਸਪਤਾਲ ’ਚ ਮੈਡੀਕਲ ਕਰਵਾਇਆ ਗਿਆ। ਜਾਂਚ ਅਧਿਕਾਰੀ ਸ਼ਲਿੰਦਰ ਨੇ ਕਿਹਾ ਕਿ ਸੀ ਸੀ ਟੀ ਵੀ ਫੁਟੇਜ ਅਤੇ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਮਗਰੋਂ ਅੱਗੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
×