NEET Candidate ਨੇ ‘ਆਈ ਐੱਮ ਸੌਰੀ’ ਵੀਡੀਓ ਮਗਰੋਂ Suicide ਕੀਤੀ
ਮਹਾਰਾਸ਼ਟਰ ਦੇ ਹਿੰਗੋਲੀ ਦਾ 18 ਸਾਲਾ ਵਿਦਿਆਰਥੀ ਜਿਸ ਨੇ ਹਾਲ ਹੀ ਵਿੱਚ ਨੀਟ-ਯੂ ਜੀ ਦੀ ਮੁੜ ਪ੍ਰੀਖਿਆ ਦਿੱਤੀ ਸੀ, ਨੇ ਕਥਿਤ ਤੌਰ ’ਤੇ ਮੋਬਾਈਲ ਫੋਨ ’ਤੇ ਆਪਣੀ ਮਾਂ ਲਈ ਵੀਡੀਓ ਰਿਕਾਰਡ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਦੱਸਿਆ...
Advertisement
ਮਹਾਰਾਸ਼ਟਰ ਦੇ ਹਿੰਗੋਲੀ ਦਾ 18 ਸਾਲਾ ਵਿਦਿਆਰਥੀ ਜਿਸ ਨੇ ਹਾਲ ਹੀ ਵਿੱਚ ਨੀਟ-ਯੂ ਜੀ ਦੀ ਮੁੜ ਪ੍ਰੀਖਿਆ ਦਿੱਤੀ ਸੀ, ਨੇ ਕਥਿਤ ਤੌਰ ’ਤੇ ਮੋਬਾਈਲ ਫੋਨ ’ਤੇ ਆਪਣੀ ਮਾਂ ਲਈ ਵੀਡੀਓ ਰਿਕਾਰਡ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਸੁਸ਼ੀਲ ਢਾਗੇ ਵੱਲੋਂ ਚੁੱਕੇ ਗਏ ਇਸ ਖੌਫ਼ਨਾਕ ਕਦਮ ਦਾ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਕਰਵਾਈ ਗਈ ਕੌਮੀ ਪੱਧਰ ਦੀ ਮੈਡੀਕਲ ਦਾਖ਼ਲਾ ਪ੍ਰੀਖਿਆ ਨਾਲ ਕੋਈ ਸਬੰਧ ਹੈ ਜਾਂ ਨਹੀਂ, ਜਦਕਿ ਮ੍ਰਿਤਕ ਦੇ ਪਰਿਵਾਰ ਦਾ ਦਾਅਵਾ ਹੈ ਕਿ ਉਸ ਨੂੰ ਮੁੜ ਪ੍ਰੀਖਿਆ ਔਖੀ ਲੱਗੀ ਸੀ। ਸ਼ਹਿਰ ਦੇ ਅਸ਼ਟਵਿਨਾਇਕ ਨਗਰ ਇਲਾਕੇ ਵਿੱਚ ਰਹਿਣ ਵਾਲੇ ਢਾਗੇ ਨੇ ਬੁੱਧਵਾਰ ਸਵੇਰੇ 10.30 ਵਜੇ ਦੇ ਕਰੀਬ ਖੂਹ ਵਿੱਚ ਛਾਲ ਮਾਰ ਦਿੱਤੀ।
Advertisement
Advertisement
×

