DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

NCERT: ਭਾਰਤ ’ਚ ਕਿਸੇ ਵੇਲੇ ਮੰਦਰ ਵਿੱਤੀ ਸੰਸਥਾਵਾਂ ਸਨ...

ਐੱਨ ਸੀ ਈ ਆਰ ਟੀ 9ਵੀਂ ਜਮਾਤ ਦੀ ਨਵੀਂ ਸਮਾਜਿਕ ਵਿਗਿਆਨ ਪੁਸਤਕ ਦਾ ਦਾਅਵਾ

  • fb
  • twitter
  • whatsapp
  • whatsapp
Advertisement

ਐੱਨ ਸੀ ਈ ਆਰ ਟੀ ਦੀ 9ਵੀਂ ਜਮਾਤ ਦੀ ਨਵੀਂ ਸਮਾਜਿਕ ਵਿਗਿਆਨ ਦੀ ਪੁਸਤਕ ਮੁਤਾਬਕ 1000-1700 ਈਸਵੀ ਦੌਰਾਨ ਮੰਦਰ ਨਾ ਸਿਰਫ਼ ਅਹਿਮ ਵਿੱਤੀ ਸੰਸਥਾਵਾਂ ਸਨ ਬਲਕਿ ਉਹ ਰਾਜਨੀਤਕ ਸੱਤਾ ਲਈ ਪ੍ਰਮਾਣਿਕਤਾ ਦਾ ਵੀ ਵਸੀਲਾ ਸਨ। ‘ਅੰਡਰਸਟੈਂਡਿੰਗ ਸੁਸਾਇਟੀ ਇੰਡੀਆ ਐਂਡ ਬਿਔਂਡ-ਪਾਰਟ 2’ ਸਿਰਲੇਖ ਵਾਲੀ ਕਿਤਾਬ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਦੇ ਛੇ ਮਹੀਨਿਆਂ ਬਾਅਦ ਮੰਗਲਵਾਰ ਨੂੰ ਰਿਲੀਜ਼ ਕੀਤੀ ਗਈ ਹੈ। ਪੁਸਤਕ ਦਾ ਪਹਿਲਾ ਹਿੱਸਾ ਜੂਨ ਵਿੱਚ ਰਿਲੀਜ਼ ਕੀਤਾ ਗਿਆ ਸੀ।

‘ਰਜ਼ਿਸਟੈਂਸ ਐਂਡ ਰੀਸੀਲੀਐਂਸ (1000-1700 ਈਸਵੀ) ਸਿਰਲੇਖ ਵਾਲੇ ਚੈਪਟਰ ਵਿੱਚ ‘ਟੈੈਂਪਲਜ਼: ਦਿ ਰੀਸੀਲੀਐਂਸ ਆਫ ਸੇਕਰਡ ਸਾਈਟਸ’ ਨਾਮ ਵਾਲਾ ਭਾਗ ਹੈ, ਜਿਸ ਵਿੱਚ ਇਹ ਵੇਰਵਾ ਦਿੱਤਾ ਗਿਆ ਹੈ ਕਿ ਕਿਵੇਂ ਉਸ ਸਮੇਂ ਦੌਰਾਨ ਮੰਦਰਾਂ ਨੇ ਖੇਤਰ ਦੇ ਸਮਾਜਿਕ-ਆਰਥਿਕ ਅਤੇ ਰਾਜਨੀਤਿਕ ਜੀਵਨ ਦੇ ਥੰਮ੍ਹਾਂ ਵਜੋਂ ਕੰਮ ਕੀਤਾ। ਇਸ ਅਧਿਆਇ ਵਿੱਚ ਵਰਣਿਤ ‘ਵਿਰੋਧ’ ਦਾ ਸੰਕਲਪ ਸਿਰਫ਼ ਲੜਾਈਆਂ ਅਤੇ ਸਿਆਸੀ ਸੰਘਰਸ਼ਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਸੰਸਥਾਵਾਂ ਅਤੇ ਰਵਾਇਤਾਂ ਦੀ ਹੋਂਦ ਬਣਾਈ ਰੱਖਣ ਅਤੇ ਉਨ੍ਹਾਂ ਨੂੰ ਸੁਰਜੀਤ ਕਰਨ ਤੱਕ ਫੈਲਿਆ ਹੋਇਆ ਹੈ, ਜਿਸ ਵਿੱਚ ਮੰਦਰਾਂ ਦੀ ਭੂਮਿਕਾ ਅਹਿਮ ਹੈ। ਪਾਠ ਪੁਸਤਕ ਵਿੱਚ ਕਿਹਾ ਗਿਆ ਹੈ ਕਿ ਮੰਦਰਾਂ ਨੇ ਵਿੱਤੀ ਸੰਸਥਾਵਾਂ ਦੇ ਰੂਪ ਵਿੱਚ ਕੰਮ ਕੀਤਾ, ਕਾਸ਼ਤਕਾਰਾਂ, ਪਿੰਡਾਂ ਦੇ ਲੋਕਾਂ ਅਤੇ ਵਪਾਰੀ ਸਮੂਹਾਂ ਨੂੰ ਕਰਜ਼ਾ ਦਿੱਤਾ। ਕੁਝ ਮਾਮਲਿਆਂ ਵਿੱਚ, ਉਨ੍ਹਾਂ ਨੇ ਸਥਾਨਕ ਟੈਕਸ ਇਕੱਠੇ ਕੀਤੇ ਅਤੇ ਨੀਮ-ਅਦਾਲਤੀ ਅਖ਼ਤਿਆਰਾਂ ਦੀ ਵਰਤੋਂ ਕੀਤੀ। -ਪੀਟੀਆਈ

Advertisement

Advertisement
Advertisement
×