ਅੱਠਵੀਂ ਦੀ ਸਮਾਜਿਕ ਵਿਗਿਆਨ ਦੀ ਪੁਸਤਕ ’ਚ ‘ਨਿਆਂਪਾਲਿਕਾ ’ਚ ਭ੍ਰਿਸ਼ਟਾਚਾਰ’ ਨਾਲ ਸਬੰਧਤ ਸੈਕਸ਼ਨ ਕਾਰਨ ਸੁਪਰੀਮ ਕੋਰਟ ਵੱਲੋਂ ਕੀਤੀ ਲਾਹ-ਪਾਹ ਮਗਰੋਂ ਕੌਮੀ ਵਿਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ (ਐੱਨ ਸੀ ਈ ਆਰ ਟੀ) ਨੇ ਆਪਣੀ ਪਾਠਕ੍ਰਮ ਕਮੇਟੀ ਦਾ ਪੁਨਰਗਠਨ ਕੀਤਾ ਹੈ। ਐੱਨ ਸੀ ਈ ਆਰ ਟੀ ਦੀ ਉੱਚ ਪੱਧਰੀ 20 ਮੈਂਬਰੀ ਕੌਮੀ ਸਿਲੇਬਸ ਅਤੇ ਅਧਿਆਪਨ ਸਿਖਲਾਈ ਸਮੱਗਰੀ ਕਮੇਟੀ (ਐੱਨ ਐੱਸ ਟੀ ਸੀ) ’ਚ ਆਈ ਆਈ ਟੀ ਮਦਰਾਸ ਦੇ ਡਾਇਰੈਕਟਰ ਵੀ ਕਾਮਕੋਟੀ, ਭਾਰਤੀ ਇਤਿਹਾਸ ਖੋਜ ਕੌਂਸਲ ਦੇ ਚੇਅਰਮੈਨ ਰਘੂਵੇਂਦਰ ਤੰਵਰ, ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਆਰ ਵੈਂਕਟ ਰਾਓ ਅਤੇ ਕੇਂਦਰੀ ਵਿਦਿਅਕ ਤਕਨਾਲੋਜੀ ਇੰਸਟੀਚਿਊਟ ਦੇ ਸੰਯੁਕਤ ਡਾਇਰੈਕਟਰ-ਇੰਚਾਰਜ ਅਮਰੇਂਦਰ ਪ੍ਰਸਾਦ ਬਹੇੜਾ ਸ਼ਾਮਲ ਹਨ। ਪਹਿਲਾਂ ਇਸ ਕਮੇਟੀ ’ਚ 22 ਮੈਂਬਰ ਸਨ। ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਐੱਨ ਐੱਸ ਟੀ ਸੀ ’ਚੋਂ ਤਿੰਨ ਮੈਂਬਰਾਂ ਆਈ ਆਈ ਟੀ ਗਾਂਧੀਨਗਰ ਦੇ ਸਾਬਕਾ ਗੈਸਟ ਪ੍ਰੋਫੈਸਰ ਮਿਸ਼ੇਲ ਡੈਨਿਨੋ, ਸੈਂਟਰ ਫਾਰ ਸਟੱਡੀਜ਼ ਦੇ ਚੇਅਰਮੈਨ ਐੱਮ ਡੀ ਸ੍ਰੀਨਿਵਾਸ ਅਤੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਸਾਬਕਾ ਚੇਅਰਮੈਨ ਮਰਹੂਮ ਬਿਬੇਕ ਦੇਵਰਾਇ ਨੂੰ ਹਟਾ ਦਿੱਤਾ ਗਿਆ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐੱਨ ਐੱਸ ਟੀ ਸੀ ਨੂੰ ਲੋੜੀਂਦੀ ਤਬਦੀਲੀ ਰਾਹੀਂ ਮਜ਼ਬੂਤ ਬਣਾਉਣ ਵਾਸਤੇ ਇਸ ਦਾ ਪੁਨਰਗਠਨ ਕੀਤਾ ਗਿਆ ਹੈ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

