ਨਵਜੋਤ ਸਿੱਧੂ ਨੇ ਚੁੱਪ ਤੋੜਦਿਆਂ ਕਿਹਾ: ਖੇਤੀਬਾੜੀ ਪੰਜਾਬ ਦੀ ਆਤਮਾ ਹੈ ਤੇ ਇਸ ਦੀ ਰੂਹ ’ਤੇ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ

ਨਵਜੋਤ ਸਿੱਧੂ ਨੇ ਚੁੱਪ ਤੋੜਦਿਆਂ ਕਿਹਾ: ਖੇਤੀਬਾੜੀ ਪੰਜਾਬ ਦੀ ਆਤਮਾ ਹੈ ਤੇ ਇਸ ਦੀ ਰੂਹ ’ਤੇ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ

ਅਦਿਤੀ ਟੰਡਨ

ਨਵੀਂ ਦਿੱਲੀ, 19 ਸਤੰਬਰ

ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਟਵਿੱਟਰ 'ਤੇ ਲੋਕ ਸਭਾ ਦੁਆਰਾ ਪਾਸ ਕੀਤੇ ਖੇਤਾਂ ਦੇ ਬਿੱਲਾਂ ਖ਼ਿਲਾਫ ਜ਼ੋਰਦਾਰ ਢੰਗ ਨਾਲ ਆਵਾਜ਼ ਚੁੱਕਦਿਆਂ ਲੰਮੇ ਸਮੇਂ ਬਾਅਦ ਆਪਣੀ ਚੁੱਪ ਤੋੜੀ ਹੈ। ਸਿੱਧੂ ਨੇ ਆਖਰੀ ਵਾਰ 25 ਸਤੰਬਰ 2019 ਨੂੰ ਟਵੀਟ ਕੀਤਾ ਸੀ। ਉਨ੍ਹਾਂ ਅੱਜ ਕਿਹਾ ਕਿ ਖੇਤੀਬਾੜੀ ਪੰਜਾਬ ਦੀ ਆਤਮਾ ਹੈ ਅਤੇ ਰੂਹ 'ਤੇ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਰੀਰ ’ਤੇ ਦਿੱਤੇ ਜ਼ਖ਼ਮ ਤਾਂ ਭਰ ਜਾਂਦੇ ਹਨ ਪਰ ਰੂਹ ਦੇ ਜ਼ਖਮ ਕਦੇ ਨਹੀਂ ਭਰਦੇ।' ਉਨ੍ਹਾਂ ਨੇ ਕਿਸਾਨਾਂ ਦੇ ਸੰਘਰਸ਼ ਨਾਲ ਇਕਮੁੱਠਤਾ ਜ਼ਾਹਰ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All