DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੱਛਮੀ ਬੰਗਾਲ ਵਿੱਚ 63.66 ਲੱਖ ਵੋਟਰਾਂ ਦੇ ਨਾਮ ਹਟਾਏ

ਐੱਸ ਆੲੀ ਆਰ ਮਗਰੋਂ ਵੋਟਰ ਸੂਚੀ ’ਚ 60 ਲੱਖ ਹੋਰ ਨਾਮ ਵਿਚਾਰ ਅਧੀਨ

  • fb
  • twitter
  • whatsapp
  • whatsapp
Advertisement

ਪੱਛਮੀ ਬੰਗਾਲ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਦੌਰਾਨ ਕਰੀਬ 63.66 ਲੱਖ ਨਾਮ ਹਟਾ ਦਿੱਤੇ ਗਏ ਹਨ, ਜੋ ਕੁੱਲ ਵੋਟਰਾਂ ਦਾ ਕਰੀਬ 8.3 ਫ਼ੀਸਦ ਹੈ। ਸੂਬੇ ਵਿੱਚ ਅਪਰੈਲ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਦੀ ਕੁੱਲ ਗਿਣਤੀ 7.04 ਕਰੋੜ ਰਹਿ ਗਈ ਹੈ। ਕਰੀਬ 116 ਦਿਨ ਦੇ ਐੱਸ ਆਈ ਆਰ ਅਮਲ ਤੋਂ ਬਾਅਦ ਅੱਜ ਸੂਚੀ ਜਾਰੀ ਕੀਤੀ ਗਈ ਹੈ, ਜਿਸ ’ਚ 60 ਲੱਖ ਤੋਂ ਵੱਧ ਵੋਟਰਾਂ ਨੂੰ ਵਿਚਾਰ ਅਧੀਨ ਸ਼੍ਰੇਣੀ ’ਚ ਦਰਸਾਇਆ ਗਿਆ ਹੈ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਆਉਂਦੇ ਹਫ਼ਤਿਆਂ ’ਚ ਜੁਡੀਸ਼ਲ ਅਧਿਕਾਰੀਆਂ ਵੱਲੋਂ ਲਿਆ ਜਾਵੇਗਾ। ਪਿਛਲੇ ਸਾਲ 16 ਦਸੰਬਰ ਨੂੰ ਪ੍ਰਕਾਸ਼ਿਤ ਖਰੜਾ ਸੂਚੀਆਂ ’ਚ ਵੋਟਰਾਂ ਦੀ ਗਿਣਤੀ 7.66 ਕਰੋੜ ਤੋਂ ਘਟ ਕੇ 7.08 ਕਰੋੜ ਰਹਿ ਗਈ ਸੀ ਅਤੇ 58 ਲੱਖ ਤੋਂ ਵੱਧ ਨਾਮ ਕੁਝ ਕਾਰਨਾਂ ਕਰਕੇ ਹਟਾ ਦਿੱਤੇ ਗਏ ਸਨ। ਸੁਣਵਾਈ, ਪੜਤਾਲ ਅਤੇ ਦਾਅਵੇ ਤੇ ਇਤਰਾਜ਼ਾਂ ਦਾ ਨਿਬੇੜਾ ਕਰਨ ਮਗਰੋਂ 5,46,053 ਹੋਰ ਨਾਮ ਹਟਾ ਦਿੱਤੇ ਗਏ ਜੋ ਫਾਰਮ 7 ਅਰਜ਼ੀਆਂ ’ਚ ਦਰਜ ਹੋਏ ਸਨ, ਜਿਸ ਨਾਲ ਕੁੱਲ 63.66 ਲੱਖ ਵੋਟਰਾਂ ਦੇ ਨਾਮ ਹਟਾ ਦਿੱਤੇ ਗਏ ਹਨ। ਫਾਰਮ 6 ਅਤੇ ਫਾਰਮ 6ਏ ਰਾਹੀਂ 1.82 ਲੱਖ ਤੋਂ ਵੱਧ ਵੋਟਰਾਂ ਦੇ ਨਾਮ ਸੂਚੀ ’ਚ ਜੋੜੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਅੰਕੜਿਆਂ ’ਚ ਹਾਲੇ ਕੁਝ ਹੋਰ ਬਦਲਾਅ ਹੋ ਸਕਦਾ ਹੈ। ਇਸ ਤੋਂ ਪਹਿਲਾਂ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦੇ ਸੀਨੀਅਰ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਸੀ ਕਿ ਸੂਬੇ ’ਚ ਕਰੀਬ 66 ਲੱਖ ਵੋਟਰਾਂ ਦੇ ਨਾਮ ਹਟਾਏ ਜਾ ਸਕਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਖਰੜਾ ਸੂਚੀਆਂ ’ਚ ਸ਼ਾਮਲ 7.08 ਕਰੋੜ ਨਾਵਾਂ ’ਚੋਂ ਕਰੀਬ 6.4 ਕਰੋੜ ਨੂੰ ਹਾਲੇ ਤੱਕ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਬੰਗਲਾਦੇਸ਼ ਦੀ ਸਰਹੱਦ ਨਾਲ ਲਗਦੇ ਨਾਦੀਆ ਜ਼ਿਲ੍ਹੇ ’ਚ ਕਰੀਬ 2.73 ਲੱਖ ਵੋਟਰਾਂ ਦੇ ਨਾਮ ਹਟਾਏ ਗਏ ਹਨ। ਬਾਂਕੁਰਾ ’ਚ ਕਰੀਬ 1.18 ਲੱਖ ਅਤੇ ਉੱਤਰੀ ਕੋਲਕਾਤਾ ਦੇ ਸੱਤ ਵਿਧਾਨ ਸਭਾ ਹਲਕਿਆਂ ’ਚ ਕਰੀਬ ਕਰੀਬ 4.07 ਲੱਖ ਨਾਮ ਹਟਾਏ ਗਏ ਹਨ।

ਮਮਤਾ ਦੇ ਭਵਾਨੀਪੁਰ ਹਲਕੇ ’ਚੋਂ 47 ਹਜ਼ਾਰ ਤੋਂ ਵੱਧ ਵੋਟਰਾਂ ਦੇ ਨਾਮ ਹਟਾਏ

ਕੋਲਕਾਤਾ: ਐੱਸ ਆਈ ਆਰ ਮਗਰੋਂ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਨਾਲ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਹਲਕੇ ਭਵਾਨੀਪੁਰ ’ਚ ਨਵੇਂ ਸਿਰੇ ਤੋਂ ਸਿਆਸੀ ਹਲਚਲ ਪੈਦਾ ਹੋ ਗਈ ਹੈ, ਜਿਥੇ 47 ਹਜ਼ਾਰ ਤੋਂ ਵੱਧ ਵੋਟਰਾਂ ਦੇ ਨਾਮ ਹਟਾਏ ਗਏ ਹਨ ਅਤੇ 14 ਹਜ਼ਾਰ ਤੋਂ ਵੱਧ ਨਾਮ ਵਿਚਾਰ ਅਧੀਨ ਸ਼੍ਰੇਣੀ ’ਚ ਰੱਖੇ ਗਏ ਹਨ। ਦੱਖਣੀ ਕੋਲਕਾਤਾ ਦੇ ਭਵਾਨੀਪੁਰ ਵਿਧਾਨ ਸਭਾ ਹਲਕੇ ’ਚ ਪਿਛਲੇ ਸਾਲ 4 ਨਵੰਬਰ ਨੂੰ ਐੱਸ ਆਈ ਆਰ ਪ੍ਰਕਿਰਿਆ ਸ਼ੁਰੂ ਹੋਣ ’ਤੇ 2,06,295 ਵੋਟਰ ਸਨ। ਪਿਛਲੇ ਸਾਲ 16 ਦਸੰਬਰ ਨੂੰ ਪ੍ਰਕਾਸ਼ਿਤ ਖਰੜਾ ਸੂਚੀ ’ਚ ਭਵਾਨੀਪੁਰ ਵਿਧਾਨ ਸਭਾ ਹਲਕੇ ’ਚ 44,786 ਨਾਮ ਹਟਾਏ ਜਾਣ ਦੀ ਜਾਣਕਾਰੀ ਦਿੱਤੀ ਗਈ ਸੀ। ਸ਼ਨਿਚਰਵਾਰ ਨੂੰ ਜਾਰੀ ਅੰਤਿਮ ਸੂਚੀ ’ਚ 2,324 ਹੋਰ ਨਾਮ ਹਟਾ ਦਿੱਤੇ ਗਏ ਹਨ। ਇਹ ਗਿਣਤੀ 2021 ’ਚ ਭਵਾਨੀਪੁਰ ਜ਼ਿਮਨੀ ਚੋਣ ’ਚ ਮਮਤਾ ਬੈਨਰਜੀ ਵੱਲੋਂ ਹਾਸਲ ਕੀਤੇ ਗਏ 58 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਤੋਂ ਕਰੀਬ 11 ਹਜ਼ਾਰ ਘੱਟ ਹੈ। -ਪੀਟੀਆਈ

Advertisement

Advertisement
Advertisement
×