ਨਵੀਂ ਦਿੱਲੀ: ਵਿਗਿਆਨੀ ਨੱਲਾਤੰਬੀ ਕਲਾਏਸੇਲਵੀ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ ਦੀ ਪਹਿਲੀ ਮਹਿਲਾ ਡਾਇਰੈਕਟਰ ਜਨਰਲ ਬਣ ਗਈ ਹੈ। ਸੀਐੱਸਆਈਆਰ ਦੇਸ਼ ਭਰ ਵਿੱਚ 38 ਖੋਜ ਸੰਸਥਾਵਾਂ ਦਾ ਸੰਘ ਹੈ। ਸ਼ਨਿਚਰਵਾਰ ਨੂੰ ਪਰਸੋਨਲ ਮੰਤਰਾਲੇ ਵੱਲੋਂ ਜਾਰੀ ਹੁਕਮ ਮੁਤਾਬਕ ਉਹ ਅਪਰੈਲ ’ਚ ਸੇਵਾਮੁਕਤ ਹੋਏ ਸ਼ੇਖਰ ਮਾਂਡੇ ਦੀ ਥਾਂ ਲੈਣਗੇ। ਮਾਂਡੇ ਦੀ ਸੇਵਾਮੁਕਤੀ ਤੋਂ ਬਾਅਦ ਬਾਇਓਟੈਕਨਾਲੋਜੀ ਵਿਭਾਗ ਦੇ ਸਕੱਤਰ ਰਾਜੇਸ਼ ਗੋਖਲੇ ਨੂੰ ਸੀਐੱਸਆਈਆਰ ਦਾ ਵਾਧੂ ਚਾਰਜ ਦਿੱਤਾ ਗਿਆ ਸੀ। -ਪੀਟੀਆਈ