DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਹਿੰਸਾ ਭੜਕਾਉਣ ਵਾਲਾ ਨਹੀਂ ਸੀ ਮੇਰੇ ਪਤੀ ਦਾ ਭਾਸ਼ਣ’

ਸੋਨਮ ਵਾਂਗਚੁੱਕ ਦੀ ਪਤਨੀ ਗੀਤਾਂਜਲੀ ਨੇ ਸੁਪਰੀਮ ਕੋਰਟ ’ਚ ਕੀਤਾ ਦਾਅਵਾ

  • fb
  • twitter
  • whatsapp
  • whatsapp
Advertisement

ਜੇਲ੍ਹ ’ਚ ਬੰਦ ਵਾਤਾਵਰਨ ਕਾਰਕੁਨ ਸੋਨਮ ਵਾਂਗਚੁੱਕ ਦੀ ਪਤਨੀ ਗੀਤਾਂਜਲੀ ਜੇ ਅੰਗਮੋ ਨੇ ਅੱਜ ਸੁਪਰੀਮ ਕੋਰਟ ’ਚ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਤੀ ਦਾ ਭਾਸ਼ਣ ਹਿੰਸਾ ਭੜਕਾਉਣ ਨਹੀਂ, ਸਗੋਂ ਉਸ ਨੂੰ ਖ਼ਤਮ ਕਰਨ ਵਾਲਾ ਸੀ। ਉਨ੍ਹਾਂ ਇਹ ਵੀ ਆਖਿਆ ਕਿ ਸੋਨਮ ਨੂੰ ਅਪਰਾਧੀ ਗਰਦਾਨਣ ਲਈ ਤੱਥਾਂ ਨੂੰ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ।

ਗੀਤਾਂਜਲੀ ਨੇ ਸਿਖਰਲੀ ਅਦਾਲਤ ਨੂੰ ਇਹ ਵੀ ਦੱਸਿਆ ਕਿ ਵਾਂਗਚੁੱਕ ਨੂੰ ਹਿਰਾਸਤ ’ਚ ਲੈਣ ਦਾ ਸਹੀ ਆਧਾਰ ਵੀ ਨਹੀਂ ਦੱਸਿਆ ਗਿਆ ਅਤੇ ਉਸ ਨੂੰ ਸਬੰਧਤ ਅਧਿਕਾਰੀ ਕੋਲ ਆਪਣੀ ਗੱਲ ਰੱਖਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ। ਇਸ ਮਾਮਲੇ ’ਚ 12 ਜਨਵਰੀ ਨੂੰ ਅੱਗੇ ਸੁਣਵਾਈ ਹੋਵੇਗੀ।

Advertisement

ਗੀਤਾਂਜਲੀ ਅੰਗਮੋ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਜਸਟਿਸ ਅਰਵਿੰਦ ਕੁਮਾਰ ਅਤੇ ਪ੍ਰਸੰਨਾ ਬੀ ਵਰਾਲੇ ਦੇ ਬੈਂਚ ਸਾਹਮਣੇ ਵਾਂਗਚੁੱਕ ਦੇ ਭਾਸ਼ਣ ਦਾ ਵੀਡੀਓ ਵੀ ਚਲਾਇਆ ਅਤੇ ਕਿਹਾ ਕਿ ਵਾਤਾਵਰਨ ਕਾਰਕੁਨ ਨੇ ਭੁੱਖ ਹੜਤਾਲ ਤੋੜਨ ਸਮੇਂ ਭਾਸ਼ਣ ਦਿੱਤਾ ਸੀ ਜਿਸ ’ਚ ਉਨ੍ਹਾਂ ਹਿੰਸਾ ਨਾ ਕਰਨ ਦੀ ਸਾਰਿਆਂ ਨੂੰ ਅਪੀਲ ਕੀਤੀ ਸੀ।

Advertisement

ਸਿੱਬਲ ਨੇ ਕਿਹਾ ਕਿ ਲੇਹ ਪ੍ਰਸ਼ਾਸਨ ਨੇ ਵਾਂਗਚੁੱਕ ਨੂੰ ਖ਼ਤਰਨਾਕ ਗਤੀਵਿਧੀਆਂ ’ਚ ਸ਼ਾਮਲ ਹੋਣ ਤੋਂ ਰੋਕਣ ਲਈ ਹਿਰਾਸਤ ’ਚ ਲਿਆ, ਜਦਕਿ ਉਹ ਖੁਦ ਅਜਿਹਾ ਨਾ ਕਰਨ ਦੀਆਂ ਅਪੀਲਾਂ ਕਰ ਰਿਹਾ ਸੀ।

Advertisement
×