DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Kashmiri Pandit woman ਦੇ ਸਸਕਾਰ ’ਚ ਮੁਸਲਮਾਨ ਤੇ ਸਿੱਖ ਵੀ ਸ਼ਾਮਲ ਹੋਏ

ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ ਵਿੱਚ ਮੁਸਲਮਾਨਾਂ ਅਤੇ ਸਿੱਖਾਂ ਨੇ ਕਸ਼ਮੀਰੀ ਪੰਡਤ ਮਹਿਲਾ ਦੇ ਅੰਤਿਮ ਸੰਸਕਾਰ ਵਿੱਚ ਸ਼ਮੂਲੀਅਤ ਕੀਤੀ। 90 ਸਾਲਾ ਜਿਗਰੀ ਜੋ 1990 ਵਿੱਚ ਅਤਿਵਾਦ ਦਾ ਦੌਰ ਦੇ ਸ਼ੁਰੂ ਹੋਣ ਤੋਂ ਬਾਅਦ ਵੀ ਤਰਾਲ ਇਲਾਕੇ ਦੇ ਆਪਣੇ ਜੱਦੀ ਪਿੰਡ...

  • fb
  • twitter
  • whatsapp
  • whatsapp
featured-img featured-img
ਕਸ਼ਮੀਰੀ ਪੰਡਤ ਮਹਿਲਾ ਜਿਗਰੀ ਦੀ ਅੰਤਿਮ ਯਾਤਰਾ ’ਚ ਸ਼ਾਮਲ ਵੱਖ-ਵੱਖ ਧਰਮਾਂ ਦੇ ਲੋਕ।
Advertisement

ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ ਵਿੱਚ ਮੁਸਲਮਾਨਾਂ ਅਤੇ ਸਿੱਖਾਂ ਨੇ ਕਸ਼ਮੀਰੀ ਪੰਡਤ ਮਹਿਲਾ ਦੇ ਅੰਤਿਮ ਸੰਸਕਾਰ ਵਿੱਚ ਸ਼ਮੂਲੀਅਤ ਕੀਤੀ। 90 ਸਾਲਾ ਜਿਗਰੀ ਜੋ 1990 ਵਿੱਚ ਅਤਿਵਾਦ ਦਾ ਦੌਰ ਦੇ ਸ਼ੁਰੂ ਹੋਣ ਤੋਂ ਬਾਅਦ ਵੀ ਤਰਾਲ ਇਲਾਕੇ ਦੇ ਆਪਣੇ ਜੱਦੀ ਪਿੰਡ ਮਿਡੋਰਾ ਵਿੱਚ ਹੀ ਰਹੀ ਸੀ, ਦਾ ਮੰਗਲਵਾਰ ਨੂੰ ਪਿੰਡ ਵਿੱਚ ਦੇਹਾਂਤ ਹੋ ਗਿਆ। ਅਧਿਕਾਰੀਆਂ ਮੁਤਾਬਕ ਜਿਵੇਂ ਹੀ ਇਲਾਕੇ ਵਿੱਚ ਉਨ੍ਹਾਂ ਦੀ ਮੌਤ ਦੀ ਖ਼ਬਰ ਫੈਲੀ, ਸੈਂਕੜੇ ਲੋਕ ਜਿਨ੍ਹਾਂ ਵਿੱਚ ਮੁਸਲਮਾਨ, ਸਿੱਖ ਅਤੇ ਹਿੰਦੂ ਸ਼ਾਮਲ ਸਨ, ਅੰਤਿਮ ਸੰਸਕਾਰ ਵਿੱਚ ਮਦਦ ਕਰਨ ਲਈ ਉਨ੍ਹਾਂ ਦੇ ਜੱਦੀ ਘਰ ਇਕੱਠੇ ਹੋ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸਥਾਨਕ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। ਉੱਥੋਂ ਦੇ ਇੱਕ ਸਥਾਨਕ ਵਸਨੀਕ ਆਇਤੁੱਲਾ ਨੇ ਕਿਹਾ, ‘‘ਉਹ ਸਾਡੀ ਮਾਂ ਵਰਗੀ ਸੀ ਅਤੇ ਅਸੀਂ ਸਾਰੇ ਉਨ੍ਹਾਂ ਦੀ ਮੌਤ ’ਤੇ ਦੁਖੀ ਹਾਂ। ਤੁਸੀਂ ਦੇਖ ਸਕਦੇ ਹੋ ਕਿ ਸਿੱਖ, ਪੰਡਤ ਅਤੇ ਮੁਸਲਮਾਨ ਸਾਰੇ ਇੱਥੇ ਗ਼ਮ ਵਿੱਚ ਇਕੱਠੇ ਹੋਏ ਹਨ।’’

Advertisement
Advertisement
×