DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mumbai Manhole Tragedy: ਮੁੰਬਈ ਵਿੱਚ ਖੁੱਲ੍ਹੇ ਗਟਰ 'ਚ ਡਿੱਗਣ ਨਾਲ ਵਿਅਕਤੀ ਦੀ ਮੌਤ, BMC ਦੇ 4 ਅਧਿਕਾਰੀ ਸਸਪੈਂਡ

ਭਾਰੀ ਮੀਂਹ ਦੌਰਾਨ ਮੁੰਬਈ ਦੇ ਚਾਂਦੀਵਲੀ ਇਲਾਕੇ ਵਿੱਚ ਵੀਰਵਾਰ ਨੂੰ ਖੁੱਲ੍ਹੇ ਗਟਰ (ਮੈਨਹੋਲ) ਵਿੱਚ ਡਿੱਗਣ ਕਾਰਨ 55 ਸਾਲਾ ਅਸਲਮ ਇਸ਼ਾਕ ਸ਼ੇਖ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਐਕਸ਼ਨ ਲੈਂਦਿਆਂ ਬ੍ਰਿਹਨਮੁੰਬਈ ਮਿਊਂਸਿਪਲ ਕਾਰਪੋਰੇਸ਼ਨ (ਬੀ ਐੱਮ ਸੀ) ਨੇ ਨਗਰ...

  • fb
  • twitter
  • whatsapp
  • whatsapp
featured-img featured-img
(PTI Photo)
Advertisement

ਭਾਰੀ ਮੀਂਹ ਦੌਰਾਨ ਮੁੰਬਈ ਦੇ ਚਾਂਦੀਵਲੀ ਇਲਾਕੇ ਵਿੱਚ ਵੀਰਵਾਰ ਨੂੰ ਖੁੱਲ੍ਹੇ ਗਟਰ (ਮੈਨਹੋਲ) ਵਿੱਚ ਡਿੱਗਣ ਕਾਰਨ 55 ਸਾਲਾ ਅਸਲਮ ਇਸ਼ਾਕ ਸ਼ੇਖ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਐਕਸ਼ਨ ਲੈਂਦਿਆਂ ਬ੍ਰਿਹਨਮੁੰਬਈ ਮਿਊਂਸਿਪਲ ਕਾਰਪੋਰੇਸ਼ਨ (ਬੀ ਐੱਮ ਸੀ) ਨੇ ਨਗਰ ਨਿਗਮ ਦੇ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੰਬੰਧਤ ਠੇਕੇਦਾਰ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਬੀ ਐੱਮ ਸੀ ਅਨੁਸਾਰ ਤਿੰਨ ਠੇਕਾ ਕਰਮਚਾਰੀ ਸੀਵਰ ਲਾਈਨ ਦੇ ਮੈਨਹੋਲ ’ਤੇ ਸੁਰੱਖਿਆ ਗਰਿੱਲ ਲਗਾਉਣ ਲਈ ਢੱਕਣ ਹਟਾ ਕੇ ਕੰਮ ਕਰ ਰਹੇ ਸਨ। ਇਸ ਦੌਰਾਨ ਮੋਬਾਈਲ ਫੋਨ ’ਤੇ ਕਥਿਤ ਤੌਰ 'ਤੇ ਗੱਲ ਕਰਦਾ ਅਸਲਮ ਇਸ਼ਾਕ ਸ਼ੇਖ ਖੁੱਲ੍ਹੇ ਮੈਨਹੋਲ ਵਿੱਚ ਡਿੱਗ ਗਿਆ। ਫਾਇਰ ਬ੍ਰਿਗੇਡ ਅਤੇ ਆਫ਼ਤ ਪ੍ਰਬੰਧਨ ਟੀਮਾਂ ਨੇ ਉਸ ਨੂੰ ਬਾਹਰ ਕੱਢ ਕੇ ਰਾਜਾਵਾਡੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮੇਅਰ ਰਿਤੂ ਤਾਵਡੇ ਨੇ ਮ੍ਰਿਤਕ ਦੇ ਪਰਿਵਾਰ ਲਈ 10 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਸਹਾਇਤਾ ਦਾ ਐਲਾਨ ਕੀਤਾ। ਨਗਰ ਕਮਿਸ਼ਨਰ ਅਸ਼ਵਿਨੀ ਭਿਡੇ ਨੇ ਸੱਤ ਦਿਨਾਂ ਵਿੱਚ ਰਿਪੋਰਟ ਦੇਣ ਲਈ ਉੱਚ ਪੱਧਰੀ ਜਾਂਚ ਕਮੇਟੀ ਗਠਿਤ ਕੀਤੀ ਹੈ। ਬੀ ਐੱਮ ਸੀ ਨੇ ਸਾਰੇ ਮੈਨਹੋਲਾਂ ਦੀ ਅੱਠ ਦਿਨਾਂ ਵਿੱਚ ਜਾਂਚ ਅਤੇ ਕੰਮ ਵਾਲੀਆਂ ਥਾਵਾਂ ’ਤੇ ਲਾਜ਼ਮੀ ਬੈਰੀਕੇਡਿੰਗ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ।
ਘਟਨਾ ਤੋਂ ਬਾਅਦ ਵਿਰੋਧੀ ਧਿਰ ਦੇ ਆਗੂਆਂ ਨੇ ਮੁੰਬਈ ਦੀ ਮੌਨਸੂਨ ਲਈ ਤਿਆਰੀ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਉਠਾਏ। ਡਿਪਟੀ ਮੇਅਰ ਸੰਜੇ ਘਾਡੀ ਨੇ ਕਿਹਾ ਕਿ ਠੇਕੇਦਾਰ ਖ਼ਿਲਾਫ਼ ਗੈਰ-ਇਰਾਦਤਨ ਹੱਤਿਆ ਦਾ ਕੇਸ ਦਰਜ ਕੀਤਾ ਜਾਵੇਗਾ। ਇਹ ਮਾਮਲਾ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਵੀ ਉਠਾਇਆ ਗਿਆ।
Advertisement
Advertisement
×