Mumbai High Court ਨੇ Food and Drug Administration ਦੀ ਲਾਈ ਕਲਾਸ
ਮੁੰਬਈ ਹਾਈ ਕੋਰਟ ਨੇ ਮੁੰਬਈ ਕ੍ਰਿਕਟ ਐਸੋਸੀਏਸ਼ਨ (ਐੱਮ ਸੀ ਏ) ਕੰਪਲੈਕਸ ’ਚ ਰੇਸਤਰਾਂ ਦੇ ਲਾਇਸੈਂਸ ਮੁਅੱਤਲ ਕਰਨ ਦੇ ਮਾਮਲੇ ’ਚ ਮਹਾਰਾਸ਼ਟਰ ਖ਼ੁਰਾਕ ਤੇ ਦਵਾਈ ਪ੍ਰਸ਼ਾਸਨ (ਐੱਫ ਡੀ ਏ) ਦੀ ਝਾੜ-ਝੰਬ ਕਰਦਿਆਂ ਅੱਜ ਕਿਹਾ ਕਿ ਅਧਿਕਾਰੀਆਂ ਨੇ ‘ਵਿਹਾਰਕ ਹੱਲ ਲੱਭਣ ਦੀ...
Advertisement
ਮੁੰਬਈ ਹਾਈ ਕੋਰਟ ਨੇ ਮੁੰਬਈ ਕ੍ਰਿਕਟ ਐਸੋਸੀਏਸ਼ਨ (ਐੱਮ ਸੀ ਏ) ਕੰਪਲੈਕਸ ’ਚ ਰੇਸਤਰਾਂ ਦੇ ਲਾਇਸੈਂਸ ਮੁਅੱਤਲ ਕਰਨ ਦੇ ਮਾਮਲੇ ’ਚ ਮਹਾਰਾਸ਼ਟਰ ਖ਼ੁਰਾਕ ਤੇ ਦਵਾਈ ਪ੍ਰਸ਼ਾਸਨ (ਐੱਫ ਡੀ ਏ) ਦੀ ਝਾੜ-ਝੰਬ ਕਰਦਿਆਂ ਅੱਜ ਕਿਹਾ ਕਿ ਅਧਿਕਾਰੀਆਂ ਨੇ ‘ਵਿਹਾਰਕ ਹੱਲ ਲੱਭਣ ਦੀ ਥਾਂ ਨਿਯਮਾਂ ’ਚ ਪੇਚੀਦਗੀਆਂ ’ਤੇ ਹੀ ਜ਼ੋਰ ਦਿੱਤਾ ਹੈ।’ ਸੁਣਵਾਈ ਦੌਰਾਨ ਐੱਫ ਡੀ ਏ ਨੇ ਅਦਾਲਤ ਨੂੰ ਦੱਸਿਆ ਕਿ ਉਹ ਐੱਮ ਸੀ ਏ ਕੰਪਲੈਕਸ ’ਚ ਸਥਿਤ ਪੰਜ ਰੇਸਤਰਾਂ ਦੇ ਲਾਇਸੈਂਸ ਮੁਅੱਤਲ ਕਰਨ ਦਾ ਆਪਣਾ ਹੁਕਮ ਵਾਪਸ ਲਵੇਗਾ। ਕਾਰਜਕਾਰੀ ਚੀਫ ਜਸਟਿਸ ਰਵਿੰਦਰ ਘੁਗੇ ਅਤੇ ਜਸਟਿਸ ਗੌਤਮ ਅਖੰਡ ਦੇ ਡਿਵੀਜ਼ਨ ਬੈਂਚ ਨੇ ਐੱਫ ਡੀ ਏ ਵੱਲੋਂ ਪੇਸ਼ ਕੀਤੀ ਗਈ ਨਵੀਂ ਨਿਰੀਖਣ ਰਿਪੋਰਟ ਤੋਂ ਬਾਅਦ ਮੁਅੱਤਲੀ ਦਾ ਹੁਕਮ ਰੱਦ ਕਰ ਦਿੱਤਾ। ਰਿਪੋਰਟ ’ਚ ਪੁਸ਼ਟੀ ਹੋਈ ਸੀ ਕਿ ਬਾਂਦਰਾ-ਕੁਰਲਾ ਕੰਪਲੈਕਸ (ਬੀ ਕੇ ਸੀ) ਸਥਿਤ ਇਹ ਰੇਸਤਰਾਂ ਖ਼ੁਰਾਕ ਸੁਰੱਖਿਆ ਨਿਯਮਾਂ ਦਾ 88 ਫ਼ੀਸਦ ਪਾਲਣ ਕਰ ਰਹੇ ਹਨ।
Advertisement
Advertisement
×

