DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜੰਮੂ-ਕਸ਼ਮੀਰ ਦੇ ਸੋਪੋਰ ਵਿੱਚ ਹਥਿਆਰਾਂ ਦੇ ਜ਼ਖ਼ੀਰੇ 'ਚੋਂ ਮਲਟੀ-ਗ੍ਰਨੇਡ ਲਾਂਚਰ ਬਰਾਮਦ

ਬੋਮਈ ਪੁਲੀਸ ਥਾਣੇ ਵਿੱਚ ਮਾਮਲਾ ਦਰਜ

  • fb
  • twitter
  • whatsapp
  • whatsapp
featured-img featured-img
Photo: @SoporePolice/X
Advertisement

ਜੰਮੂ-ਕਸ਼ਮੀਰ ਪੁਲੀਸ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਉਸ ਨੇ ਉੱਤਰੀ ਕਸ਼ਮੀਰ ਵਿੱਚ ਅਤਿਵਾਦੀਆਂ ਦੇ ਇੱਕ ਟਿਕਾਣੇ ਤੋਂ ਮਲਟੀ-ਗ੍ਰਨੇਡ ਲਾਂਚਰ (ਐੱਮ ਜੀ ਐੱਲ) ਸਮੇਤ ਹਥਿਆਰਾਂ, ਗੋਲਾ-ਬਾਰੂਦ ਅਤੇ ਵਿਸਫੋਟਕ ਸਮੱਗਰੀ ਦਾ ਇੱਕ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਹੈ।

ਪੁਲੀਸ ਬੁਲਾਰੇ ਨੇ ਦੱਸਿਆ ਕਿ ਸੋਪੋਰ ਪੁਲੀਸ ਵੱਲੋਂ ਮਿਲੀ ਪੁਖ਼ਤਾ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਬੋਮਈ ਪੁਲੀਸ ਥਾਣੇ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਮੁਕਾਮ ਚੇਰਹਾਰ ਦੇ ਜੰਗਲੀ ਖੇਤਰ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ ਦੌਰਾਨ "ਹਥਿਆਰਾਂ, ਗੋਲਾ-ਬਾਰੂਦ, ਗ੍ਰਨੇਡਾਂ, ਆਈ ਈ ਡੀ ਅਤੇ ਹੋਰ ਸਬੰਧਤ ਸਮੱਗਰੀ ਦਾ ਵੱਡਾ ਜ਼ਖ਼ੀਰਾ" ਬਰਾਮਦ ਹੋਇਆ।

Advertisement

ਬਰਾਮਦ ਕੀਤੀ ਗਈ ਸਮੱਗਰੀ ਵਿੱਚ ਇੱਕ ਮਲਟੀ-ਗ੍ਰਨੇਡ ਲਾਂਚਰ (ਐੱਮ ਜੀ ਐੱਲ) ਵੀ ਸ਼ਾਮਲ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ ਅਤਿਵਾਦੀਆਂ ਦੇ ਟਿਕਾਣਿਆਂ ਤੋਂ ਅੰਡਰ-ਬੈਰਲ ਗ੍ਰਨੇਡ ਲਾਂਚਰ (ਯੂ ਬੀ ਜੀ ਐੱਲ) ਆਮ ਤੌਰ 'ਤੇ ਬਰਾਮਦ ਹੁੰਦੇ ਰਹਿੰਦੇ ਹਨ, ਪਰ ਮਲਟੀ-ਗ੍ਰਨੇਡ ਲਾਂਚਰ ਦੀ ਬਰਾਮਦਗੀ ਹੈਰਾਨ ਕਰਨ ਵਾਲੀ ਹੈ।

Advertisement

ਪੁਲੀਸ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਇੱਕ ਵੱਡੀ ਚੱਟਾਨ ਹੇਠਾਂ ਲੁਕਾਇਆ ਹੋਇਆ ਨੀਲੇ ਰੰਗ ਦਾ ਡਰੱਮ ਅਤੇ ਬੈਗ ਮਿਲਿਆ। ਪੁਲੀਸ ਨੇ ਕਿਹਾ, "ਸ਼ੱਕੀ ਵਿਸਫੋਟਕ ਸਮੱਗਰੀ ਦੀ ਜਾਂਚ ਅਤੇ ਸੁਰੱਖਿਅਤ ਢੰਗ ਨਾਲ ਨਿਪਟਾਰੇ ਲਈ ਬੰਬ ਨਕਾਰਾ ਦਸਤੇ (ਬੀ ਡੀ ਐੱਸ) ਨੂੰ ਤੁਰੰਤ ਮੌਕੇ 'ਤੇ ਬੁਲਾਇਆ ਗਿਆ।"

ਪੁਲੀਸ ਅਨੁਸਾਰ, ਬਰਾਮਦ ਕੀਤੇ ਗਏ ਸਾਮਾਨ ਵਿੱਚ ਦੋ ਅਸਾਲਟ ਰਾਈਫ਼ਲਾਂ (ਇੱਕ ਏਕੇ-47 ਅਤੇ ਇੱਕ ਏਕੇ-76) ਸਮੇਤ ਸੱਤ ਮੈਗਜ਼ੀਨ ਅਤੇ ਗੋਲਾ-ਬਾਰੂਦ, ਚਾਰ ਪਿਸਤੌਲ ਸਮੇਤ ਚਾਰ ਮੈਗਜ਼ੀਨ ਅਤੇ ਗੋਲਾ-ਬਾਰੂਦ, ਇੱਕ ਮਲਟੀ-ਗ੍ਰਨੇਡ ਲਾਂਚਰ (ਐੱਮ ਜੀ ਐੱਲ) ਸਮੇਤ ਪੰਜ ਰੌਂਦ, 11 ਹੈਂਡ ਗ੍ਰਨੇਡ ਅਤੇ ਰਿਮੋਟ ਕੰਟਰੋਲ ਵਾਲੇ ਤਿੰਨ ਆਈ ਈ ਡੀ, ਅੱਠ ਡੈਟੋਨੇਟਰ ਅਤੇ ਦੋ ਟਾਈਮਰ ਸ਼ਾਮਲ ਹਨ।

ਸੋਪੋਰ ਪੁਲੀਸ ਨੇ ਇਹ ਵੀ ਦੱਸਿਆ ਕਿ ਇੱਕ ਵਾਈ-ਐੱਸ ਐੱਮ ਐੱਸ (Y-SMS) ਸੈੱਟ, ਪ੍ਰਾਈਮਾ ਕੋਰਡ (ਤਾਰਾਂ), ਆਮ ਤਾਰਾਂ, ਬੈਟਰੀ ਸੈੱਲ, ਆਈ ਈ ਡੀ ਨਾਲ ਸਬੰਧਤ ਪੁਰਜ਼ੇ ਅਤੇ ਹੋਰ ਫੁਟਕਲ ਸਮਾਨ ਬਰਾਮਦ ਕੀਤਾ ਗਿਆ ਹੈ।

ਪੁਲੀਸ ਨੇ ਦੱਸਿਆ ਕਿ ਇਸ ਬਰਾਮਦਗੀ ਦੇ ਸਬੰਧ ਵਿੱਚ ਬੋਮਈ ਪੁਲੀਸ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।

Advertisement
×