DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਸਦ ਮੈਂਬਰ ਮੁੱਖ ਮੰਤਰੀ ਦਾ ਖਿਡੌਣਾ ਨਹੀਂ ਹੁੰਦਾ: Akhilesh Yadav

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਭਾਜਪਾ ਨੇ ਸੰਸਦ ਮੈਂਬਰ ਰਵੀ ਕਿਸ਼ਨ ਦੀ ਕਥਿਤ ਟਿੱਪਣੀ ਕਾਰਨ ਵਿਅੰਗ ਕਰਦਿਆਂ ਕਿਹਾ ਕਿ ਉਹ ਲੋਕ ਨੁਮਾਇੰਦੇ ਹਨ ‘ਨਾ ਕਿ ਮੁੱਖ ਮੰਤਰੀ ਦਾ ਖਿਡੌਣਾ।’ ਗ਼ੌਰਤਲਬ ਹੈ ਕਿ ਰਵੀ ਕਿਸ਼ਨ ਨੇ ਖ਼ੁਦ ਨੂੰ ਉੱਤਰ...

  • fb
  • twitter
  • whatsapp
  • whatsapp
Advertisement

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਭਾਜਪਾ ਨੇ ਸੰਸਦ ਮੈਂਬਰ ਰਵੀ ਕਿਸ਼ਨ ਦੀ ਕਥਿਤ ਟਿੱਪਣੀ ਕਾਰਨ ਵਿਅੰਗ ਕਰਦਿਆਂ ਕਿਹਾ ਕਿ ਉਹ ਲੋਕ ਨੁਮਾਇੰਦੇ ਹਨ ‘ਨਾ ਕਿ ਮੁੱਖ ਮੰਤਰੀ ਦਾ ਖਿਡੌਣਾ।’ ਗ਼ੌਰਤਲਬ ਹੈ ਕਿ ਰਵੀ ਕਿਸ਼ਨ ਨੇ ਖ਼ੁਦ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਲਈ ‘ਸਟ੍ਰੈੱਸ ਬਸਟਰ’ (ਤਣਾਅ ਦੂਰ ਕਰਨ ਵਾਲਾ) ਦੱਸਿਆ ਸੀ, ਜਿਸ ਕਾਰਨ ਕਈ ਪ੍ਰਤੀਕਿਰਿਆਵਾਂ ਆਈਆਂ ਹਨ। ਸਪਾ ਮੁਖੀ ਨੇ ‘ਐਕਸ’ ’ਤੇ ਪਾਈ ਪੋਸਟ ਵਿੱਚ ਹਾਕਮ ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਸ ਦੀਆਂ ਤਰਜੀਹਾਂ ’ਤੇ ਸਵਾਲ ਚੁੱਕੇ ਅਤੇ ਉਸ ’ਤੇ ਜਨਤਾ ਦੇ ਮੁੱਦਿਆਂ ਪ੍ਰਤੀ ਸੰਵੇਦਨਹੀਣ ਹੋਣ ਦਾ ਦੋਸ਼ ਲਾਇਆ। ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਸੰਸਦ ਮੈਂਬਰ ਜਨਤਾ ਦਾ ਨੁਮਾਇੰਦਾ ਹੁੰਦਾ ਹੈ, ਮੁੱਖ ਮੰਤਰੀ ਦਾ ਖਿਡੌਣਾ ਨਹੀਂ। ਇਹ ਭਾਜਪਾ ਸਰਕਾਰ ਹੈ ਜਾਂ ਸਰਕਸ?’’ ਇਸੇ ਦੌਰਾਨ ਸ੍ਰੀ ਯਾਦਵ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਚੋਣ ਕਮਿਸ਼ਨ ਦੀ ਸੋਸ਼ਲ ਮੀਡੀਆ ਪੋਸਟ ਕਾਰਨ ਵੀ ਵਿਅੰਗ ਕਰਦਿਆਂ ਅੱਜ ਕਿਹਾ ਕਿ ਕਮਿਸ਼ਨ ਨੂੰ ਹਟਾਓ ਫਿਰ ਸਭ ਕੁਝ ਆਪਣੇ ਆਪ ਠੀਕ ਹੋ ਜਾਵੇਗਾ। ਸ੍ਰੀ ਯਾਦਵ ਨੇ ਆਪਣੀ ਪੋਸਟ ’ਚ ‘ਨੈਤਿਕ ਤੌਰ ’ਤੇ ਭ੍ਰਿਸ਼ਟ ਸੰਸਥਾ’ ਹੈਸ਼ਟੈਗ ਦੀ ਵੀ ਵਰਤੋਂ ਕੀਤੀ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਐਕਸ ’ਤੇ ਪਾਈ ਪੋਸਟ ’ਚ ਕਿਹਾ, ‘‘ਚੋਣ ਕਮਿਸ਼ਨ ਦੀ ਟੀ ਐੱਮ ਸੀ ਨੂੰ ਦੋ ਹਰਫ਼ੀ ਗੱਲ... ਪੱਛਮੀ ਬੰਗਾਲ ’ਚ ਇਸ ਵਾਰ ਚੋਣਾਂ ਭੈਅ ਮੁਕਤ, ਹਿੰਸਾ ਮੁਕਤ, ਧਮਕੀ ਮੁਕਤ, ਲਾਲਚ ਮੁਕਤ, ਛਾਪੇ ਮੁਕਤ ਹੋ ਕੇ ਰਹਿਣਗੀਆਂ।’’

Advertisement
Advertisement
×