ਨਵੀਂ ਦਿੱਲੀ, 30 ਨਵੰਬਰ
ਪਿਛਲੇ ਪੰਜ ਸਾਲਾਂ ਵਿੱਚ ਛੇ ਲੱਖ ਤੋਂ ਵੱਧ ਭਾਰਤੀ ਨਾਗਰਿਕਾਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ ਹੈ। ਸਰਕਾਰ ਨੇ ਅੱਜ ਲੋਕ ਸਭਾ ‘ਚ ਇਹ ਜਾਣਕਾਰੀ ਦਿੱਤੀ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲਿਖਤੀ ਜਵਾਬ ਵਿੱਚ ਕਿਹਾ ਕਿ ਵਿਦੇਸ਼ ਮੰਤਰਾਲੇ ਕੋਲ ਜਾਣਕਾਰੀ ਅਨੁਸਾਰ 1,33,83,718 ਭਾਰਤੀ ਨਾਗਰਿਕ ਦੂਜੇ ਦੇਸ਼ਾਂ ਵਿੱਚ ਰਹਿ ਰਹੇ ਹਨ। ਸਾਲ 2017 ਵਿੱਚ 1,33,049, 2018 ਵਿੱਚ 1,34,561, 2019 ਵਿੱਚ 1,44,01, 2020 ਵਿੱਚ 85,248 ਅਤੇ 30 ਸਤੰਬਰ 2021 ਤੱਕ 1,11,287 ਭਾਰਤੀ ਨਾਗਰਿਕਾਂ ਨੇ ਆਪਣੀ ਨਾਗਰਿਕਤਾ ਛੱਡੀ।