DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Monsoon Advances ਮੌਨਸੂਨ ਅਰਬ ਸਾਗਰ ਤੇ ਅੰਡੇਮਾਨ-ਨਿਕੋਬਾਰ ਟਾਪੂਆਂ ’ਚ ਅੱਗੇ ਵਧਿਆ

ਮੌਨਸੂਨ ਦੇ ਸਮੇਂ ਤੋਂ ਪਹਿਲਾਂ 26 ਨੂੰ ਕੇਰਲਾ ਵਿੱਚ ਅੱਪਡ਼ਣ ਦੀ ਉਮੀਦ

  • fb
  • twitter
  • whatsapp
  • whatsapp
featured-img featured-img
ਹੈਦਰਾਬਾਦ ਵਿੱਚ ਕੜਕਦੀ ਧੁੱਪ ਤੋਂ ਬਚਣ ਲਈ ਇਕ ਵਿਅਕਤੀ ਸਾਈਕਲ ’ਤੇ ਕੰਮ ਚਲਾਊ ਛਤਰੀ ਲਾ ਕੇ ਜਾਂਦਾ ਹੋਇਆ। -ਫੋਟੋ: ਪੀਟੀਆਈ
Advertisement

ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ਦੱਖਣ-ਪੱਛਮੀ ਮੌਨਸੂਨ ਦੱਖਣ-ਪੂਰਬੀ ਅਰਬ ਸਾਗਰ, ਦੱਖਣ-ਪੱਛਮੀ ਅਤੇ ਦੱਖਣ-ਪੂਰਬੀ ਖਾੜੀ ਬੰਗਾਲ, ਅੰਡੇਮਾਨ ਸਾਗਰ, ਪੂਰੇ ਨਿਕੋਬਾਰ ਟਾਪੂਆਂ ਅਤੇ ਸ੍ਰੀ ਵਿਜੈ ਪੁਰਮ ਸਮੇਤ ਅੰਡੇਮਾਨ ਟਾਪੂਆਂ ਦੇ ਕੁਝ ਹਿੱਸਿਆਂ ’ਚ ਅੱਗੇ ਵਧ ਗਿਆ ਹੈ। ਮੌਸਮ ਵਿਭਾਗ ਨੇ ਇਹ ਵੀ ਦੱਸਿਆ ਕਿ ਅਗਲੇ ਤਿੰਨ-ਚਾਰ ਦਿਨਾਂ ਦੌਰਾਨ ਦੱਖਣ-ਪੂਰਬੀ ਅਰਬ ਸਾਗਰ, ਦੱਖਣ-ਪੱਛਮੀ ਅਤੇ ਦੱਖਣ-ਪੂਰਬੀ ਖਾੜੀ ਬੰਗਾਲ ਦੇ ਕੁਝ ਹੋਰ ਹਿੱਸਿਆਂ ਵਿੱਚ ਮੌਨਸੂਨ ਦੇ ਅੱਗੇ ਵਧਣ ਲਈ ਹਾਲਾਤ ਸਾਜ਼ਗਾਰ ਹਨ।

ਇਸ ਦੌਰਾਨ ਅੰਡੇਮਾਨ ਟਾਪੂਆਂ ਅਤੇ ਅੰਡੇਮਾਨ ਸਾਗਰ ਦੇ ਬਾਕੀ ਬਚੇ ਹੋਏ ਹਿੱਸਿਆਂ ਦੇ ਨਾਲ-ਨਾਲ ਪੂਰਬ-ਮੱਧ ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ ’ਚ ਵੀ ਮੌਨਸੂਨ ਦੀ ਸ਼ੁਰੂਆਤ ਦੇਖਣ ਨੂੰ ਮਿਲ ਸਕਦੀ ਹੈ। ਮੌਸਮ ਵਿਗਿਆਨ ਵਿਭਾਗ ਨੇ ਕਿਹਾ, ‘‘ਇਸ ਖੇਤਰ ਵਿੱਚ ਦੱਖਣ-ਪੱਛਮੀ ਮੌਨਸੂਨ ਦੇ ਅੱਗੇ ਵਧਣ ਲਈ ਸਾਰੇ ਮਾਪਦੰਡ ਪੂਰੇ ਹੋ ਗਏ ਹਨ।’’

Advertisement

ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੱਖਣ-ਪੱਛਮੀ ਮੌਨਸੂਨ ਦੇ 26 ਮਈ ਨੂੰ ਕੇਰਲਾ ਵਿੱਚ ਸਮੇਂ ਤੋਂ ਪਹਿਲਾਂ ਦਸਤਕ ਦੇਣ ਦੀ ਉਮੀਦ ਹੈ। ਕੇਰਲਾ ਵਿੱਚ ਆਮ ਤੌਰ ’ਤੇ ਮੌਨਸੂਨ ਪਹਿਲੀ ਜੂਨ ਨੂੰ ਪਹੁੰਚਦਾ ਹੈ, ਜੋ ਦੱਖਣ-ਪੱਛਮੀ ਮੌਨਸੂਨ ਦੇ ਸੀਜ਼ਨ (ਜੂਨ ਤੋਂ ਸਤੰਬਰ) ਦੀ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ, ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਆਖਿਆ ਸੀ ਕਿ ਭਾਰਤ ਵਿੱਚ ਇਸ ਸਾਲ ਮੌਨਸੂਨ ਦੇ ਸੀਜ਼ਨ ਦੌਰਾਨ ਆਮ ਨਾਲੋਂ ਘੱਟ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ। ਇਸ ਦਾ ਕਾਰਨ ਸੀਜ਼ਨ ਦੌਰਾਨ ‘ਅਲ ਨੀਨੋ’ ਦੀਆਂ ਸਥਿਤੀਆਂ ਦਾ ਪੈਦਾ ਹੋਣਾ ਹੋ ਸਕਦਾ ਹੈ, ਜਿਸ ਕਾਰਨ ਦੇਸ਼ ਵਿੱਚ ਘੱਟ ਬਾਰਿਸ਼ ਹੁੰਦੀ ਹੈ।

Advertisement

Advertisement
×