DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Monsoon 2026 ਮੋਹਲੇਧਾਰ ਮੀਂਹ ਕਾਰਨ ਮੁੰਬਈ ਮਹਾਨਗਰ ਖੇਤਰ ’ਚ ਜਨ-ਜੀਵਨ ਠੱਪ

Flood Alert ਕਰਨਾਟਕ ਵਿੱਚ ਜ਼ਮੀਨ ਧੱਸਣ ਕਾਰਨ ਤਿੰਨ ਮੌਤਾਂ

  • fb
  • twitter
  • whatsapp
  • whatsapp
featured-img featured-img
ਮੁੰਬਈ ’ਚ ਮੌਨਸੂਨ ਦੇ ਭਾਰੀ ਮੀਂਹ ਕਾਰਨ ਸ਼ਿਲਫਟਾ ਇਲਾਕੇ ਵਿੱਚ ਪਾਣੀ ’ਚ ਡੁੱਬੀਆਂ ਕਾਰਾਂ। -ਫੋਟੋ: ਪੀਟੀਆਈ
Advertisement

ਮਹਾਰਾਸ਼ਟਰ ਦੇ ਮੁੰਬਈ ਮਹਾਨਗਰ ਖੇਤਰ (ਐੱਮ ਐੱਮ ਆਰ), ਠਾਣੇ ਅਤੇ ਪਾਲਘਰ ਵਿੱਚ ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਕਈ ਇਲਾਕੇ ਜਲ-ਥਲ ਹੋ ਗਏ। ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਾਲਘਰ ਲਈ ਰੈੱਡ ਅਲਰਟ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਵੀਰਵਾਰ ਨੂੰ ਸਕੂਲਾਂ ਅਤੇ ਕਾਲਜਾਂ ’ਚ ਛੁੱਟੀ ਦਾ ਐਲਾਨ ਕੀਤਾ ਹੈ। ਠਾਣੇ ਦੇ ਉਲਹਾਸਨਗਰ ’ਚ 70 ਵਰ੍ਹਿਆਂ ਦੀ ਔਰਤ ਨੂੰ ਫਾਇਰ ਬ੍ਰਿਗੇਡ ਨੇ ਪਾਣੀ ਨਾਲ ਘਿਰੇ ਘਰ ਵਿੱਚੋਂ ਸੁਰੱਖਿਅਤ ਬਚਾਇਆ। ਠਾਣੇ ਸਿਟੀ ਦੀ ਮੇਅਰ ਸ਼ਰਮੀਲਾ ਪਿੰਪਲੋਲਕਰ ਨੇ ਪਾਣੀ ਨਾਲ ਘਿਰੇ ਇਲਾਕਿਆਂ ਦਾ ਦੌਰਾ ਕਰ ਕੇ ਲੋਕਾਂ ਦੀ ਸਾਰ ਲਈ। ਅਧਿਕਾਰੀਆਂ ਨੇ ਠਾਣੇ ਜ਼ਿਲ੍ਹੇ ’ਚ ਅਗਲੇ ਤਿੰਨ ਦਿਨ ਮੋਹਲੇਧਾਰ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਹੈ। ਨਵੀ ਮੁੰਬਈ ਦੇ ਨੇਰੂਲ ਐੱਲ ਪੀ ਪੁਲ ਹੇਠ ਪਾਣੀ ਭਰਨ ਕਾਰਨ ਦੋ ਲੜਕੀਆਂ ਨੂੰ ਕਰੰਟ ਲੱਗਣ ਤੋਂ ਬਾਅਦ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਇਸੇ ਦੌਰਾਨ ਕਰਨਾਟਕ ਦੇ ਮੰਗਲੁਰੂ ’ਚ ਮੋਹਲੇਧਾਰ ਮੀਂਹ ਕਾਰਨ ਜ਼ਮੀਨ ਖਿਸਕਣ ਨਾਲ ਇੱਕ ਮਕਾਨ ਢਹਿ ਗਿਆ, ਜਿਸ ’ਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਮਾਂ ਅਤੇ ਉਸ ਦੀਆਂ ਦੋ ਧੀਆਂ ਸ਼ਾਮਲ ਹਨ ਜਦਕਿ ਤਿੰਨ ਹੋਰ ਮੈਂਬਰਾਂ ਨੂੰ ਮਲਬੇ ਵਿੱਚੋਂ ਜ਼ਿੰਦਾ ਬਚਾ ਕੇ ਹਸਪਤਾਲ ਪਹੁੰਚਾਇਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਪਹਾੜੀ ਅਤੇ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਹੈ।

Advertisement

Advertisement
Advertisement
×