DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Subhash Chandra ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ

ਸੀ ਬੀ ਆਈ ਪਹਿਲਾਂ ਹੀ ਦਰਜ ਕਰ ਚੁੱਕੀ ਹੈ ਕੇਸ; ਮੁਲਜ਼ਮ ਨੇ ਕਰਜ਼ਾ ਲੈਣ ਲਈ ਆਪਣੀ ਜਾਇਦਾਦ ਦੀ ਕੀਮਤ ਵਧਾ ਚਡ਼੍ਹਾ ਕੇ ਪੇਸ਼ ਕੀਤੀ

  • fb
  • twitter
  • whatsapp
  • whatsapp
Advertisement
ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਮੀਡੀਆ ਕਾਰੋਬਾਰੀ ਅਤੇ ਸਾਬਕਾ ਰਾਜ ਸਭਾ ਮੈਂਬਰ ਸੁਭਾਸ਼ ਚੰਦਰਾ ਵਿਰੁੱਧ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ਇਹ ਮਾਮਲਾ ਐਲ ਆਈ ਸੀ ਹਾਊਸਿੰਗ ਫਾਈਨਾਂਸ ਲਿਮਟਿਡ (ਐੱਲ ਆਈ ਸੀ ਐੱਚ ਐੱਫ ਐੱਲ) ਨਾਲ ਸਬੰਧਤ ਹੈ, ਜਿਸ ਵਿੱਚ ਕਥਿਤ 1,322 ਕਰੋੜ ਰੁਪਏ ਦੀ ਕਰਜ਼ਾ ਧੋਖਾਧੜੀ ਕੀਤੀ ਗਈ ਸੀ।ਅਧਿਕਾਰੀਆਂ ਮੁਤਾਬਕ, ਚੰਦਰਾ ਨੇ ਕਰਜ਼ਾ ਲੈਣ ਲਈ ਆਪਣੀ ਜਾਇਦਾਦ ਦੀ ਕੀਮਤ ਵਧਾ-ਚੜ੍ਹਾ ਕੇ ਪੇਸ਼ ਕੀਤੀ। ਈ ਡੀ ਨੇ ਸੀ ਬੀ ਆਈ ਵੱਲੋਂ ਦਰਜ ਐੱਫ ਆਈ ਆਰ ਦੇ ਆਧਾਰ ’ਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ ਐੱਮ ਐੱਲ ਏ) ਤਹਿਤ ਜਾਂਚ ਸ਼ੁਰੂ ਕੀਤੀ ਹੈ। ਐੱਲ ਆਈ ਸੀ ਐੱਚ ਐੱਫ ਐੱਲ ਦੀ ਸ਼ਿਕਾਇਤ ਮੁਤਾਬਕ, ਦੋ ਕੰਪਨੀਆਂ ਨੂੰ ਕੁੱਲ 980 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਗਿਆ। ਇਨ੍ਹਾਂ ਵਿੱਚ ਵਸੰਤ ਸਾਗਰ ਪ੍ਰਾਪਰਟੀਜ਼ ਨੂੰ 500 ਕਰੋੜ ਅਤੇ ਡਿਜੀਟਲ ਸਬਸਕ੍ਰਾਈਬਰ ਮੈਨੇਜਮੈਂਟ ਐਂਡ ਕੰਸਲਟੈਂਸੀ ਸਰਵਿਸਿਜ਼ ਨੂੰ 480 ਕਰੋੜ ਰੁਪਏ ਦਾ ਕਰਜ਼ਾ ਸ਼ਾਮਲ ਸੀ। ਦੋਵੇਂ ਕਰਜ਼ੇ ਬਾਅਦ ਵਿੱਚ ਡਿਫਾਲਟ ਹੋ ਗਏ, ਜਿਸ ਕਾਰਨ ਕਰਜ਼ਾ ਦੇਣ ਵਾਲੀ ਸੰਸਥਾ ਨੂੰ 1,322 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਸ਼ਿਕਾਇਤ ਅਨੁਸਾਰ, ਚੰਦਰਾ ਵੱਲੋਂ ਪੇਸ਼ ਜਾਇਦਾਦ ਸਰਟੀਫਿਕੇਟਾਂ ਵਿੱਚ ਉਸ ਦੀ ਜਾਇਦਾਦ 59,000 ਕਰੋੜ ਅਤੇ 40,562 ਕਰੋੜ ਰੁਪਏ ਦੱਸੀ ਗਈ ਸੀ; ਹਾਲਾਂਕਿ ਦੀਵਾਲੀਆ ਕਾਰਵਾਈ ਦੌਰਾਨ ਉਸ ਨੇ ਆਪਣੀ ਜਾਇਦਾਦ ਕਾਫ਼ੀ ਘੱਟ ਦੱਸੀ ਸੀ।

Advertisement

ਸੀ ਬੀ ਆਈ ਦੀ ਐੱਫ ਆਈ ਆਰ ਵਿੱਚ ਚੰਦਰਾ ਅਤੇ ਕਰਜ਼ਾ ਲੈਣ ਵਾਲੀਆਂ ਕੰਪਨੀਆਂ ’ਤੇ ਮਿਲੀਭੁਗਤ ਨਾਲ ਧੋਖਾਧੜੀ ਕਰਨ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਲਗਾਏ ਗਏ ਹਨ। ਇਸ ਮਾਮਲੇ ਵਿੱਚ ਸੁਭਾਸ਼ ਚੰਦਰਾ ਦਾ ਪੱਖ ਸਾਹਮਣੇ ਨਹੀਂ ਆਇਆ ਹੈ।

Advertisement

Advertisement
×