DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਨੀ ਲਾਂਡਰਿੰਗ ਕੇਸ: Jacqueline Fernandez ਅਤੇ ਸੁਕੇਸ਼ ਖ਼ਿਲਾਫ਼ ਦੋਸ਼ ਆਇਦ

ਵਧੀਕ ਸੈਸ਼ਨ ਜੱਜ ਨੇ ਕੁੱਲ 20 ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ; ਮੁਲਜ਼ਮਾਂ ਖ਼ਿਲਾਫ਼ ਪਹਿਲੀ ਨਜ਼ਰ ’ਚ ਲੋਡ਼ੀਂਦੇ ਸਬੂਤ ਹੋਣ ਦੀ ਗੱਲ ਕਹੀ

  • fb
  • twitter
  • whatsapp
  • whatsapp
featured-img featured-img
ਅਦਾਕਾਰਾ ਜੈਕਲਿਨ ਫਰਨਾਂਡੇਜ਼ ਪਟਿਆਲਾ ਹਾਊਸ ਅਦਾਲਤ ’ਚ ਪੇਸ਼ੀ ਲਈ ਪੁੱਜਦੀ ਹੋਈ। -ਫੋਟੋ: ਪੀਟੀਆਈ
Advertisement
ਦਿੱਲੀ ਦੀ ਅਦਾਲਤ ਨੇ ਅੱਜ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਅਦਾਕਾਰਾ ਜੈਕਲਿਨ ਫਰਨਾਂਡੇਜ਼ ਤੇ ਸੁਕੇਸ਼ ਚੰਦਰਸ਼ੇਖਰ ਅਤੇ 15 ਹੋਰਾਂ ਵਿਰੁੱਧ ਦੋਸ਼ ਆਇਦ ਕੀਤੇ।

ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਦੁਆਰਾ ਦਰਜ ਇੱਕ ਵੱਖਰੇ ਮਾਮਲੇ ਵਿੱਚ, ਅਦਾਲਤ ਨੇ ਚੰਦਰਸ਼ੇਖਰ ਅਤੇ 20 ਹੋਰਾਂ ਵਿਰੁੱਧ ਸਖ਼ਤ ਮਕੋਕਾ ਧਾਰਾਵਾਂ ਸਮੇਤ ਵੱਖ-ਵੱਖ ਅਪਰਾਧਾਂ ਲਈ ਦੋਸ਼ ਆਇਦ ਕੀਤੇ ਹਨ। ਚੰਦਰਸ਼ੇਖਰ, ਜੈਕਲਿਨ ਅਤੇ ਕਈ ਹੋਰਨਾਂ ਨੂੰ ਦੁਪਹਿਰ ਸਮੇਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਵਧੀਕ ਸੈਸ਼ਨ ਜੱਜ ਪ੍ਰਸ਼ਾਂਤ ਸ਼ਰਮਾ ਦੀ ਅਦਾਲਤ ਵਿੱਚ ਮੁਲਜ਼ਮਾਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ। ਦੋ ਵੱਖੋ-ਵੱਖਰੇ ਹੁਕਮਾਂ ਵਿੱਚ ਅਦਾਲਤ ਨੇ 30 ਮਈ ਨੂੰ ਦੋ ਕੇਸਾਂ ਵਿੱਚ ਦੋਸ਼ ਆਇਦ ਕਰਨ ਦਾ ਹੁਕਮ ਦਿੰਦਿਆਂ ਕਿਹਾ ਸੀ ਕਿ ਪਹਿਲੀ ਨਜ਼ਰ ਵਿੱਚ ਮੁਲਜ਼ਮਾਂ ਖਿਲਾਫ਼ ਕਾਫ਼ੀ ਸਬੂਤ ਹਨ। ਈ ਡੀ ਕੇਸ ਵਿੱਚ ਜੱਜ ਨੇ ਕਿਹਾ ਸੀ ਕਿ ਮੁਲਜ਼ਮਾਂ ਖਿਲਾਫ਼ ਮਨੀ ਲਾਂਡਰਿੰਗ ਐਕਟ ਦੀ ਧਾਰਾ 3 ਤਹਿਤ ਦੋਸ਼ ਤੈਅ ਕਰਨੇ ਚਾਹੀਦੇ ਹਨ ਜੋ ਪੀ ਐੱਮ ਐੱਲ ਏ ਐਕਟ ਦੀ ਧਾਰਾ 4 ਤਹਿਤ ਸ਼ਜਾਯੋਗ ਹਨ।

Advertisement

ਵਿਸ਼ੇਸ਼ ਸੈੱਲ ਅਤੇ ਬਾਅਦ ਵਿੱਚ ਆਰਥਿਕ ਅਪਰਾਧ ਸ਼ਾਖਾ ਵੱਲੋਂ ਕੀਤੀ ਜਾਂਚ ਮਾਮਲੇ ਵਿੱਚ ਜੱਜ ਨੇ ਚੰਦਰਸ਼ੇਖਰ ਖ਼ਿਲਾਫ਼ ਸਰਕਾਰੀ ਅਫਸਰ ਬਣ ਕੇ ਵਸੂਲੀ ਕਰਨ, ਧੋਖਾਧੜੀ, ਧਮਕੀ, ਅਪਰਾਧਕ ਸਾਜ਼ਿਸ਼ ਦੇ ਨਾਲ ਨਾਲ ਆਈ ਟੀ ਐਕਟ ਦੇ ਨੇਮਾਂ ਅਤੇ ਮਕੋਕਾ ਦੀਆਂ ਧਾਰਾਵਾਂ ਤਹਿਤ ਇਕ ਸੰਗਠਿਤ ਅਪਰਾਧ ਕਰਨ ਅਤੇ ਇਕ ਸੰਗਠਿਤ ਅਪਰਾਧਕ ਗਰੋਹ ਵੱਲੋਂ ਬੇਹਿਸਾਬੀ ਜਾਇਦਾਦ ਰੱਖਣ ਦੇ ਦੋਸ਼ ਆਇਦ ਕਰਨ ਦਾ ਹੁਕਮ ਦਿੱਤਾ ਸੀ। ਇਸ ਦੇ ਨਾਲ ਹੀ ਜੱਜ ਨੇ ਚੰਦਰਸ਼ੇਖਰ ਦੀ ਪਤਨੀ, ਲੀਨਾ ਪੌਲੋਸ, 17 ਹੋਰਾਂ ਖਿਲਾਫ਼ ਦੋਸ਼ ਆਇਦ ਕਰਨ ਦੀ ਹਦਾਇਤ ਕੀਤੀ ਸੀ। ਦਿੱਲੀ ਪੁਲੀਸ ਨੇ ਚੰਦਰਸ਼ੇਖਰ ਨੂੰ 2017 ਵਿੱਚ ਗ੍ਰਿਫ਼ਤਾਰ ਕੀਤਾ ਸੀ।

Advertisement

Advertisement
×