ਮੋਦੀ ਦਾ ਦੌਰਾ: ਫੱਟੜ ਜਵਾਨ ਕਈ ਦਿਨਾਂ ਤੋਂ ਚੰਡੀਗੜ੍ਹ ਤੇ ਦਿੱਲੀ ’ਚ ਦਾਖ਼ਲ

ਮੋਦੀ ਦਾ ਦੌਰਾ: ਫੱਟੜ ਜਵਾਨ ਕਈ ਦਿਨਾਂ ਤੋਂ ਚੰਡੀਗੜ੍ਹ ਤੇ ਦਿੱਲੀ ’ਚ ਦਾਖ਼ਲ

ਲੇਹ, 5 ਜੁਲਾਈ

ਲੰਘੇ ਮਹੀਨੇ ਐਲਏਸੀ ’ਤੇ ਗਲਵਾਨ ਵਾਦੀ ਵਿਚ ਚੀਨੀ ਫ਼ੌਜੀਆਂ ਨਾਲ ਹੋਏ ਹਿੰਸਕ ਟਕਰਾਅ ’ਚ ਗੰਭੀਰ ਜ਼ਖ਼ਮੀ ਭਾਰਤੀ ਜਵਾਨਾਂ ਨੂੰ ਵਿਸ਼ੇਸ਼ ਇਲਾਜ ਲਈ ਕਈ ਦਿਨ ਪਹਿਲਾਂ ਹੀ ਚੰਡੀਗੜ੍ਹ ਤੇ ਨਵੀਂ ਦਿੱਲੀ ਲਿਆਂਦਾ ਜਾ ਚੁੱਕਾ ਹੈ। ਵੇਰਵਿਆਂ ਮੁਤਾਬਕ ਸ਼ੁੱਕਰਵਾਰ ਪ੍ਰਧਾਨ ਨਰਿੰਦਰ ਮੋਦੀ ਦੇ ਦੌਰੇ ਤੋਂ 10 ਦਿਨ ਪਹਿਲਾਂ ਹੀ ਕਰੀਬ 40 ਭਾਰਤੀ ਫ਼ੌਜੀਆਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਇਨ੍ਹਾਂ ਦੋਵਾਂ ਸ਼ਹਿਰਾਂ ’ਚ ਇਲਾਜ ਲਈ ਲਿਆਂਦਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ 15 ਜੂਨ ਨੂੰ ਦੋਵਾਂ ਧਿਰਾਂ ਵਿਚਾਲੇ ਹੋਏ ਟਕਰਾਅ ’ਚ ਇਕ ਕਰਨਲ ਰੈਂਕ ਦੇ ਕਮਾਂਡਰ ਸਣੇ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਜਾਣਕਾਰੀ ਮੁਤਾਬਕ 70 ਜਵਾਨ ਫੱਟੜ ਵੀ ਹੋਏ ਸਨ। ਜ਼ਿਕਰਯੋਗ ਹੈ ਕਿ ਮੋਦੀ ਹੋਰਨਾਂ ਫ਼ੌਜੀ ਅਧਿਕਾਰੀਆਂ ਨਾਲ ਸ਼ੁੱਕਰਵਾਰ ਲੱਦਾਖ ਗਏ ਸਨ ਤੇ ਲੇਹ ਦੇ ਹਸਪਤਾਲ ’ਚ ਦਾਖ਼ਲ ਭਾਰਤੀ ਫ਼ੌਜ ਦੇ ਜਵਾਨਾਂ ਨਾਲ ਉਨ੍ਹਾਂ ਮੁਲਾਕਾਤ ਤੇ ਗੱਲਬਾਤ ਵੀ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਦਾ ਹਸਪਤਾਲ  ਦਾ ਇਹ ਦੌਰਾ ਉਸ ਵੇਲੇ ਵਿਵਾਦਾਂ ’ਚ ਘਿਰ ਗਿਆ ਜਦ ਟੀਵੀ ਮੀਡੀਆ ’ਤੇ ਪ੍ਰਸਾਰਿਤ ਫੁਟੇਜ ਵਿਚ ਕੋਈ ਵੀ ਜਵਾਨ ਜ਼ਖ਼ਮੀ ਨਹੀਂ ਜਾਪਿਆ। ਫ਼ੌਜੀ ਜਵਾਨਾਂ ਦੇ ਨਾ ਤਾਂ ਕੋਈ ਜ਼ਖ਼ਮ ਨਜ਼ਰ ਆਏ ਤੇ ਨਾ ਹੀ ਪੱਟੀਆਂ। ਸਿਰਫ਼ ਬਿਸਤਰਿਆਂ ਉਤੇ ਇਹ ਕਿਸੇ ਵੱਡੇ ਕਾਨਫ਼ਰੰਸ ਹਾਲ ਵਿਚ ਬੈਠੇ ਜਾਪ ਰਹੇ ਸਨ ਨਾ ਕਿ ਕਿਸੇ ਹਸਪਤਾਲ ਦੇ ਵਾਰਡ ’ਚ। ਇਸ ਤੋਂ ਬਾਅਦ ਮੋਦੀ ਦੇ ਆਲੋਚਕਾਂ ਤੇ ਵਿਰੋਧੀਆਂ ਵੱਲੋਂ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਹਸਪਤਾਲ ਦਾ ਦੌਰਾ ਤੈਅਸ਼ੁਦਾ-ਯੋਜਨਾਬੱਧ ‘ਸਿਆਸੀ ਡਰਾਮੇਬਾਜ਼ੀ’ ਸੀ। ਜਦਕਿ ਫ਼ੌਜ ਦੇ ਚੋਟੀ ਦੇ ਸੂਤਰਾਂ ਮੁਤਾਬਕ ਜ਼ਖ਼ਮੀ ਜਵਾਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਮਿਲੇ, ਹਲਕੀਆਂ ਸੱਟਾਂ-ਚੋਟਾਂ ਵਾਲੇ ਸਨ। ਸੂਤਰਾਂ ਮੁਤਾਬਕ ਗੰਭੀਰ ਜ਼ਖ਼ਮੀਆਂ ’ਚੋਂ ਜ਼ਿਆਦਾ ਦੇ ਸਿਰ ’ਚ ਸੱਟਾਂ ਲੱਗੀਆਂ ਹਨ। ਇਕ ਅਧਿਕਾਰੀ ਮੁਤਾਬਕ ਲੇਹ ਦਾਖ਼ਲ ਜਵਾਨ ਕਾਫ਼ੀ ਹੱਦ ਤੱਕ ਠੀਕ ਹੋ ਗਏ ਹਨ। ਫ਼ੌਜੀ ਸੂਤਰਾਂ ਨੇ ਕਿਹਾ ਕਿ ਗੰਭੀਰ ਜ਼ਖ਼ਮੀ ਵੀ ਠੀਕ ਹੋ ਰਹੇ ਹਨ। 

-ਆਈਏਐਨਐੱਸ    

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਸ਼ਹਿਰ

View All