ਮੋਦੀ ਅੱਜ ਕਰਨਗੇ ‘ਪਾਰਦਰਸ਼ੀ ਟੈਕਸ ਪ੍ਰਣਾਲੀ’ ਮੰਚ ਦੀ ਸ਼ੁਰੂਆਤ

ਮੋਦੀ ਅੱਜ ਕਰਨਗੇ ‘ਪਾਰਦਰਸ਼ੀ ਟੈਕਸ ਪ੍ਰਣਾਲੀ’ ਮੰਚ ਦੀ ਸ਼ੁਰੂਆਤ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੈਕਸ ਜਮ੍ਹਾਂ ਕਰਾਉਣ ਨੂੰ ਹੋਰ ਸੁਖਾਲਾ ਬਣਾਉਣ ਅਤੇ ਇਮਾਨਦਾਰੀ ਨਾਲ ਟੈਕਸ ਭਰਨ ਵਾਲੇ ਵਿਅਕਤੀਆਂ ਨੂੰ ਸਨਮਾਨਤ ਕਰਨ ਦੇ ਇਰਾਦੇ ਨਾਲ ਵੀਰਵਾਰ ਨੂੰ ਸਿੱਧੇ ਟੈਕਸ ਸੁਧਾਰਾਂ ਦੇ ਅਗਲੇ ਗੇੜ ਦੀ ਸ਼ੁਰੂਆਤ ਕਰਨਗੇ। ਸਰਕਾਰੀ ਬਿਆਨ ’ਚ ਕਿਹਾ ਗਿਆ,‘‘ਪ੍ਰਧਾਨ ਮੰਤਰੀ 13 ਅਗਸਤ ਨੂੰ ਵੀਡੀਓ ਕਾਨਫਰੰਸ ਜ਼ਰੀਏ ‘ਪਾਰਦਰਸ਼ੀ ਟੈਕਸੇਸ਼ਨ-ਇਮਾਨਦਾਰਾਂ ਦਾ ਸਨਮਾਨ’ ਪਲੇਟਫਾਰਮ ਲਾਂਚ ਕਰਨਗੇ।’’ ਹਾਲਾਂਕਿ ਬਿਆਨ ’ਚ ਸੁਧਾਰਾਂ ਬਾਰੇ ਕੁਝ ਨਹੀਂ ਕਿਹਾ ਗਿਆ ਹੈ ਪਰ ਇਸ ਮੁਹਿੰਮ ਦੀ ਸ਼ੁਰੂਆਤ ਨਾਲ ਪਿਛਲੇ ਛੇ ਸਾਲਾਂ ’ਚ ਸਿੱਧੇ ਟੈਕਸ ਸੁਧਾਰਾਂ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਹੋਰ ਅੱਗੇ ਲੈ ਕੇ ਜਾਣ ਦੀ ਉਮੀਦ ਹੈ। ਇਨ੍ਹਾਂ ਸੁਧਾਰਾਂ ’ਚ ਪਿਛਲੇ ਵਰ੍ਹੇ ਕਾਰਪੋਰੇਟ ਟੈਕਸ ਦੀ ਦਰ 30 ਤੋਂ ਘਟਾ ਕੇ 22 ਫ਼ੀਸਦੀ ਕਰਨਾ ਅਤੇ ਨਵੀਆਂ ਮੈਨੂੰਫੈਕਚਰਿੰਗ ਇਕਾਈਆਂ ਲਈ ਟੈਕਸ 15 ਫ਼ੀਸਦ ਕਰਨਾ ਅਤੇ ਲਾਭ-ਅੰਸ਼ ਵਿਤਰਣ ਟੈਕਸ ਹਟਾਉਣਾ ਆਦਿ ਸ਼ਾਮਲ ਹਨ। ਬਿਆਨ ’ਚ ਕਿਹਾ ਗਿਆ ਹੈ ਕਿ ਟੈਕਸ ਸੁਧਾਰਾਂ ਤਹਿਤ ਕਰ ਦੀਆਂ ਦਰਾਂ ’ਚ ਕਟੌਤੀ ਕਰਨ ਅਤੇ ਸਿੱਧੇ ਟੈਕਸ ਕਾਨੂੰਨਾਂ ਨੂੰ ਸਰਲ ਬਣਾਉਣ ’ਤੇ ਜ਼ੋਰ ਰਿਹਾ ਹੈ।
-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All