ਮੋਦੀ ਨੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ‘ਵੇਬੋ’ ਛੱਡਿਆ

ਮੋਦੀ ਨੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ‘ਵੇਬੋ’ ਛੱਡਿਆ

ਨਵੀਂ ਦਿੱਲੀ, 1 ਜੁਲਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ‘ਵੇਬੋ’ ਛੱਡ ਦਿੱਤਾ ਹੈ। ਭਾਜਪਾ ਦੇ ਜਨਰਲ ਸਕੱਤਰ (ਜਥੇਬੰਦਕ) ਬੀ.ਐੱਲ. ਸੰਤੋਸ਼ ਨੇ ਦੱਸਿਆ, ‘‘ਸਰਕਾਰ ਵਲੋਂ 59 ਚੀਨੀ ਐਪਸ ’ਤੇ ਪਾਬੰਦੀ ਲਾਊਣ ਦੇ ਫ਼ੈਸਲੇ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ‘ਵੇਬੋ’ ਵੀ ਛੱਡ ਦਿੱਤਾ ਹੈ। ਊਨ੍ਹਾਂ ਸਰਹੱਦ, ਵਿੱਤੀ ਫਰੰਟ ਅਤੇ ਹੁਣ ਨਿੱਜੀ ਤੌਰ ’ਤੇ ਵੀ ਮਜ਼ਬੂਤ ਸੁਨੇਹਾ ਦਿੱਤਾ ਹੈ।’’ ਸੂਤਰਾਂ ਅਨੁਸਾਰ ਭਾਰਤ ਵਲੋਂ 59 ਚੀਨੀ ਐਪਸ ’ਤੇ ਪਾਬੰਦੀ ਲਾੲੇ ਜਾਣ ਮੌਕੇ ਹੀ ਮੋਦੀ ਨੇ ਵੇਬੋ ਛੱਡਣ ਦਾ ਫ਼ੈਸਲਾ ਕਰ ਲਿਆ ਸੀ, ਪ੍ਰਧਾਨ ਮੰਤਰੀ ਨੇ ਵੇਬੋ ’ਤੇ 115 ਪੋਸਟਾਂ ਪਾਈਆਂ ਸਨ ਅਤੇ ਹਰੇਕ ਪੋਸਟ ਨੂੰ ਇੱਕ-ਇੱਕ ਕਰਕੇ ਮਿਟਾਇਆ ਗਿਆ। ਕਾਫੀ ਕੋਸ਼ਿਸ਼ਾਂ ਮਗਰੋਂ 113 ਪੋਸਟਾਂ ਹੀ ਮਿਟਾਈਆਂ ਜਾ ਸਕੀਆਂ। ਮੋਦੀ ਦੀਆਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਤਸਵੀਰਾਂ ਵਾਲੀਆਂ ਦੋ ਪੋਸਟਾਂ ਨੂੰ ਮਿਟਾਇਅਾ ਨਹੀਂ ਜਾ ਸਕਿਆ ਕਿਉਂਕਿ ਵੇਬੋ ’ਤੇ ਅਜਿਹੀਆਂ ਤਸਵੀਰਾਂ ਮਿਟਾਊਣੀਆਂ ਬਹੁਤ ਮੁਸ਼ਕਿਲ ਹਨ, ਜਿਨ੍ਹਾਂ ਵਿੱਚ ਸ਼ੀ ਦੀਆਂ ਤਸਵੀਰਾਂ ਹੋਣ।
-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All