ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰੰਪ ਤੋਂ ਡਰਦੇ ਤੇ ਕੁਝ ਚੋਣਵੇਂ ਸਨਅਤਕਾਰਾਂ ਦੇ ਕੰਟਰੋਲ ’ਚ ਹਨ ਮੋਦੀ: ਰਾਹੁਲ 

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਸਿਰਫ਼ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੋਲੋਂ ਡਰਦੇ ਹਨ ਬਲਕਿ ਕੁਝ ਚੋਣਵੇਂ ਸਨਅਤਕਾਰ ਵੀ ਉਨ੍ਹਾਂ ਨੂੰ ਆਪਣੇ ਇਸ਼ਾਰਿਆਂ ’ਤੇ ਨਚਾਉਂਦੇ ਹਨ।   LIVE: Public Meeting | Begusarai, Bihar...
Advertisement

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਸਿਰਫ਼ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੋਲੋਂ ਡਰਦੇ ਹਨ ਬਲਕਿ ਕੁਝ ਚੋਣਵੇਂ ਸਨਅਤਕਾਰ ਵੀ ਉਨ੍ਹਾਂ ਨੂੰ ਆਪਣੇ ਇਸ਼ਾਰਿਆਂ ’ਤੇ ਨਚਾਉਂਦੇ ਹਨ।

 

Advertisement

ਇਥੇ ਬੇਗੂਸਰਾਏ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੋਟਾਂ ਲਈ ਕੁਝ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਯੋਗਾ ਕਰਨ ਲਈ ਕਹੋ ਤਾਂ ਉਹ ਕੁਝ ਆਸਨ ਕਰਨਗੇ। ਗਾਂਧੀ ਨੇ ਕਿਹਾ ਕਿ ਬਿਹਾਰ ਚੋਣਾਂ ਮਗਰੋਂ ਜੇਕਰ ਵਿਰੋਧੀ ਧਿਰਾਂ ਦੀ ਅਗਵਾਈ ਵਾਲਾ ਮਹਾਗੱਠਬੰਧਨ ਸੂਬੇ ਵਿਚ ਸਰਕਾਰ ਬਣਾਉਂਦਾ ਹੈ ਤਾਂ ਇਹ ਕਿਸੇ ਇਕ ਵਿਸ਼ੇਸ਼ ਜਾਤ ਜਾਂ ਵਰਗ ਲਈ ਨਹੀਂ ਬਲਕਿ ਸਾਰਿਆਂ ਲਈ ਸਰਕਾਰ ਹੋਵੇਗੀ। ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੌਜਵਾਨਾਂ ਨੂੰ ਰੀਲਾਂ ਦੇਖਣ ਲਈ ਆਖ ਰਹੇ ਹਨ ਤਾਂ ਕਿ ਉਨ੍ਹਾਂ ਦਾ ਧਿਆਨ ਭਟਕੇ ਤੇ ਉਹ ਬੇਰੁਜ਼ਗਾਰੀ ਨੂੰ ਲੈ ਕੇ ਕੋਈ ਸਵਾਲ ਨਾ ਕਰ ਸਕਣ।

Advertisement
Tags :
Bihar pollsPM ModiRahul Gandhi Begusarai Rallyਅਮਰੀਕੀ ਰਾਸ਼ਅਰਪਤੀਡੋਨਲਡ ਟਰੰਪਪੰਜਾਬੀ ਖ਼ਬਰਾਂਪ੍ਰਧਾਨ ਮੰਤਰੀ ਮੋਦੀਬਿਹਾਰ ਚੋਣਾਂਬਿਹਾਰ ਚੋਣਾਂ 2025ਬੇਗੂਸਰਾਏਰਾਹੁਲ ਗਾਂਧੀ ਬਿਹਾਰ ਰੈਲੀ
Show comments