ਟਰੰਪ ਤੋਂ ਡਰਦੇ ਤੇ ਕੁਝ ਚੋਣਵੇਂ ਸਨਅਤਕਾਰਾਂ ਦੇ ਕੰਟਰੋਲ ’ਚ ਹਨ ਮੋਦੀ: ਰਾਹੁਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਸਿਰਫ਼ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੋਲੋਂ ਡਰਦੇ ਹਨ ਬਲਕਿ ਕੁਝ ਚੋਣਵੇਂ ਸਨਅਤਕਾਰ ਵੀ ਉਨ੍ਹਾਂ ਨੂੰ ਆਪਣੇ ਇਸ਼ਾਰਿਆਂ ’ਤੇ ਨਚਾਉਂਦੇ ਹਨ। LIVE: Public Meeting | Begusarai, Bihar...
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਸਿਰਫ਼ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੋਲੋਂ ਡਰਦੇ ਹਨ ਬਲਕਿ ਕੁਝ ਚੋਣਵੇਂ ਸਨਅਤਕਾਰ ਵੀ ਉਨ੍ਹਾਂ ਨੂੰ ਆਪਣੇ ਇਸ਼ਾਰਿਆਂ ’ਤੇ ਨਚਾਉਂਦੇ ਹਨ।
LIVE: Public Meeting | Begusarai, Bihar https://t.co/Lawk5rQjPw
— Rahul Gandhi (@RahulGandhi) November 2, 2025
ਇਥੇ ਬੇਗੂਸਰਾਏ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੋਟਾਂ ਲਈ ਕੁਝ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਯੋਗਾ ਕਰਨ ਲਈ ਕਹੋ ਤਾਂ ਉਹ ਕੁਝ ਆਸਨ ਕਰਨਗੇ। ਗਾਂਧੀ ਨੇ ਕਿਹਾ ਕਿ ਬਿਹਾਰ ਚੋਣਾਂ ਮਗਰੋਂ ਜੇਕਰ ਵਿਰੋਧੀ ਧਿਰਾਂ ਦੀ ਅਗਵਾਈ ਵਾਲਾ ਮਹਾਗੱਠਬੰਧਨ ਸੂਬੇ ਵਿਚ ਸਰਕਾਰ ਬਣਾਉਂਦਾ ਹੈ ਤਾਂ ਇਹ ਕਿਸੇ ਇਕ ਵਿਸ਼ੇਸ਼ ਜਾਤ ਜਾਂ ਵਰਗ ਲਈ ਨਹੀਂ ਬਲਕਿ ਸਾਰਿਆਂ ਲਈ ਸਰਕਾਰ ਹੋਵੇਗੀ। ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੌਜਵਾਨਾਂ ਨੂੰ ਰੀਲਾਂ ਦੇਖਣ ਲਈ ਆਖ ਰਹੇ ਹਨ ਤਾਂ ਕਿ ਉਨ੍ਹਾਂ ਦਾ ਧਿਆਨ ਭਟਕੇ ਤੇ ਉਹ ਬੇਰੁਜ਼ਗਾਰੀ ਨੂੰ ਲੈ ਕੇ ਕੋਈ ਸਵਾਲ ਨਾ ਕਰ ਸਕਣ।

