DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੋਦੀ ਤੇ ਵਿਜਯਨ ਦੀ ‘ਰਾਜਿਆਂ’ ਵਾਲੀ ਮਾਨਸਿਕਤਾ: ਰਾਹੁਲ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕੇਰਲਾ ਦੇ ਤ੍ਰਿਸੂਰ ਅਤੇ ਪਲੱਕੜ ਜ਼ਿਲ੍ਹਿਆਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪਿਨਾਰਈ ਵਿਜਯਨ ’ਤੇ ਸਿਆਸੀ ਹਮਲੇ ਕੀਤੇ। ਉਨ੍ਹਾਂ ਦੋਵਾਂ ਆਗੂਆਂ ਨੂੰ ‘ਹੰਕਾਰੀ’ ਦੱਸਦਿਆਂ ਕਿਹਾ ਕਿ ਉਨ੍ਹਾਂ...

  • fb
  • twitter
  • whatsapp
  • whatsapp
featured-img featured-img
ਕੇਰਲਾ ਵਿੱਚ ਬੇਕਰੀ ’ਤੇ ਨੌਜਵਾਨਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਆਗੂ ਰਾਹੁਲ ਗਾਂਧੀ। -ਫੋਟੋ: ਪੀਟੀਆਈ
Advertisement

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕੇਰਲਾ ਦੇ ਤ੍ਰਿਸੂਰ ਅਤੇ ਪਲੱਕੜ ਜ਼ਿਲ੍ਹਿਆਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪਿਨਾਰਈ ਵਿਜਯਨ ’ਤੇ ਸਿਆਸੀ ਹਮਲੇ ਕੀਤੇ। ਉਨ੍ਹਾਂ ਦੋਵਾਂ ਆਗੂਆਂ ਨੂੰ ‘ਹੰਕਾਰੀ’ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਮਾਨਸਿਕਤਾ ਲੋਕਾਂ ਦੀ ਸੇਵਾ ਕਰਨ ਦੀ ਬਜਾਏ ‘ਰਾਜੇ’ ਵਾਂਗ ਹਕੂਮਤ ਕਰਨ ਵਾਲੀ ਹੈ। ਰਾਹੁਲ ਨੇ ਦਾਅਵਾ ਕੀਤਾ ਕਿ 9 ਅਪਰੈਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਯੂ ਡੀ ਐੱਫ ਦਾ ਮੁਕਾਬਲਾ ਐੱਲ ਡੀ ਐੱਫ ਅਤੇ ਭਾਜਪਾ ਦੇ ਗੱਠਜੋੜ ਨਾਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਤੇ ਖੱਬੇ ਪੱਖੀ ਮੋਰਚੇ ਵਿਚਾਲੇ ਅੰਦਰੂਨੀ ਸਾਂਝ ਹੈ। ਉਨ੍ਹਾਂ ਸਵਾਲ ਕੀਤਾ ਕਿ ਜਿੱਥੇ ਭਾਜਪਾ ਵਿਰੋਧੀ ਆਗੂਆਂ ’ਤੇ ਈ ਡੀ ਅਤੇ ਸੀ ਬੀ ਆਈ ਦੀਆਂ ਕਾਰਵਾਈਆਂ ਹੁੰਦੀਆਂ ਹਨ, ਉੱਥੇ ਕੇਰਲਾ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਵਿਰੁੱਧ ਕੋਈ ਜਾਂਚ ਕਿਉਂ ਨਹੀਂ ਹੋ ਰਹੀ? ਉਨ੍ਹਾਂ ਕਿਹਾ ਕਿ ਮੋਦੀ ਕੇਰਲਾ ਵਿੱਚ ਸਬਰੀਮਾਲਾ ਸੋਨਾ ਚੋਰੀ ਵਰਗੇ ਮੁੱਦਿਆਂ ’ਤੇ ਚੁੱਪ ਰਹਿ ਕੇ ਮੁੱਖ ਮੰਤਰੀ ਨੂੰ ਬਚਾ ਰਹੇ ਹਨ।

ਮੁੱਖ ਮੰਤਰੀ ਦੇ ‘ਹੋਰ ਕੌਣ?’ ਵਾਲੇ ਬਿਆਨ ਦੀ ਆਲੋਚਨਾ ਕਰਦਿਆਂ ਰਾਹੁਲ ਨੇ ਇਸ ਨੂੰ ਲੋਕਾਂ ਦਾ ਅਪਮਾਨ ਅਤੇ ਹੰਕਾਰ ਦੀ ਸਿਖਰ ਦੱਸਿਆ। ਉਨ੍ਹਾਂ ਕੇਰਲਾ ਦੇ ਪੁਰਾਣੇ ਕਾਂਗਰਸੀ ਆਗੂਆਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਅਸਲ ਲੀਡਰਸ਼ਿਪ ਨਿਮਰਤਾ ਵਿੱਚ ਹੁੰਦੀ ਹੈ।

Advertisement

ਮੋਦੀ ਨੇ ਦੇਸ਼ ਦੇ ਹਿੱਤਾਂ ਨਾਲ ਸਮਝੌਤਾ ਕੀਤਾ: ਪ੍ਰਿਯੰਕਾ

ਮਲੱਪੁਰਮ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਹੈ। ਵਾਇਨਾਡ ਤੋਂ ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਪੱਛਮੀ ਏਸ਼ੀਆ ਦੇ ਸੰਕਟ ਦੌਰਾਨ ਲੱਖਾਂ ਭਾਰਤੀਆਂ, ਖ਼ਾਸਕਰ ਕੇਰਲਾ ਵਾਸੀਆਂ ਦੀ ਸੁਰੱਖਿਆ ਲਈ ਕੋਈ ਯੋਜਨਾ ਨਹੀਂ ਬਣਾਈ ਗਈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਮਰੀਕਾ ਅਤੇ ਇਜ਼ਰਾਈਲ ਦੇ ਦਬਾਅ ਹੇਠ ਕੰਮ ਕਰ ਰਹੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ‘ਸੱਤਾ ਦੇ ਭੁੱਖੇ’ ਅਤੇ ‘ਡਰਪੋਕ’ ਆਗੂ ਕਰਾਰ ਦਿੱਤਾ।

Advertisement
Advertisement
×