DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

MLC Election Results: ਮਹਾਰਾਸ਼ਟਰ ਵਿਧਾਨ ਪਰਿਸ਼ਦ ਚੋਣਾਂ: ਨਾਸਿਕ ਵਿੱਚ ਬਾਗ਼ੀ ਉਮੀਦਵਾਰ ਜੇਤੂ; ਨਾਂਦੇੜ ਤੇ ਔਰੰਗਾਬਾਦ ਵਿੱਚ ਭਾਜਪਾ ਅੱਗੇ

ਮਹਾ ਵਿਕਾਸ ਅਘਾਡ਼ੀ ਨੇ ਸੱਤਾਧਾਰੀ ਗੱਠਜੋਡ਼ ’ਤੇ ਪੈਸੇ ਅਤੇ ਦਬਾਅ ਵਰਤਣ ਦਾ ਦੋਸ਼ ਲਾਇਆ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਮਹਾਰਾਸ਼ਟਰ ਵਿਧਾਨ ਪਰਿਸ਼ਦ ਦੀਆਂ ਸਥਾਨਕ ਚੋਣਾਂ ਵਿੱਚ ਭਾਜਪਾ ਦੇ ਬਾਗ਼ੀ ਉਮੀਦਵਾਰ ਗੋਕੁਲ ਗੀਤੇ ਨੇ ਨਾਸਿਕ ਤੋਂ ਜਿੱਤ ਦਰਜ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਸ ਨੇ ਸ਼ਿਵ ਸੈਨਾ ਦੇ ਉਮੀਦਵਾਰ ਨਰੇਂਦਰ ਦਰਾੜੇ ਨੂੰ 109 ਵੋਟਾਂ ਨਾਲ ਹਰਾਇਆ। ਗੀਤੇ ਨੂੰ 357 ਅਤੇ ਦਰਾਡੇ ਨੂੰ 248 ਵੋਟਾਂ ਮਿਲੀਆਂ।

ਇਸ ਦੌਰਾਨ ਨਾਂਦੇੜ, ਔਰੰਗਾਬਾਦ-ਜਾਲਨਾ ਅਤੇ ਉਸਮਾਨਾਬਾਦ-ਲਾਤੂਰ-ਬੀੜ ਹਲਕਿਆਂ ਵਿੱਚ ਭਾਜਪਾ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਨਾਂਦੇੜ ਵਿੱਚ ਅਮਰਨਾਥ ਰਾਜੂਰਕਰ ਨੇ ਸ਼ਿਵ ਸੈਨਾ (ਯੂ ਬੀ ਟੀ) ਦੇ ਕਰੁਸ਼ਨਾ ਪਾਟਿਲ ਅਸਤੀਕਰ ਨੂੰ 255 ਵੋਟਾਂ ਨਾਲ ਹਰਾਇਆ। ਰਾਜੁੂਰਕਰ ਨੂੰ 339 ਅਤੇ ਅਸ਼ਤੀਕਰ ਨੂੰ 84 ਵੋਟਾਂ ਮਿਲੀਆਂ।

Advertisement

ਔਰੰਗਾਬਾਦ-ਜਾਲਨਾ ਹਲਕੇ ਵਿੱਚ ਸੁਹਾਸ ਸ਼੍ਰੀਸੰਤ ਨੇ 455 ਪਹਿਲੇ ਦਰਜੇ ਦੀਆਂ ਵੋਟਾਂ ਨਾਲ ਜਿੱਤ ਦਰਜ ਕੀਤੀ, ਜਦਕਿ ਉਸਮਾਨਾਬਾਦ-ਲਾਤੂਰ-ਬੀੜ ਹਲਕੇ ਤੋਂ ਬਾਸਵਰਾਜ ਪਾਟਿਲ ਨੇ 844 ਵੋਟਾਂ ਨਾਲ ਕਾਂਗਰਸ ਦੇ ਮਹੇਸ਼ ਦੇਸ਼ਮੁੱਖ ਨੂੰ ਹਰਾਇਆ।

Advertisement

ਸ਼ਿਵਸੈਨਾ ਉਮੀਦਵਾਰ ਸਈਦ ਖ਼ਾਨ ਨੇ ਪਰਭਣੀ-ਹਿੰਗੋਲੀ ਦੇ ਆਪਣੇ ਵਿਰੋਧੀ ਨਵਾਂਦਰ ਨੂੰ 83 ਵੋਟਾਂ ਨਾਲ ਹਰਾਇਆ ਉਨ੍ਹਾਂ ਨੂੰ 242 ਵੋਟਾਂ ਮਿਲੀਆਂ। ਚੋਣ ਨਤੀਜਿਆਂ ਨੂੰ ਮਹਾਰਾਸ਼ਟਰ ਦੀ ਸਿਆਸਤ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਚੋਣਾਂ ਲਈ 17 ਸੀਟਾਂ ਨੋਟੀਫਾਈ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚ ਇਕ ਉਪਚੋਣ ਵੀ ਸ਼ਾਮਲ ਸੀ ਪਰ ਸਿਰਫ 11 ਸੀਟਾਂ ’ਤੇ ਵੋਟਿੰਗ ਹੋਈ ਕਿਉਂਕਿ ਮਹਾਯੁਤੀ ਗੱਠਜੋੜ ਨੇ ਛੇ ਸੀਟਾਂ ਪਹਿਲਾਂ ਹੀ ਬਿਨਾਂ ਕਿਸੇ ਵਿਰੋਧ ਦੇ ਜਿਤ ਲਈਆਂ ਸਨ। ਵਿਰੋਧੀ ਮਹਾ ਵਿਕਾਸ ਅਘਾੜੀ (ਐੱਮ ਵੀ ਏ) ਨੇ ਦੋਸ਼ ਲਗਾਇਆ ਹੈ ਕਿ ਸੱਤਾਧਾਰੀ ਗਠਜੋੜ ਨੇ ਪੈਸੇ ਅਤੇ ਦਬਾਅ ਦੀ ਵਰਤੋਂ ਕਰਕੇ ਵਿਰੋਧੀ ਉਮੀਦਵਾਰਾਂ ਨੂੰ ਨਾਮ ਵਾਪਸ ਲੈਣ ਲਈ ਮਜਬੂਰ ਕੀਤਾ।

Advertisement
×