DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

TMC ਬਾਗ਼ੀਆਂ ਨਾਲ ਰਲਿਆ ਵਿਧਾਇਕ ਮਿਤਰਾ ਤ੍ਰਿਣਮੂਲ ਦੇ ਮੁਜ਼ਾਹਰੇ ’ਚ ਸ਼ਾਮਲ

ਘੋਸ਼ ਵੱਲੋਂ ਮਿਤਰਾ ਦਾ ਸਵਾਗਤ

  • fb
  • twitter
  • whatsapp
  • whatsapp
Advertisement

ਤ੍ਰਿਣਮੂੁਲ ਕਾਂਗਰਸ ਦੇ ਵਿਧਾਇਕ ਮਦਨ ਮਿਤਰਾ ਪਾਰਟੀ ਦੇ ਬਾਗ਼ੀ ਧੜੇ ਵਿੱਚ ਸ਼ਾਮਲ ਹੋਣ ਦੇ ਦੋ ਦਿਨ ਬਾਅਦ ਅੱਜ ਅਚਾਨਕ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਾਲੇ ਧੜੇ ਦੇ ਵਿਧਾਇਕਾਂ ਵੱਲੋਂ ਕੀਤੇ ਗਏ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋਏ। ਵਿਧਾਇਕ ਦੇ ਇਸ ਕਦਮ ਤੋਂ ਵਿਰੋਧੀ ਖੇਮੇ ਵਿੱਚ ਵਧਦੀ ਅੰਦਰੂਨੀ ਖਿੱਚੋਤਾਣ ਦੇ ਸੰਕੇਤ ਮਿਲਦੇ ਹਨ। ਕਮਰਹੱਟੀ ਦੇ ਵਿਧਾਇਕ ਮਿਤਰਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਰਿਤਬਰਤ ਬੈਨਰਜੀ ਦੀ ਅਗਵਾਈ ਵਾਲੇ ਧੜੇ ਨਾਲ ਹਨ ਪਰ ਨਾਲ ਹੀ ਕਿਹਾ ਸੀ ਕਿ ਉਨ੍ਹਾਂ ਨੇ ਤ੍ਰਿਣਮੂਲ ਨਹੀਂ ਛੱਡੀ। ਇਸ ਮਗਰੋਂ ਉਹ ਮਮਤਾ ਬੈਨਰਜੀ ਦੇ ਸਮਰਥਨ ਵਾਲੇ ਕਾਲੀਘਾਟ ਧੜੇ ਦੇ ਉਸ ਧਰਨੇ ਵਿੱਚ ਸ਼ਾਮਲ ਹੋਏ, ਜੋ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਦੀ ਹਮਾਇਤ ਵਿੱਚ ਕੀਤਾ ਗਿਆ। ਇਸ ਦੌਰਾਨ ਕੁਨਾਲ ਘੋਸ਼ ਨੇ ਮਿਤਰਾ ਦਾ ਸਵਾਗਤ ਕਰਦਿਆਂ ਮਜ਼ਾਹੀਆ ਲਹਿਜ਼ੇ ’ਚ ਕਿਹਾ ਕਿ ਭਾਵੇਂ ਸੀਨੀਅਰ ਵਿਧਾਇਕ ਵਿਰੋਧੀ ਖੇਮੇ ਵਿੱਚ ਚਲੇ ਗਏ ਹਨ ਪਰ ਉਨ੍ਹਾਂ ਦਾ ਦਿਲ ਹੁਣ ਵੀ ਇੱਥੇ ਹੈ। ਉਨ੍ਹਾਂ ਈ ਡੀ ਵੱਲੋਂ ਨੋਟਿਸ ਭੇਜਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿਆਸੀ ਵਿਰੋਧੀਆਂ ’ਤੇ ਦਬਾਅ ਬਣਾਉਣ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ।

Advertisement
Advertisement
×