ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਰਤ ’ਚ ਬਹੁਗਿਣਤੀ ਹਿੰਦੂਆਂ ਸਦਕਾ ਘੱਟ ਗਿਣਤੀਆਂ ਕੋਲ ਪੂਰੀ ਆਜ਼ਾਦੀ: ਰਿਜਿਜੂ

ਭਾਰਤ ਨੂੰ ਘੱਟਗਿਣਤੀਆਂ ਲਈ ਸਭ ਤੋਂ ਵੱਧ ਸੁਰੱਖਿਆ ਜਗ੍ਹਾ ਕਰਾਰ ਦਿੱਤਾ
Advertisement

ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਹੈ ਕਿ ਬਹੁਗਿਣਤੀ ਹਿੰਦੂਆਂ ਕਰ ਕੇ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਪੂਰੀ ਆਜ਼ਾਦੀ ਅਤੇ ਸੁਰੱਖਿਆ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਘੱਟ ਗਿਣਤੀਆਂ ਲਈ ਸਭ ਤੋਂ ਵੱਧ ਸੁਰੱਖਿਅਤ ਥਾਂ ਹੈ।

ਇੰਟਰਵਿਊ ਵਿੱਚ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਇਕ ਵੀ ਮਾਮਲਾ ਨਹੀਂ ਮਿਲਿਆ ਹੈ ਜਿੱਥੇ ਘੱਟ ਗਿਣਤੀ ਭਾਈਚਾਰੇ ਦਾ ਕੋਈ ਮੈਂਬਰ ਦੇਸ਼ ਵਿੱਚ ਕਿਸੇ ਵੀ ਚੀਜ਼ ਤੋਂ ਵਾਂਝਾ ਹੋਣ ਕਾਰਨ ਭਾਰਤ ਤੋਂ ਹਿਜਰਤ ਕਰਨ ਦੀ ਇੱਛਾ ਰੱਖਦਾ ਹੋਵੇ। ਉਨ੍ਹਾਂ ‘ਕਾਂਗਰਸ ਦਾ ਸਮਰਥਨ ਪ੍ਰਾਪਤ ਖੱਬੇ ਪੱਖੀ ਢਾਂਚੇ’ ਉੱਤੇ ਦੋਸ਼ ਲਗਾਇਆ ਕਿ ਉਹ ਲਗਾਤਾਰ ਇਹ ਚਰਚਾ ਕਰਨ ਵਿੱਚ ਰੁੱਝੇ ਹੋਏ ਹਨ ਕਿ ਘੱਟ ਗਿਣਤੀਆਂ ’ਤੇ ‘ਭਾਰਤ ਵਿੱਚ ਤਸ਼ੱਦਦ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀ ਕੁੱਟ-ਕੁੱਟ ਕੇ ਹੱਤਿਆ ਕੀਤਾ ਜਾ ਰਹੀ ਹੈ ਅਤੇ ਉਹ ਸੁਰੱਖਿਅਤ ਨਹੀਂ ਹਨ।’’

Advertisement

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬਿਰਤਾਂਤ ਦੇਸ਼ ਦੇ ਹਿੱਤ ਵਿੱਚ ਨਹੀਂ ਹਨ। ਉਨ੍ਹਾਂ ਤੋਂ ਪਹਿਲਾਂ ਰਹੇ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਦੇ ਉਸ ਬਿਆਨ ਬਾਰੇ ਪੁੱਛਣ ’ਤੇ ਜਿਸ ਵਿੱਚ ਉਨ੍ਹਾਂ ਨੇ ਮੰਤਰੀ ਰਹਿੰਦੇ ਹੋਏ ਕਿਹਾ ਸੀ ਕਿ ਭਾਰਤ ਘੱਟ ਗਿਣਤੀਆਂ ਲਈ ਸਵਰਗ ਹੈ, ਰਿਜਿਜੂ ਨੇ ਕਿਹਾ ਕਿ ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਲੋਕ ਕਾਨੂੰਨ ਦੀ ਪਾਲਣਾ ਕਰਦੇ ਹਨ। ਰਿਜਿਜੂ ਨੇ ਕਿਹਾ, ‘‘ਹੁਣ ਇਹ ਕਹਿਣ ਤੋਂ ਬਾਅਦ, ਮੈਂ ਸਪੱਸ਼ਟ ਤੌਰ ’ਤੇ ਕਹਿ ਸਕਦਾ ਹਾਂ ਕਿ ਜੋ ਕੁਝ ਬਹੁਗਿਣਤੀ ਭਾਈਚਾਰੇ ਨੂੰ ਮਿਲਦਾ ਹੈ, ਘੱਟ ਗਿਣਤੀਆਂ ਨੂੰ ਵੀ ਮਿਲਦਾ ਹੈ ਪਰ ਕੁਝ ਚੀਜ਼ਾਂ ਅਜਿਹੀਆਂ ਹਨ ਜੋ ਘੱਟ ਗਿਣਤੀਆਂ ਨੂੰ ਤਾਂ ਮਿਲਦੀਆਂ ਹਨ ਪਰ ਬਹੁਗਿਣਤੀਆਂ ਨੂੰ ਨਹੀਂ ਮਿਲਦੀਆਂ।’’

Advertisement