DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ministry of Defence ਜੰਗੀ ਬੇੜੇ ਖਰੀਦਣ ਲਈ 53,866 ਕਰੋੜ ਦੇ ਸਮਝੌਤੇ ਸਹੀਬੰਦ

ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ ਬੇਡ਼ੇ; ਜਲ ਸੈਨਾ ਦੀ ਤਾਕਤ ’ਚ ਹੋਵੇਗਾ ਇਜ਼ਾਫਾ; ਮੁਲਕ ’ਚ ਹੋਵੇਗਾ ਨਿਰਮਾਣ

  • fb
  • twitter
  • whatsapp
  • whatsapp
Advertisement
ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਦੀ ਸਮੁੰਦਰੀ ਤਾਕਤ ਵਧਾਉਣ ਲਈ 53,866 ਕਰੋੜ ਰੁਪਏ ਦੇ ਸਮਝੌਤੇ ਸਹੀਬੰਦ ਕੀਤੇ ਹਨ। ਇਨ੍ਹਾਂ ਤਹਿਤ ਜਲ ਸੈਨਾ ਲਈ ਅਗਲੀ ਪੀੜ੍ਹੀ ਦੇ ਅੱਠ ਜੰਗੀ ਬੇੜੇ ਤਿਆਰ ਕੀਤੇ ਜਾਣਗੇ। ਹਿੰਦ ਮਹਾਸਾਗਰ ਖੇਤਰ ਵਿੱਚ ਚੀਨ ਦੀ ਵਧਦੀ ਸਰਗਰਮੀ ਦੇ ਮੱਦੇਨਜ਼ਰ ਇਹ ਕਦਮ ਅਹਿਮ ਮੰਨਿਆ ਜਾ ਰਿਹਾ ਹੈ।ਇਹ ਸਮਝੌਤੇ ਦੋ ਸਰਕਾਰੀ ਜਹਾਜ਼ ਨਿਰਮਾਣ ਕੰਪਨੀਆਂ ਗਾਰਡਨ ਰੀਚ ਸ਼ਿਪਬਿਲਡਰਜ਼ ਐਂਡ ਇੰਜੀਨੀਅਰਜ਼ ਲਿਮਟਿਡ (ਜੀ ਆਰ ਐੱਸ ਈ) ਅਤੇ ਗੋਆ ਸ਼ਿਪਯਾਰਡ ਲਿਮਟਿਡ (ਜੀ ਐੱਸ ਐੱਲ) ਨਾਲ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਪੰਜ ਜੰਗੀ ਬੇੜੇ ਜਹਾਜ਼ (ਜੀ ਆਰ ਐੱਸ ਈ) ਅਤੇ ਤਿੰਨ ਜੀ ਐੱਸ ਐੱਲ ਵੱਲੋਂ ਤਿਆਰ ਕੀਤੇ ਜਾਣਗੇ। ਰੱਖਿਆ ਮੰਤਰਾਲੇ ਅਨੁਸਾਰ ਇਨ੍ਹਾਂ ਜਹਾਜ਼ਾਂ ਵਿੱਚ ਆਧੁਨਿਕ ਮਿਜ਼ਾਈਲਾਂ, ਹਥਿਆਰ ਅਤੇ ਸੈਂਸਰ ਪ੍ਰਣਾਲੀਆਂ ਲੱਗੀਆਂ ਹੋਣਗੀਆਂ, ਜਿਸ ਨਾਲ ਇਹ ਹਵਾ, ਸਮੁੰਦਰ ਦੀ ਸਤ੍ਵਾ ਅਤੇ ਪਾਣੀ ਹੇਠਾਂ- ਤਿੰਨੇ ਖੇਤਰਾਂ ਵਿੱਚ ਦਰਪੇਸ਼ ਖਤਰਿਆਂ ਨਾਲ ਨਜਿੱਠਣ ਦੇ ਸਮਰੱਥ ਹੋਣਗੇ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਦੇਸ਼ ਦੇ ਜਹਾਜ਼ ਨਿਰਮਾਣ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਨਾਲ ਅਗਲੇ 10 ਸਾਲਾਂ ਦੌਰਾਨ ਸ਼ਿਪਯਾਰਡਾਂ ਵਿੱਚ ਲਗਪਗ 72 ਲੱਖ ਅਤੇ ਸਹਾਇਕ ਉਦਯੋਗਾਂ ਤੇ ਐੱਮ ਐੱਸ ਐੱਮ ਈ ਖੇਤਰ ਵਿੱਚ 460 ਲੱਖ ਮਨੁੱਖੀ ਕਾਰਜ-ਦਿਨਾਂ ਦੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਪ੍ਰਾਜੈਕਟ ਸਵਦੇਸ਼ੀ ਜੰਗੀ ਜਹਾਜ਼ਾਂ ਦੇ ਡਿਜ਼ਾਈਨ ਅਤੇ ਨਿਰਮਾਣ ਸਮਰੱਥਾ ਵਿੱਚ ਮੀਲ ਦਾ ਪੱਥਰ ਹੈ। ਇਹ ਅਜਿਹਾ ਪਹਿਲਾ ਪ੍ਰਾਜੈਕਟ ਹੈ ਜਿਸ ਵਿੱਚ ਜੰਗੀ ਬੇੜਿਆਂ ਦਾ ਡਿਜ਼ਾਈਨ ਭਾਰਤੀ ਜਲ ਸੈਨਾ ਵੱਲੋਂ ਤਿਆਰ ਕੀਤਾ ਜਾਵੇਗਾ ਅਤੇ ਨਿਰਮਾਣ ਦੇਸ਼ ਵਿੱਚ ਹੀ ਹੋਵੇਗਾ। ਇਹ ਜਹਾਜ਼ ਸਮੁੰਦਰੀ ਵਪਾਰਕ ਮਾਰਗਾਂ ਦੀ ਸੁਰੱਖਿਆ, ਪਣਡੁੱਬੀਆਂ ਵਿਰੁੱਧ ਕਾਰਵਾਈ, ਸਾਹਿਲੀ ਸੁਰੱਖਿਆ ਅਤੇ ਸਮੁੰਦਰੀ ਨਿਗਰਾਨੀ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

Advertisement

Advertisement

Advertisement
×