ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਲਈ ਊਪਰਾਲਾ

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਨਵੀਂ ਦਿੱਲੀ, 13 ਅਗਸਤ

ਚੀਨ ਦੀ ਸਮਾਰਟਫੋਨ ਕੰਪਨੀ ਸ਼ਾਓਮੀ ਨੇ ਅੱਜ ਐਲਾਨ ਕੀਤਾ ਕਿ ਕੰਪਨੀ ਦੀ ਐੱਮਆਈ ਇੰਡੀਅਾ ਸ਼ਾਖ਼ਾ ਵਲੋਂ ਕੋਵਿਡ-19 ਮਹਾਮਾਰੀ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਵਿੱਚ ਸਹਿਯੋਗ ਵਜੋਂ ਦੋ ਕਰੋੜ ਰੁਪਏ ਦੇ 2,500 ਸਮਾਰਟ ਫੋਨ ਵੰਡੇ ਜਾਣਗੇ।

ਕੰਪਨੀ ਦੇ ਮੁੱਖ ਅਪਰੇਟਿੰਗ ਅਫਸਰ ਮੁਰਲੀਕ੍ਰਿਸ਼ਨ ਬੀ ਨੇ ਆਨਲਾਈਨ ਵੀਡੀਓ ਰਾਹੀਂ ਦੱਸਿਆ, ‘‘ਐੱਮਆਈ ਇੰਡੀਆ ਬਹੁਤ ਊਸਾਰੂ ਵਿਚਾਰ ਲੈ ਕੇ ਆਇਆ ਹੈ। ਮਹਾਮਾਰੀ ਕਾਰਨ ਪ੍ਰਭਾਵਿਤ ਹੋਏ ਵਿਦਿਆਰਥੀਆਂ ਨੂੰ 2,500 ਸਮਾਰਟ ਫੋਨ ਵੰਡੇ ਜਾਣਗੇ ਤਾਂ ਜੋ ਊਹ ਮਿਆਰੀ ਸਿੱਖਿਆ ਲੈ ਸਕਣ। ਆਪਣੀ ਇਸ ਕੋਸ਼ਿਸ਼ ਵਿੱਚ ਸਾਨੂੰ ਸਹੀ ਭਾਈਵਾਲ ‘ਟੀਚ ਫਾਰ ਇੰਡੀਅਾ’ ਮਿਲਿਆ ਹੈ, ਜੋ ਇਸ ਕਾਰਜ ਲਈ ਵੱਚਨਬੱਧ ਹੈ।’’ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਮਨੂ ਜੈਨ ਨੇ ਦੱਸਿਆ ਕਿ ਐੱਮਆਈ ਇੰਡੀਆ ਡਿਜੀਟਲ ਇੰਡੀਅਾ ਪ੍ਰੋਗਰਾਮ ਪ੍ਰਤੀ ਵਚਨਬੱਧ ਹੈ ਅਤੇ ਇਸ ਨੇ ਹਮੇਸ਼ਾ ਸਭਨਾਂ ਲਈ ਸਿੱਖਿਆ ਦਾ ਸਮਰਥਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਇਨ੍ਹਾਂ ਸਮਾਰਟ ਫੋਨਾਂ ਦੀ ਕੀਮਤ ਦੋ ਕਰੋੜ ਰੁਪੲੇ ਹੈ। ਜੈਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਨਲਾਈਨ ਸਿੱਖਿਆ ਲਈ ਜਿਸ ਨੂੰ ਵੀ ਸਮਾਰਟਫੋਨ ਦੀ ਲੋੜ ਹੈ, ਊਸ ਬਾਰੇ ਕੰਪਨੀ ਦੇ ਧਿਆਨ ਵਿੱਚ ਲਿਆਂਦਾ ਜਾਵੇ, ਕੰਪਨੀ ਵਲੋਂ ਮੱਦਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All