ਮਹਿਬੂਬਾ ਮੁਫ਼ਤੀ ਕੇਸ: ਕਿਸੇ ਨੂੰ ਹਮੇਸ਼ਾਂ ਹਿਰਾਸਤ ਵਿੱਚ ਨਹੀਂ ਰੱਖਿਆ ਜਾ ਸਕਦਾ: ਸੁਪਰੀਮ ਕਰੋਟ

ਮਹਿਬੂਬਾ ਮੁਫ਼ਤੀ ਕੇਸ: ਕਿਸੇ ਨੂੰ ਹਮੇਸ਼ਾਂ ਹਿਰਾਸਤ ਵਿੱਚ ਨਹੀਂ ਰੱਖਿਆ ਜਾ ਸਕਦਾ: ਸੁਪਰੀਮ ਕਰੋਟ

ਨਵੀਂ ਦਿੱਲੀ, 29 ਸਤੰਬਰ

ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਪ੍ਰਸ਼ਾਸਨ ਤੋਂ ਮਹਿਬੂਬਾ ਮੁਫ਼ਤੀ ਨੂੰ ਜਨ ਸੁਰੱਖਿਆ ਕਾਨੂੰਨ ਤਹਿਤ ਹਿਰਾਸਤ ਵਿੱਚ ਰੱਖਣ ਖ਼ਿਲਾਫ਼ ਦਾਇਰ ਉਨ੍ਹਾਂ ਦੀ ਧੀ ਇਲਤਜਾ ਮੁਫ਼ਤੀ ਦੀ ਪਟੀਸ਼ਨ ’ਤੇ ਜੁਆਬ ਮੰਗਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪੀਡੀਪੀ ਪ੍ਰਮੁੱਖ ਮਹਿਬੂਬਾ ਨੂੰ ਪਾਰਟੀ ਦੀ ਬੈਠਕ ਵਿੱਚ ਹਿੱਸਾ ਲੈਣ ਲਈ ਅਧਿਕਾਰੀਆਂ ਨੂੰ ਬੇਨਤੀ ਕਰਨੀ ਚਾਹੀਦੀ ਹੈ। ਸਰਵਉੱਚ ਅਦਾਲਤ ਨੇ ਕਿਹਾ ਕਿ ਕਿਸੇ ਨੂੰ ਹਮੇਸ਼ਾਂ ਹਿਰਾਸਤ ਵਿੱਚ ਨਹੀਂ ਰੱਖਿਆ ਜਾ ਸਕਦਾ ਤੇ ਕੋਈ ਵਿਚਲਾ ਰਾਹ ਲੱਭਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਲਤਜਾ ਮੁਫ਼ਤੀ ਤੇ ਉਸ ਦੇ ਭਰਾ ਨੂੰ ਮਹਿਬੂਬਾ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇ ਦਿੱਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All