ਅਤਿਵਾਦੀਆਂ ਵੱਲੋਂ ਮਾਰੇ ਗਏ ਆਕਾਸ਼ ਦੇ ਪਰਿਵਾਰ ਨਾਲ ਮਹਿਬੂਬਾ ਵੱਲੋਂ ਦੁੱਖ ਪ੍ਰਗਟ

ਅਤਿਵਾਦੀਆਂ ਵੱਲੋਂ ਮਾਰੇ ਗਏ ਆਕਾਸ਼ ਦੇ ਪਰਿਵਾਰ ਨਾਲ ਮਹਿਬੂਬਾ ਵੱਲੋਂ ਦੁੱਖ ਪ੍ਰਗਟ

ਸ੍ਰੀਨਗਰ: ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਅੱਜ ਪਿਛਲੇ ਮਹੀਨੇ ਅਤਿਵਾਦੀਆਂ ਵੱਲੋਂ ਮਾਰੇ ਗਏ ਅਕਾਸ਼ ਮਹਿਰਾ ਦੇ ਘਰ ਗਈ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅਕਾਸ਼, ਰਾਜੇਸ਼ ਮਹਿਰਾ ਦੇ ਪੁੱਤਰ ਹਨ ਜੋ ਸ੍ਰੀਨਗਰ ਸ਼ਹਿਰ ਵਿਚ ਮਸ਼ਹੂਰ ਕ੍ਰਿਸ਼ਨਾ ਢਾਬਾ ਚਲਾਉਂਦੇ ਹਨ। ਆਕਾਸ਼ ਨੂੰ 17 ਫਰਵਰੀ ਨੂੰ ਅਤਿਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ ਤੇ ਉਹ ਸਖ਼ਤ ਜ਼ਖ਼ਮੀ ਹੋ ਗਏ ਸਨ। 28 ਫਰਵਰੀ ਨੂੰ ਉਸ ਦੀ ਮੌਤ ਹੋ ਗਈ ਸੀ। ਮਹਿਬੂਬਾ ਦੇ ਨਾਲ ਇਸ ਮੌਕੇ ਪਾਰਟੀ ਜਨਰਲ ਸਕੱਤਰ ਮਹਿਬੂਬ ਬੇਗ਼ ਵੀ ਸਨ। ਕ੍ਰਿਸ਼ਨਾ ਢਾਬਾ ਸ਼ਹਿਰ ਦੇ ਉੱਚ ਸੁਰੱਖਿਆ ਵਾਲੇ ਖੇਤਰ ਵਿਚ ਸਥਿਤ ਹੈ। ਇਸ ਦੇ ਲਾਗੇ ਹੀ ਸੰਯੁਕਤ ਰਾਸ਼ਟਰ ਫ਼ੌਜੀ ਨਿਗਰਾਨ ਗਰੁੱਪ (ਭਾਰਤ ਤੇ ਪਾਕਿਸਤਾਨ), ਅਤੇ ਜੰਮੂ ਕਸ਼ਮੀਰ ਦੇ ਚੀਫ਼ ਜਸਟਿਸ ਦੀ ਰਿਹਾਇਸ਼ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All