DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mayawati ਨੇ ਭਤੀਜੇ Akash Anand ਨੂੰ ਪਾਰਟੀ ਤੋਂ ਮੁਕਤ ਕੀਤਾ

ਸਾਬਕਾ ਰਾਜ ਸਭਾ ਮੈਂਬਰ ਅਸ਼ੋਕ ਸਿਧਾਰਥ ਦੇ ਸਿਆਸਤ ਤੋਂ ਸੇਵਾਮੁਕਤੀ ਲੈਣ ਮਗਰੋਂ ਐਲਾਨ ਕੀਤਾ

  • fb
  • twitter
  • whatsapp
  • whatsapp
Advertisement
ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਬਕਾ ਰਾਜ ਸਭਾ ਮੈਂਬਰ ਅਸ਼ੋਕ ਸਿਧਾਰਥ ਦੇ ਸਿਆਸਤ ਤੋਂ ਸੇਵਾਮੁਕਤੀ ਲੈਣ ਦੇ ਐਲਾਨ ਤੋਂ ਬਾਅਦ ਅੱਜ ਪਾਰਟੀ ਮੁਖੀ ਮਾਇਆਵਤੀ ਨੇ ਆਪਣੇ ਭਤੀਜੇ ਅਤੇ ਸਿਧਾਰਥ ਦੇ ਜਵਾਈ ਆਕਾਸ਼ ਆਨੰਦ ਨੂੰ ਪਾਰਟੀ ਤੋਂ ਪੂਰੀ ਤਰ੍ਹਾਂ ‘ਮੁਕਤ’ ਕਰ ਦਿੱਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਆਨੰਦ, ਜਿਨ੍ਹਾਂ ਲਈ ਨਿੱਜੀ ਅਤੇ ਪਰਿਵਾਰਕ ਹਿੱਤ ਉਨ੍ਹਾਂ ਦੇ ਸਿਆਸੀ ਜੀਵਨ ਅਤੇ ਪਾਰਟੀ ਦੇ ਹਿੱਤਾਂ ਨਾਲੋਂ ਵੱਧ ਅਹਿਮ ਲਗ ਰਹੇ ਸਨ, ਕੀ ‘ਦੋਹਰੀ ਮਾਨਸਿਕਤਾ’ ਨਾਲ ਬਸਪਾ ਲਈ ਅਸਰਦਾਰ ਢੰਗ ਨਾਲ ਕੰਮ ਕਰ ਸਕਦੇ ਹਨ।

ਮਾਇਆਵਤੀ ਨੇ ਕਿਹਾ ਕਿ ਆਨੰਦ ਦਾ ਉਨ੍ਹਾਂ ਦੀ ਪਿਛਲੀ ਐਕਸ ਪੋਸਟ ਨੂੰ ਮੁੜ ਪੋਸਟ ਕਰਨਾ ਇਹ ਦਿਖਾਉਂਦਾ ਹੈ ਕਿ ਉਨ੍ਹਾਂ ਦਾ ਝੁਕਾਅ ਬਸਪਾ ਅਤੇ ਇਸ ਦੇ ਅੰਦੋਲਨ ਦੀ ਥਾਂ ਪਰਿਵਾਰਕ ਰਿਸ਼ਤਿਆਂ ਵੱਲ ਵੱਧ ਹੈ। ਮਾਇਆਵਤੀ ਨੇ ਐਕਸ ’ਤੇ ਪਾਈ ਬੜੀ ਵੱਡੀ ਪੋਸਟ ਵਿੱਚ ਕਿਹਾ, ‘‘ਇਸ ਲਈ ਪਾਰਟੀ ਦੇ ਲੋਕਾਂ ਨੂੰ ਲਗਦਾ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ 3 ਸਤੰਬਰ, 2026 ਨੂੰ ਕੌਮੀ ਕੋਆਰਡੀਨੇਟਰ ਦੇ ਅਹੁਦੇ ਦੀਆਂ ਸਾਰੀਆਂ ਅਹਿਮ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ ਸੀ, ਉਸੇ ਤਰ੍ਹਾਂ ਹੁਣ ਉਨ੍ਹਾਂ ਨੂੰ ਅੱਜ ਤੋਂ ਪਾਰਟੀ ਤੋਂ ਵੀ ਪੂਰੀ ਤਰ੍ਹਾਂ ਆਜ਼ਾਦ ਕਰ ਦਿੱਤਾ ਜਾਣਾ ਚਾਹੀਦਾ ਹੈ। ਇਸ ਲਈ ਜੇ ਆਕਾਸ਼ ਆਨੰਦ ਪਾਰਟੀ ਵਿੱਚ ਆਜ਼ਾਦ ਰਹਿਣਾ ਚਾਹੁੰਦੇ ਹਨ ਤਾਂ ਉਹ ਅਜਿਹਾ ਕਰਨ ਲਈ ਆਜ਼ਾਦ ਹਨ; ਯਾਨੀ ਉਨ੍ਹਾਂ ਨੂੰ ਹੁਣ ਪਾਰਟੀ ਤੋਂ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਗਿਆ ਹੈ।’’ ਮਾਇਆਵਤੀ ਨੇ ਕਿਹਾ, ‘‘ਅੱਜ ਅਸ਼ੋਕ ਸਿਧਾਰਥ ਦਾ ਸਿਆਸਤ ਤੋਂ ਸੇਵਾਮੁਕਤ ਹੋਣ ਦਾ ਐਲਾਨ ਸਹੀ ਕਦਮ ਹੈ, ਭਾਵੇਂ ਇਹ ਬਹੁਤ ਦੇਰ ਨਾਲ ਚੁੱਕਿਆ ਗਿਆ ਹੈ।’’

Advertisement

Advertisement
Advertisement
×