DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mayawati ਨੇ ਸਿਹਤ ਬਾਰੇ ‘ਅਫ਼ਵਾਹਾਂ’ ਨਕਾਰੀਆਂ

ਆਕਾਸ਼ ਆਨੰਦ ਦੀ ਭੂਮਿਕਾ ’ ਤੇ ਸਵਾਲ ਚੁੱਕੇ

  • fb
  • twitter
  • whatsapp
  • whatsapp
Advertisement
ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ ਨੇ ਆਪਣੀ ਸਿਹਤ ਖ਼ਰਾਬ ਹੋਣ ਸਬੰਧੀ ਕਥਿਤ ਅਫ਼ਵਾਹਾਂ ਨੂੰ ਖਾਰਜ ਕਰਦਿਆਂ ਭਤੀਜੇ ਆਕਾਸ਼ ਆਨੰਦ ਦੀ ਭੂਮਿਕਾ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ’ਚੋਂ ਕੱਢੇ ਗਏ ਕੁਝ ਲੋਕਾਂ ਨੇ ਪਿਛਲੇ ਦਿਨਾਂ ਵਿੱਚ ਇਹ ਪ੍ਰਭਾਵ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਬਹੁਤ ਬਿਮਾਰ ਹਨ। ਸ਼ਨਿਚਰਵਾਰ ਰਾਤ ਆਕਾਸ਼ ਨੇ ਉਨ੍ਹਾਂ ਦੀ ਸਿਹਤ ਬਾਰੇ ਪਾਰਟੀ ਇੰਚਾਰਜ ਆਲੋਕ ਕੁਮਾਰ ਤੋਂ ਫੋਨ ’ਤੇ ਪੁੱਛਿਆ ਸੀ। ਆਕਾਸ਼ ਨੇ ਇਹ ਵੀ ਕਿਹਾ ਕਿ ਇਸ ਗੱਲਬਾਤ ਬਾਰੇ ‘ਭੈਣ ਜੀ’ ਨੂੰ ਨਾ ਦੱਸਿਆ ਜਾਵੇ। ਆਕਾਸ਼ ਅਜੇ ਵੀ ਆਪਣੇ ਸਹੁਰੇ ਅਤੇ ਸਾਬਕਾ ਬਸਪਾ ਸੰਸਦ ਮੈਂਬਰ ਅਸ਼ੋਕ ਸਿੱਧਾਰਥ ਦੇ ਪ੍ਰਭਾਵ ਹੇਠ ਹੈ।

ਬਸਪਾ ਮੁਖੀ ਨੇ ਕਿਹਾ, ‘‘ਲੋਕ ਸੋਚ ਰਹੇ ਹੋਣਗੇ ਕਿ ਉਹ ਇੱਕ ਮਹੀਨੇ ਜਾਂ ਇਸ ਤੋਂ ਵੱਧ ਸਮੇਂ ਤੋਂ ਐਕਸ ’ਤੇ ਵੱਡੇ ਮੁੱਦਿਆਂ ’ਤੇ ਗੱਲਬਾਤ ਕਰਨ ਦੀ ਚੋਣ ਕਰਨ ਤੋਂ ਬਾਅਦ ਵੀ ਨਿੱਜੀ ਤੌਰ ’ਤੇ ਕਿਉਂ ਦਿਖਾਈ ਦੇ ਰਹੇ ਹਨ।’’ ਉਨ੍ਹਾਂ ਸਿਹਤ ਬਾਰੇ ਕਥਿਤ ਅਫਵਾਹਾਂ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ, ‘‘ਇਸ ਦਾ ਮੁੱਖ ਕਾਰਨ ਦੇਸ਼ ਭਰ ਦੇ ਪਾਰਟੀ ਮੈਂਬਰਾਂ ਨੂੰ ਆਪਣੀ ਸਿਹਤ ਬਾਰੇ ਸੁਚੇਤ ਕਰਨਾ ਹੈ।’’ ਉਨ੍ਹਾਂ ਹਾਲ ਹੀ ਵਿੱਚ ਆਕਾਸ਼ ਨੂੰ ਤੀਜੀ ਵਾਰ ਪਾਰਟੀ ਤੋਂ ਕੱਢਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਰਾ ਆਨੰਦ ਕੁਮਾਰ ਦੇ ਪੁੱਤਰ ਆਕਾਸ਼ ਅਤੇ ਈਸ਼ਾਨ ਨੂੰ ਪਾਰਟੀ ਵਿੱਚ ਕੋਈ ਸਿਆਸੀ ਅਹੁਦਾ ਨਹੀਂ ਦਿੱਤਾ ਜਾਵੇਗਾ।

Advertisement

Advertisement
Advertisement
×