DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖੱਬੀਆਂ ਧਿਰਾਂ ਦੀ ਹਾਰ ਦੇ ਬਾਵਜੂਦ ਮਾਰਕਸਵਾਦ ਪ੍ਰਸੰਗਿਕ ਰਹੇਗਾ: MA Baby

ਭਾਜਪਾ ਆਗੂ ਨੂੰ ਮੋਡ਼ਵਾਂ ਜਵਾਬ ਦਿੱਤਾ

  • fb
  • twitter
  • whatsapp
  • whatsapp
featured-img featured-img
ਸੀਪੀਆਈ ਐੱਮਐੱਲ ਲਿਬਰੇਸ਼ਨ ਦੇ ਆਗੂ ਦਿਪਾਂਕਰ ਭੱਟਾਚਾਰੀਆ, ਐੱਸ ਯੂ ਸੀ ਆਈ ਸੀ ਦੇ ਚੰਦੀਦਾਸ ਭੱਟਾਚਾਰੀਆ ਤੇ ਉਨ੍ਹਾਂ ਦੇ ਹਮਾਇਤੀ ਰੋਸ ਜ਼ਾਹਿਰ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਸੀ ਪੀ ਐੱਮ ਦੇ ਜਨਰਲ ਸਕੱਤਰ ਐੱਮ ਏ ਬੇਬੀ ਨੇ ਭਾਜਪਾ ਆਗੂ ਰਾਜੀਵ ਚੰਦਰਸ਼ੇਖਰ ਦੇ ਬਿਆਨ ਦਾ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਖੱਬੇ ਪੱਖੀ ਧਿਰਾਂ ਦੀ ਚੋਣਾਂ ’ਚ ਹਾਰ ਦੇ ਬਾਵਜੂਦ ਮਾਰਕਸਵਾਦ ਹਮੇਸ਼ਾ ਪ੍ਰਸੰਗਿਕ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁਲਕ ’ਚ ਸਮਾਜਿਕ ਅਤੇ ਆਰਥਿਕ ਨਾਬਰਾਬਰੀ ਰਹੇਗੀ, ਖੱਬੇ ਪੱਖੀ ਵਿਚਾਰਧਾਰਾ ਦਾ ਪ੍ਰਭਾਵ ਬਣਿਆ ਰਹੇਗਾ। ਗ਼ੌਰਤਲਬ ਹੈ ਕਿ ਭਾਜਪਾ ਆਗੂ ਨੇ ਕਿਹਾ ਸੀ ਕਿ ਮਾਰਕਸਵਾਦ ਅਪ੍ਰਸੰਗਿਕ ਹੋ ਗਿਆ ਹੈ।

ਬੇਬੀ ਨੇ ਪੀ ਟੀ ਆਈ ਵੀਡੀਓਜ਼ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, ‘‘ਜਦੋਂ ਤੱਕ ਸਮਾਜ ਵਿੱਚ ਵੰਡੀਆਂ ਹਨ ਅਤੇ ਕੁਝ ਅਰਬਪਤੀਆਂ ਵੱਲੋਂ ਮਜ਼ਦੂਰਾਂ, ਕਿਸਾਨਾਂ ਅਤੇ ਆਮ ਜਨਤਾ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਉਦੋਂ ਤੱਕ ਮਾਰਕਸਵਾਦ ਦੀ ਪ੍ਰਸੰਗਿਕਤਾ ਖ਼ਤਮ ਨਹੀਂ ਹੋ ਸਕਦੀ। ਸ਼ਾਇਦ ਰਾਜੀਵ ਚੰਦਰਸ਼ੇਖਰ ਇਸ ਗੱਲ ਨੂੰ ਸਮਝਣ ਦੇ ਯੋਗ ਨਹੀਂ ਹਨ।’’ ਸੀ ਪੀ ਐੱਮ ਆਗੂ ਨੇ ਮੰਨਿਆ ਕਿ ਮੌਜੂਦਾ ਦੌਰ ’ਚ ਭਾਵੇਂ ਕਿਸੇ ਵੀ ਸੂਬੇ ਵਿੱਚ ਖੱਬੇ ਪੱਖੀ ਸਰਕਾਰ ਨਹੀਂ ਹੈ ਪਰ ਚੋਣਾਂ ਵਿੱਚ ਮਿਲੀ ਹਾਰ ਅੰਦੋਲਨ ਦੀ ਅਹਿਮੀਅਤ ਨੂੰ ਘੱਟ ਨਹੀਂ ਕਰਦੀ ਹੈ। ਉਨ੍ਹਾਂ ਕਿਹਾ ਕਿ ਲਾਲ ਝੰਡਾ ਹਮੇਸ਼ਾ ਦਬੇ-ਕੁਚਲੇ, ਹਾਸ਼ੀਏ ’ਤੇ ਧੱਕੇ ਲੋਕਾਂ ਅਤੇ ਸ਼ੋਸ਼ਿਤ ਵਰਗ ਦੇ ਹੱਕਾਂ ਲਈ ਸੰਘਰਸ਼ ਕਰਦਾ ਰਹੇਗਾ।

Advertisement

ਵਿਜਯਨ ਨੇ ਹਾਰ ਕਬੂਲੀ, ਯੂ ਡੀ ਐੱਫ ਨੂੰ ਵਧਾਈ ਦਿੱਤੀ

Advertisement

ਤਿਰੂਵਨੰਤਪੁਰਮ: ਖੱਬੇ ਪੱਖੀ ਮੋਰਚੇ (ਐੱਲ ਡੀ ਐੱਫ) ਦੀ ਕੇਰਲਾ ਵਿਧਾਨ ਸਭਾ ਚੋਣਾਂ ’ਚ ਹਾਰ ਮਗਰੋਂ ਚੁੱਪ ਤੋੜਦਿਆਂ ਸਾਬਕਾ ਮੁੱਖ ਮੰਤਰੀ ਅਤੇ ਸੀ ਪੀ ਐੱਮ ਪੋਲਿਟ ਬਿਊਰੋ ਦੇ ਮੈਂਬਰ ਪਿਨਰਾਈ ਵਿਜਯਨ ਨੇ ਕਿਹਾ ਕਿ ਉਹ ਲੋਕਾਂ ਦਾ ਫ਼ਤਵਾ ਸਵੀਕਾਰ ਕਰਦੇ ਹਨ। ਪਾਰਟੀ ਦੀ ਸੂਬਾਈ ਕਮੇਟੀ ਦੀ ਮੀਟਿੰਗ ਮਗਰੋਂ ਵਿਜਯਨ ਨੇ ਚੋਣਾਂ ’ਚ ਜਿੱਤ ਲਈ ਯੂ ਡੀ ਐੱਫ ਨੂੰ ਵਧਾਈ ਦਿੱਤੀ। ਉਨ੍ਹਾਂ ਐੱਲ ਡੀ ਐੱਫ ਦੀ ਹਾਰ ’ਤੇ ਹੈਰਾਨੀ ਜਤਾਈ ਅਤੇ ਕਿਹਾ ਕਿ ਉਹ ਜ਼ਿੰਮੇਵਾਰ ਵਿਰੋਧੀ ਧਿਰ ਵਜੋਂ ਕੰਮ ਕਰਨਗੇ।

Advertisement
×