DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਨਸਾ ਦੀ ਧੀ ਨੇ ਰਚਿਆ ਇਤਿਹਾਸ: ਮਨਪ੍ਰੀਤ ਕੌਰ ਨੇ UPSC ਵਿੱਚ 136ਵਾਂ ਸਥਾਨ ਹਾਸਲ ਕਰਕੇ ਆਈਏਐਸ ਲਈ ਕੀਤੀ ਚੋਣ

ਮਾਨਸਾ ਇਲਾਕੇ ਦੇ ਪਿੰਡ ਧਲੇਵਾ ਦੀ ਹੋਣਹਾਰ ਧੀ ਮਨਪ੍ਰੀਤ ਕੌਰ ਪੁੱਤਰੀ ਸ੍ਰੀ ਸੁਖਦੇਵ ਸਿੰਘ ਧਲੇਵਾਂ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੀ ਪ੍ਰੀਖਿਆ ਵਿੱਚ 136ਵਾਂ ਸਥਾਨ ਪ੍ਰਾਪਤ ਕਰਕੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐਸ) ਲਈ ਚੋਣ ਹਾਸਲ ਕੀਤੀ ਹੈ। ਮਨਪ੍ਰੀਤ ਕੌਰ ਦੀ...

  • fb
  • twitter
  • whatsapp
  • whatsapp
featured-img featured-img
ਮਨਪ੍ਰੀਤ ਕੌਰ
Advertisement

ਮਾਨਸਾ ਇਲਾਕੇ ਦੇ ਪਿੰਡ ਧਲੇਵਾ ਦੀ ਹੋਣਹਾਰ ਧੀ ਮਨਪ੍ਰੀਤ ਕੌਰ ਪੁੱਤਰੀ ਸ੍ਰੀ ਸੁਖਦੇਵ ਸਿੰਘ ਧਲੇਵਾਂ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੀ ਪ੍ਰੀਖਿਆ ਵਿੱਚ 136ਵਾਂ ਸਥਾਨ ਪ੍ਰਾਪਤ ਕਰਕੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐਸ) ਲਈ ਚੋਣ ਹਾਸਲ ਕੀਤੀ ਹੈ। ਮਨਪ੍ਰੀਤ ਕੌਰ ਦੀ ਇਸ ਵੱਡੀ ਕਾਮਯਾਬੀ ਨਾਲ ਪਿੰਡ ਧਲੇਵਾ ਸਮੇਤ ਪੂਰੇ ਮਾਨਸਾ ਜ਼ਿਲ੍ਹੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਮਨਪ੍ਰੀਤ ਕੌਰ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਉਸਦੇ ਪਰਿਵਾਰ ਦੇ ਨਾਲ-ਨਾਲ ਪਿੰਡ ਅਤੇ ਇਲਾਕੇ ਦੇ ਲੋਕਾਂ ਵਿੱਚ ਵੀ ਮਾਣ ਅਤੇ ਖੁਸ਼ੀ ਦਾ ਮਾਹੌਲ ਹੈ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਮਨਪ੍ਰੀਤ ਕੌਰ ਦੀ ਇਹ ਕਾਮਯਾਬੀ ਨਾ ਸਿਰਫ਼ ਪਿੰਡ ਧਲੇਵਾ ਲਈ ਮਾਣ ਦੀ ਗੱਲ ਹੈ, ਸਗੋਂ ਇਲਾਕੇ ਦੀਆਂ ਹੋਰ ਧੀਆਂ ਲਈ ਵੀ ਪ੍ਰੇਰਣਾ ਸਰੂਪ ਬਣੇਗੀ, ਜੋ ਉਨ੍ਹਾਂ ਨੂੰ ਵੀ ਵੱਡੇ ਮੁਕਾਮ ਹਾਸਲ ਕਰਨ ਲਈ ਉਤਸ਼ਾਹਿਤ ਕਰੇਗੀ।

Advertisement

ਇਸ ਮੌਕੇ ਪਿੰਡ ਵਾਸੀਆਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਮਨਪ੍ਰੀਤ ਕੌਰ ਅਤੇ ਉਸਦੇ ਪਰਿਵਾਰ ਨੂੰ ਦਿਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਉਸਦੇ ਚਮਕਦਾਰ ਭਵਿੱਖ ਦੀ ਕਾਮਨਾ ਕੀਤੀ ਗਈ।

Advertisement

ਵਧਾਈ ਦੇਣ ਵਾਲਿਆਂ ਵਿੱਚ ਬਲਰਾਜ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸਰਪੰਚ, ਡਾ. ਗੁਰਲਾਭ ਸਿੰਘ, ਹਰਵਿੰਦਰ ਸਿੰਘ, ਗੁਰਪਿਆਰ ਸਿੰਘ, ਰਘਵੀਰ ਸਿੰਘ, ਗੁਰਪ੍ਰੀਤ ਸਿੰਘ ਸੋਨੀ ਪ੍ਰਧਾਨ ਗੁਰੂਦੁਆਰਾ ਪਰਬੰਧਕ ਕਮੇਟੀ ਧਲੇਵਾ, ਭਾਈ ਮਨਦੀਪ ਸਿੰਘ ਮੁੱਖ ਗ੍ਰੰਥੀ ਸਮੇਤ ਸਮੁੱਚੀ ਗੁਰੂਦੁਆਰਾ ਪਰਬੰਧਕ ਕਮੇਟੀ ਅਤੇ ਸਮੁੱਚੀ ਨਗਰ ਪੰਚਾਇਤ ਧਲੇਵਾ ਦੇ ਮੈਂਬਰ ਸ਼ਾਮਲ ਸਨ।

Advertisement
×