DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਨਪ੍ਰੀਤ ਬਾਦਲ ਦੀ ਧੀ ਦੇ ਵਿਆਹ ਨਾਲ ਸਿਆਸਤ ਤੇ ਰਿਆਸਤ ਦਾ ਅਨੋਖਾ ਮੇਲ

ਹੋਰ ਗੂੜ੍ਹੇ ਹੋਏ ਸਿਆਸੀ ਤੇ ਸ਼ਾਹੀ ਘਰਾਣਿਆਂ ਦੇ ਰਿਸ਼ਤੇ

  • fb
  • twitter
  • whatsapp
  • whatsapp
featured-img featured-img
Photo Manpreet Badal/X
Advertisement

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਧੀ ਰੀਆ ਬਾਦਲ ਦਾ ਕਾਂਗਰਸ ਦੇ ਦਿੱਗਜ ਆਗੂ ਡਾ. ਕਰਨ ਸਿੰਘ ਦੇ ਪੋਤੇ ਮਾਰਤੰਡ ਸਿੰਘ ਨਾਲ ਹੋਇਆ ਸ਼ਾਨਦਾਰ ਵਿਆਹ ਇਸ ਹਫ਼ਤੇ ਰਾਜਧਾਨੀ ਦਿੱਲੀ ਵਿੱਚ ਚਰਚਾ ਦਾ ਕੇਂਦਰ ਬਣਿਆ ਰਿਹਾ ਹੈ।

ਲੁਟੀਅਨਜ਼ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਦੀ ਰਿਹਾਇਸ਼ 'ਤੇ ਅਨੰਦ ਕਾਰਜ ਦੀਆਂ ਰਸਮਾਂ ਨਾਲ ਸੰਪੂਰਨ ਹੋਏ ਇਸ ਹਫ਼ਤਾ ਭਰ ਚੱਲੇ ਸਮਾਗਮ ਵਿੱਚ ਨਾ ਕੇਵਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਰਗੀਆਂ ਵੱਡੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ, ਸਗੋਂ ਇਸ ਵਿਆਹ ਨੇ ਦੇਸ਼ ਦੇ ਪ੍ਰਮੁੱਖ ਸ਼ਾਹੀ ਅਤੇ ਸਿਆਸੀ ਪਰਿਵਾਰਾਂ ਦੇ ਇਤਿਹਾਸਕ ਸਬੰਧਾਂ ਦੀ ਇੱਕ ਨਵੀਂ ਤਸਵੀਰ ਵੀ ਪੇਸ਼ ਕੀਤੀ।

Advertisement

ਰੀਆ ਬਾਦਲ ਅਤੇ ਮਾਰਤੰਡ ਸਿੰਘ ਦੇ ਇਸ ਵਿਵਾਹਿਕ ਬੰਧਨ ਨਾਲ ਪੰਜਾਬ ਦਾ ਬਾਦਲ ਪਰਿਵਾਰ ਹੁਣ ਜੰਮੂ ਦੇ ਇਤਿਹਾਸਕ ਡੋਗਰਾ ਸ਼ਾਹੀ ਘਰਾਣੇ ਨਾਲ ਸਾਂਝ ਪਾ ਚੁੱਕਾ ਹੈ। ਇਸ ਵਿਆਹ ਦੀ ਰਿਸੈਪਸ਼ਨ ਪਟਿਆਲਾ ਰਿਆਸਤ ਦੇ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਦੀ ਨਿੱਜੀ ਰਿਹਾਇਸ਼ 'ਤੇ ਰੱਖੀ ਗਈ ਸੀ, ਜਿੱਥੇ ਦੇਸ਼ ਦੀਆਂ ਕਈ ਵੱਡੀਆਂ ਰਿਆਸਤਾਂ ਦੇ ਵਾਰਸ ਆਪਣੇ ਸ਼ਾਹੀ ਪਹਿਰਾਵੇ ਵਿੱਚ ਨਜ਼ਰ ਆਏ।

Advertisement

ਇਸ ਸਮਾਗਮ ਵਿੱਚ ਜੰਮੂ ਦੇ ਡੋਗਰਾ ਘਰਾਣੇ ਤੋਂ ਇਲਾਵਾ ਹਿਮਾਚਲ ਦੇ ਰਾਮਪੁਰ ਬੁਸ਼ਹਿਰ ਪਰਿਵਾਰ ਦੀ ਪ੍ਰਤਿਭਾ ਸਿੰਘ, ਗਵਾਲੀਅਰ ਦੇ ਸਿੰਧੀਆ ਘਰਾਣੇ ਤੋਂ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਪਟਿਆਲਾ ਸ਼ਾਹੀ ਘਰਾਣੇ ਦੇ ਮੈਂਬਰ ਸ਼ਾਮਲ ਹੋਏ।

ਜ਼ਿਕਰਯੋਗ ਹੈ ਕਿ ਇਹ ਸ਼ਾਹੀ ਅਤੇ ਸਿਆਸੀ ਘਰਾਣੇ ਪਹਿਲਾਂ ਹੀ ਆਪਸੀ ਵਿਆਹਾਂ ਰਾਹੀਂ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਦੇ ਪੋਤੇ ਅੰਗਦ ਸਿੰਘ ਦਾ ਵਿਆਹ ਹਿਮਾਚਲ ਦੀ ਪ੍ਰਤਿਭਾ ਸਿੰਘ ਦੀ ਧੀ ਅਪਰਾਜਿਤਾ ਨਾਲ ਹੋਇਆ ਹੈ, ਜਦਕਿ ਕੈਪਟਨ ਦਾ ਦੋਹਤਾ ਨਿਰਵਾਣ ਸਿੰਘ ਕਰਨ ਸਿੰਘ ਦੀ ਪੋਤੀ ਮ੍ਰਿਗਾਂਕਾ ਨਾਲ ਵਿਆਹਿਆ ਹੋਇਆ ਹੈ। ਇਸ ਤੋਂ ਇਲਾਵਾ ਡਾ. ਕਰਨ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਦਾ ਵਿਆਹ ਗਵਾਲੀਅਰ ਦੇ ਸਵਰਗੀ ਮਾਧਵਰਾਓ ਸਿੰਧੀਆ ਦੀ ਧੀ ਚਿਤ੍ਰਾਂਗਦਾ ਰਾਜੇ ਨਾਲ ਹੋਇਆ ਹੈ।

ਹੁਣ ਰੀਆ ਬਾਦਲ ਅਤੇ ਮਾਰਤੰਡ ਸਿੰਘ ਦੇ ਵਿਆਹ ਨੇ ਪੰਜਾਬ ਦੇ ਬਾਦਲ ਪਰਿਵਾਰ ਅਤੇ ਜੰਮੂ ਦੇ ਡੋਗਰਾ ਘਰਾਣੇ ਨੂੰ ਇੱਕ ਸੂਤਰ ਵਿੱਚ ਪਰੋ ਕੇ ਸ਼ਾਹੀ ਰਿਸ਼ਤਿਆਂ ਦੀ ਇਸ ਲੜੀ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ।

Advertisement
×